ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 7 ਸਤੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਦੇ ਸਹਿਯੋਗ ਨਾਲ ਆਯੋਜਿਤ ਸਮਾਰੋਹ ਦੀ ਸ਼ੁਰੂਆਤ ਬ੍ਰਹਮਾ ਕੁਮਾਰੀਆ ਦੁਆਰਾ ‘ਤਣਾਅ ਪ੍ਰਬੰਧਨ’ ਵਿਸ਼ੇ ’ਤੇ ਭਾਸ਼ਣ ਨਾਲ ਹੋਈ। ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਅਧਿਆਪਕ ਦਿਵਸ ’ਤੇ ਇਸ ਲੈਕਚਰ ਦਾ ਮਨੋਰਥ ਅਧਿਆਪਕਾਂ ਨੂੰ ਅੱਜ-ਕੱਲ੍ਹ ਦੇ ਤਣਾਅ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਉਦੇਸ਼ ਤਣਾਅ ਅਤੇ ਮੁਸ਼ਕਿਲ ਨਾਲ ਬੇਹਤਰ ਢੰਗ ਨਾਲ ਨਜਿੱਠਣ ਲਈ ਰਣਨੀਤੀਆਂ ਪੇਸ਼ ਕਰਨਾ ਹੈ ਤਾਂ ਜੋ ਵਿਅਕਤੀ ਵਧੇਰੇ ਸੰਤੁਲਿਤ, ਖੁਸ਼ਹਾਲ ਅਤੇ ਸਿਹਤਮੰਦ ਜੀਵਨ ਜੀਅ ਸਕੇ। ਇਸ ਮੌਕੇ ਰਿਸੋਰਸ ਪਰਸਨ ਬੀ. ਕੇ. ਸ੍ਰੀ ਭਾਰਤ ਭੂਸ਼ਣ ਜੀ (ਪਾਣੀਪਤ ਤੋਂ) ਜੋ ਕਿ ਅੰਮ੍ਰਿਤਸਰ ਤੋਂ ਬੀ. ਕੇ. ਡਾ. ਪੋਪਲੀ ਅਤੇ ਡਾ. ਸਾਹਿਲ ਦੇ ਨਾਲ ਸਨ, ਜਿਨ੍ਹਾਂ ਦਾ ਡਾ. ਮਹਿੰਦਰ ਸੰਗੀਤਾ ਅਤੇ ਡਾ: ਜੁਗਰਾਜ ਸਿੰਘ ਨੇ ਸਵਾਗਤ ਕੀਤਾ।

ਇਸ ਮੌਕੇ ਸ੍ਰੀ ਭੂਸ਼ਣ ਨੇ ਕਿਹਾ ਕਿ ਤਣਾਅ ਮੁਕਤ ਜੀਵਨ ਲਈ ਵਿਅਕਤੀ ਨੂੰ ਜੀਵਨ ਦੇ ਚਾਰ ਪਹਿਲੂਆਂ ਜਿਵੇਂ ਮਾਨਸਿਕ, ਸਰੀਰਕ, ਸਮਾਜਿਕ ਅਤੇ ਅਧਿਆਤਮਿਕ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਵਿਅਕਤੀ ਨੂੰ 7-ਸੀ ਸ਼ਾਂਤਤਾ, ਹਿੰਮਤ, ਨਿਯੰਤਰਣ, ਸੰਤੋਖ, ਹੱਸਮੁੱਖ, ਆਤਮ ਵਿਸ਼ਵਾਸ ਅਤੇ ਇਕਾਗਰਤਾ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਣਾਅ ਤੋਂ ਛੁਟਕਾਰਾ ਪਾਉਣ ਲਈ ਮੁਸਕਰਾਉਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਤਣਾਅ ਰਹਿਤ ਜੀਵਨ ਲਈ ਆਸ਼ਾਵਾਦੀ ਨਜ਼ਰੀਆ ਰੱਖਣ ਲਈ ਮਾਰਗ ਦਰਸ਼ਨ ਕੀਤਾ। ਇਸ ਮੌਕੇ ਡਾ. ਰਿਪਿਨ ਕੋਹਲੀ (ਡੀਨ ਆਰ. ਐਂਡ. ਸੀ.), ਡਾ. ਮੋਹਿਤ ਅੰਗੁਰਾਲਾ, ਡਾ. ਜੁਗਰਾਜ ਸਿੰਘ, ਡਾ. ਸੰਦੀਪ ਦੇਵਗਨ, ਇੰਜ਼. ਇਕਰੂਪ ਕੌਰ, ਸ੍ਰੀ ਬਿੰਨੀ ਅਬਰੋਲ, ਇੰਜ਼. ਆਰ. ਅਕਰਸ਼ਨ ਉੱਪਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਮੌਕੇ ਡਾ. ਸੰਗੀਤਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ।
ਇਸ ਉਪਰੰਤ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਤਿਆਰ ਕੀਤੇ ਗਏ ਕੇਕ ਕੱਟਣ ਦੀ ਰਸਮ ਡਾ. ਮੰਜ਼ੂ ਬਾਲਾ ਨੇ ਅਦਾ ਕੀਤੀ ਗਈ। ਇਸ ਪ੍ਰੋਗਰਾਮ ਦੀ ਸੰਗੀਤਕ ਕੁਰਸੀਆਂ, ਗੁਬਾਰੇ ਭਰਨਾ ਆਦਿ ਖੇਡਾਂ ਨਾਲ ਸਮਾਪਤੀ ਹੋਈ। ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਹਰ ਇਨਸਾਨ ਦੇ ਪਹਿਲੇ ਅਧਿਆਪਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਯਤਨਾਂ ਨੂੰ ਸਮਝਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਨੂੰ ਸੁਧਾਰਨ ਲਈ ਕੀਤੇ ਹਨ। ਉਨ੍ਹਾਂ ਇਸ ਪਹਿਲਕਦਮੀ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ।

