ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਵੈਟਰਨਰੀ ਨੇ ਵਿਸ਼ੇਸ਼ ਐਲ. ਐਸ. ਡੀ. ਜਾਗਰੂਕਤਾ ਕੈਂਪ ਲਗਾਇਆ

ਅੰਮ੍ਰਿਤਸਰ, 7 ਸਤੰਬਰ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪਿੰਡ ਵਡਾਲਾ ਭਿੱਟੇਵਡ ਵਿਖੇ ‘ਲੰਪੀ ਸਕਿਨ ਡਿਜ਼ੀਜ਼’ (ਐਲ. ਐਸ. ਡੀ.) ਬਾਰੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਵਰਮਾ ਸਮੇਤ ਹੋਰ ਫੈਕਲਟੀ ਮੈਂਬਰਾਂ ਡਾ. ਐਸ. ਐਸ. ਢਿੱਲੋਂ, ਸੁਮਨ ਸ਼ਰਮਾ, ਸੰਕਲਪ ਸ਼ਰਮਾ, ਹਿਮਾਲਿਆ ਭਾਰਦਵਾਜ ਅਤੇ ਬੀ. ਵੀ. ਐਸ. ਸੀ. ਇੰਟਰਨਜ਼ ਨੇ ਹਿੱਸਾ ਲਿਆ। ਜਦਕਿ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਚਾਰ ਫੀਲਡ ਵੈਟਰਨਰੀ ਡਾਕਟਰਾਂ ਸਮੇਤ ਡਾ. ਏ. ਐਸ. ਪੰਨੂ ਦੀ ਅਗਵਾਈ ਵਾਲੀ ਟੀਮ ਨੇ ਵੀ ਭਾਗ ਲਿਆ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਦੱਸਿਆ ਕਿ ਕੈਂਪ ’ਚ 80 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ। ਉਨ੍ਹਾਂ ਨੇ ਲੰਪੀ ਸਕਿਨ ਬਿਮਾਰੀ ਦੇ ਹਾਲ ਹੀ ’ਚ ਫੈਲਣ ਅਤੇ ਇਸ ਦੀ ਪ੍ਰਬੰਧਨ ਰਣਨੀਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਪ੍ਰਕੋਪ ਦੌਰਾਨ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਪਸ਼ੂ ਖੁਰਾਕ ’ਚ ਸੰਤੁਲਿਤ ਰਾਸ਼ਨ ਅਤੇ ਖਣਿਜ ਮਿਸ਼ਰਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਕਾਲਜ ਵੱਲੋਂ 10 ਸਤੰਬਰ ਤੱਕ ਵੈਟਰਨਰੀ ਕਲੀਨਿਕਾਂ ’ਚ ‘ਪਸ਼ੂ ਰੋਗ ਰੋਕਥਾਮ ਹਫ਼ਤਾ’ ਦਾ ਆਯੋਜਨ ਕੀਤਾ ਹੈ ਤਾਂ ਜੋ ਪਸ਼ੂਆਂ ਦੀ ਜਾਂਚ ਕਰਵਾਉਣ ’ਚ ਮਦਦ ਕੀਤੀ ਜਾ ਸਕੇ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਪਸ਼ੂਆਂ ਅਤੇ ਮਾਲਕਾਂ ਦੀ ਭਲਾਈ ਲਈ ‘ਅਰਲੀ ਡਾਇਗਨੋਸਿਸ ਅਤੇ ਬੇਹਤਰ ਪੂਰਵ-ਅਨੁਮਾਨ’ ਲਈ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਡੇਅਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਸ਼ੂਆਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ ਅਤੇ ਇਹ ਕਾਲਜ ਵੱਲੋਂ ਸਮੇਂ ਸਿਰ ਅਤੇ ਪੂਰੇ ਦਿਲ ਨਾਲ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ਡਾ. ਢਿੱਲੋਂ ਨੇ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਆਰਥਿਕ ਮਹੱਤਵ ਬਾਰੇ ਗੱਲ ਕੀਤੀ। ਇਸ ਮੌਕੇ ਪ੍ਰਸ਼ਨ ਉੱਤਰ ਸੈਸ਼ਨ ਵੀ ਲਗਾਇਆ ਜਿਨ੍ਹਾਂ ਦਾ ਮੌਕੇ ’ਤੇ ਹੀ ਮਾਹਿਰਾਂ ਵੱਲੋਂ ਜਵਾਬ ਦੇ ਕੇ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੇ ਫਾਰਮਾਂ ’ਚ ਮਾਸਟਾਈਟਸ ਪ੍ਰਬੰਧਨ, ਸੰਤੁਲਿਤ ਰਾਸ਼ਨ, ਦੁੱਧ ਚੁੰਘਾਉਣ ਦੀ ਸਹੀ ਵਿਧੀ ਅਤੇ ਜੀਵ ਸੁਰੱਖਿਆ ਰਣਨੀਤੀਆਂ ਆਦਿ ਨਾਲ ਸਬੰਧਿਤ ਜਾਹਿਰ ਕੀਤੇ ਗਏ।

ਇਸ ਮੌਕੇ ਡਾ. ਪੰਨੂ ਨੇ ਪਸ਼ੂ ਪਾਲਕਾਂ ਲਈ ਏ. ਐਚ. ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਤੇ ਭਲਾਈ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕੈਂਪ ਦੇ ਆਯੋਜਨ ਲਈ ਪ੍ਰਿੰ: ਡਾ. ਵਰਮਾ ਦੇ ਨਾਲ ਕਾਲਜ ਟੀਮ ਦਾ ਵੀ ਧੰਨਵਾਦ ਕੀਤਾ। ਕੈਂਪ ’ਚ ਕਾਰਸ ਪ੍ਰਾ. ਲਿਮਟਿਡ ਅਤੇ ਐਸ. ਆਰ. ਐਲ. ਨੇ ਪ੍ਰਬੰਧਕਾਂ ਨੂੰ ਮਹੱਤਵਪੂਰਨ ਸਹਿਯੋਗ ਦਿੱਤਾ ਅਤੇ ਕਿਸਾਨਾਂ ਨੂੰ ਫੀਡ ਸਪਲੀਮੈਂਟ, ਰੋਜ਼ਾਨਾ ਟੌਨਿਕ ਅਤੇ ਇਮਿਊਨਿਟੀ ਬੂਸਟਰ ਮੁਹੱਈਆ ਕਰਵਾਏ। ਇਹ ਕੈਂਪ ‘ਆਪਣੀ ਖੇਤੀ’ ਦੇ ਯੂ-ਟਿਊਬ ਚੈਨਲ ’ਤੇ ਲਾਈਵ ਸੀ, ਜਿਸ ਦੀ ਅਗਵਾਈ ਡਾ. ਕੇਵਲ ਅਰੋੜਾ ਨੇ ਕੀਤੀ।

Leave a Reply

Your email address will not be published. Required fields are marked *