ਬਾਬਾ ਮੋੜ ਸਿੰਘ ਘੜਾਮ ਵਾਲਿਆਂ ਤੋਂ ਪ੍ਰਨੀਤ ਕੌਰ ਤੇ ਪਠਾਣਮਾਜਰਾ ਨੇ ਲਿਆ ਅਸ਼ੀਰਵਾਦ
ਪਟਿਆਲਾ (ਕੰਵਰ ਬੇਦੀ/ਮਧੂਸਰ ਬਿਊਰੋ) ਕੈਪਟਨ ਦੇ ਮੋਤੀ ਮਹਿਲ ਪਹੁੰਚ ਕੇ ਕਾਂਗਰਸ ‘ਚ ਸ਼ਾਮਲ ਹੋਣ ਪੁੱਜੇ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ‘ਚ ਬਾਬਾ ਭੀਖਮ ਸ਼ਾਹ ਦੀ ਦਰਗਾਹ ਦੇ ਗੱਦਨਸ਼ੀਨ ਬਾਬਾ ਮੋੜ ਸਿੰਘ ਘੜਾਮ ਵਾਲਿਆਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਬਾਬਾ ਮੋੜ ਸਿੰਘ ਘੜਾਮ ਵਾਲਿਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਇਸ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਮੀਟਿੰਗ ‘ਚ ਬਾਬਾ ਜੀ ਨੇ ਪ੍ਰਨੀਤ ਕੌਰ ਨੂੰ ਆਖਿਆ ਕਿ ਉਹ ਕਾਂਗਰਸ ‘ਚ ਸ਼ਾਮਲ ਹੋਣ ਆਏ ਹਰਮੀਤ ਸਿੰਘ ਪਠਾਣਮਾਜਰਾ ਨੂੰ ਥਾਪੜਾ ਦੇਣ।
ਜ਼ਿਕਰਯੋਗ ਹੈ ਕਿ ਹਲਕਾ ਸਨੌਰ ‘ਚ ਭੀਮ ਸ਼ਾਹ ਦੇ ਗੱਦੀਨਸ਼ੀਨ ਬਾਬਾ ਮੋੜ ਸਿੰਘ ਘੜਾਮ ਵਾਲਿਆਂ ਦਾ ਹਰ ਵਰਗ ਦੇ ਲੋਕਾਂ ‘ਚ ਚੰਗਾ ਆਧਾਰ ਹੈ ਅਤੇ ਬਾਬਾ ਜੀ ਦਾ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ‘ਚ ਮੋਤੀ ਮਹਿਲ ਪੁੱਜਣਾ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਹਲਕਾ ਸਨੌਰ ਤੋਂ ਕਾਂਗਰਸ ਦੀ ਟਿਕਟ ਮਿਲਣ ‘ਤੇ ਪਠਾਣਮਾਜਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੋਕ ਅਹਿਮ ਰੋਲ ਅਦਾ ਕਰ ਸਕਦੇ ਹਨ।

