ਚੌਥਾ ਦਰਜਾ ਮੁਲਾਜਮਾਂ ਤੇ ਪੈਸੇ ਮੰਗਣ ਦਾ ਦੋਸ਼ ਲਾਉਣ ਤੇ ਭੜਕੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਦਾ ਕੀਤਾ ਪਿੱਟ ਸਿਆਪਾ
ਪਟਿਆਲਾ 28 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਮੈਡੀਕਲ ਸੁਪਰਡੈਂਟ ਵਲੋਂ ਚੌਥਾ ਦਰਜਾ ਮੁਲਾਜਮਾਂ ਤੇ ਹੁਕਮ ਜਾਰੀ ਕਰਕੇ ਪੈਸੇ ਲੈਣ ਦਾ ਦੋਸ਼ ਵਿਰੁੱਧ ਮਾਤਾ ਕੁਸ਼ਲਿਆ ਹਸਪਤਾਲ ਦਫਤਰ ਅੱਗੇ ਜੋਰਦਾਰ ਪਿੱਟ ਸਿਆਪਾ ਕੀਤਾ, ਮੰਗ ਕੀਤੀ ਗਈ ਕਿ ਸਾਲ 2015 ਤੋਂ ਇਸ ਹਸਪਤਾਲ ਵਿੱਚ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੀ ਸਮੇਂ—ਸਮੇਂ ਦੇ ਠੇਕੇਦਾਰਾਂ ਦੁਆਰਾ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਠੇਕੇਦਾਰ ਵੀ ਹਸਪਤਾਲ ਮੈਨੇਜਮੈਂਟ ਨਾਲ ਮਿਲ ਕੇ ਕਰਮੀਆਂ ਦੀ ਲਗਾਤਾਰ ਲੁੱਟ ਕਰ ਰਿਹਾ, ਕਿਰਤ ਕਮਿਸ਼ਨਰ ਪੰਜਾਬ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਵਲੋਂ ਜਾਰੀ ਘੱਟੋ—ਘੱਟ ਉਜਰਤਾ, ਬਕਾਏ, ਬਣਦੀਆਂ ਸਹੁਲਤਾਂ, ਜਿਵੇਂ ਕਿ ਈ.ਪੀ.ਐਫ. ਦੀ ਕਟੋਤੀ ਦੀਆਂ ਬੈਲੇਂਸ ਸਟੇਟਮੈਂਟਾਂ ਦੇਣਾ, ਈ.ਐਸ.ਆਈ. ਸਹੁਲਤਾ ਦਾ ਲਾਭ ਦੇਣਾ, ਵਰਦੀਆਂ, ਕੰਮ ਕਰਨਯੋਗ ਸਾਮਾਨ ਦੇਣਾ, ਘੱਟੋ—ਘੱਟ ਉਜਰਤਾ ਵਿੱਚ ਸਾਲ 2020 ਵਿੱਚ ਅਤੇ 2022 ਵਿੱਚ ਹੋਏ ਵਾਧਿਆਂ ਦਾ ਬਕਾਇਆ ਦੇਣਾ ਜੋ ਠੇਕੇਦਾਰ ਦੀ ਮਿਲੀ ਭੁਗਤ ਨਾਲ ਨਹੀਂ ਦਿੱਤਾ ਗਿਆ। ਕੰਮ ਦਾ ਸਮਾਂ ਸੀਮਤ ਕਰਨ ਤੇ ਕੰਮਾਂ ਦੇ ਬੋਝ ਨੂੰ ਵੇਖਦੇ ਹੋਏ ਕਰਮਚਾਰੀ ਭਰਤੀ ਕਰਨੀ ਅਤੇ ਆਉਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨੀਆਂ ਵਰਗੀਆਂ ਮੰਗਾਂ ਜਿਸ ਵਿੱਚ ਮੈਡੀਕਲ ਸੁਪਰਡੈਂਟ ਨੂੰ ਹਸਪਤਾਲ ਵਿਚੋਂ ਚਲਦਾ ਕਰਨ ਦੀ ਮੰਗ ਵੀ ਸ਼ਾਮਲ ਕੀਤੀ ਗਈ।
ਚੌਥਾ ਦਰਜਾ ਮੁਲਾਜਮਾਂ ਜਿਸ ਵਿੱਚ ਕੰਮਕਾਜੀ ਮੁਲਾਜਮ ਵੀ ਸ਼ਾਮਲ ਸੀ। ਮੈਡੀਕਲ ਸੁਪਰਡੈਂਟ ਦਫਤਰ ਅੱਗੇ ਧਰਨਾ ਦਿੱਤਾ, ਉਪਰੰਤ ਹਸਪਤਾਲ ਕੰਪਲੈਕਸ ਵਿਖੇ ਰੈਲੀ ਕਰਕੇ ਮੈਡੀਕਲ ਸੁਪਰਡੈਂਟ ਦਾ ਪਿੱਟ ਸਿਆਪਾ ਵੀ ਕੀਤਾ ਅਤੇ ਰੈਲੀ ਸਿਵਲ ਸਰਜਨ ਦਫਤਰ ਵਿਖੇ ਪਹੁੰਚਕੇ ਸਮਾਪਤ ਕੀਤੀ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਨੂੰ ਮਾਤਾ ਕੁਸ਼ਲਿਆ ਹਸਪਤਾਲ, ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਸਬੰਧੀ ਠੇਕੇਦਾਰੀ ਪ੍ਰਥਾ ਦੀ ਸਮਾਪਤੀ ਤੇ ਤਨਖਾਹਾਂ ਜਾਰੀ ਕਰਵਾਉਣ ਲਈ ਭੇਜੇ ਮੰਗ ਪੱਤਰਾਂ ਦਾ ਨੋਟਿਸ ਲੈਣ ਅਤੇ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਂਰਾ ਕਰਨਾ ਇਸ ਮੌਕੇ ਤੇ ਜੋ ਪ੍ਰਮੁੱਖ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਸਵਰਨ ਸਿੰਘ ਬੰਗਾ, ਰਾਮ ਲਾਲ ਰਾਮਾ, ਅਨਿਲ ਗਾਗਟ, ਰਾਜੇਸ਼ ਕੁਮਾਰ, ਅਜੈ ਸਿੱਪਾ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਅਰੁਣ ਕੁਮਾਰ, ਕਿਰਨ ਬਾਲਾ, ਬਲਬੀਰ ਸਿੰਘ, ਅਮਰੀਕ ਸਿੰਘ, ਸਤਨਰਾਇਨ ਗੋਨੀ, ਰਾਮ ਜੋਧਾ, ਲਖਬੀਰ ਸਿੰਘ, ਸ਼ਾਮ ਸਿੰਘ ਆਦਿ ਹਾਜਰ ਸਨ।

