ਪਟਿਆਲਾ

ਉਮੰਗ ਫਾਉਂਡੇਸ਼ਨ ਨੇ ਡੀਐਫਓ ਨੂੰ ਸੌਂਪਿਆ ਮੈਂਮੋਰੈਂਡਮ

ਸ਼ਹੀਦ ਭਗਤ ਸਿੰਘ ਦੇ ਜਨਮਦਿਵਸ ਨੂੰ ਸਮਰਪਿਤ ਪੌਦਾਰੋਪਣ ਮੁਹਿੰਮ ਅਰੰਭੀ

ਪਟਿਆਲਾ 20 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) (ਰਮਨਦੀਪ/ਮਧੂਸਾਰ ਬਿਊਰੋ) ਸ਼ਹਿਰ ਦੀ ਪ੍ਰਸਿੱਧ ਵਾਤਾਵਰਣ ਸੇਵੀ ਸੰਸਥਾ ਉਮੰਗ ਵੈਲਫੇਅਰ ਫਾਉੰਡੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਵਸ ਮੌਕੇ ਪੌਦਾਰੋਪਣ ਮੁਹਿੰਮ ਅਰੰਭੀ ਗਈ ਹੈ। ਇਸੇ ਸਿਲਸਿਲੇ ਵਿੱਚ ਫਾਉਂਡੇਸ਼ਨ ਦੇ ਪ੍ਰਤਿਨਿਧੀ ਮੰਡਲ ਵੱਲੋਂ ਵਣ ਮੰਡਲ ਅਫ਼ਸਰ ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਨੂੰ ਮੈਮੋੰਰੈਂਡਮ ਸੌਂਪਕੇ ਜਨਤਾ ਦੇ ਨਾਮ ਅਪੀਲ ਜਾਰੀ ਕਰਨ ਦੀ ਮੰਗ ਕੀਤੀ ਗਈ। ਪ੍ਰਤੀਨਿਧੀ ਮੰਡਲ ਵਿੱਚ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਵਿੱਤ ਸਕੱਤਰ ਐਡਵੋਕੇਟ ਯੋਗੇਸ਼ ਪਾਠਕ ਅਤੇ ਵਣ ਰੇਂਜ ਅਫ਼ਸਰ (ਵਿਸਥਾਰ) ਸ੍ਰੀ ਸੁਰਿੰਦਰ ਸ਼ਰਮਾ ਸ਼ਾਮਲ ਸਨ। ਡੀਐਫਓ ਸਾਗਰੀ ਨੇ ਫਾਉਂਡੇਸ਼ਨ ਦੇ ਸੁਝਾਅ ਪ੍ਰਤੀ ਸਕਾਰਾਤਮਕ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਜਲਦੀ ਆਮ ਪਬਲਿਕ ਦੇ ਨਾਮ ਇੱਕ ਅਪੀਲ ਜਾਰੀ ਕਰਕੇ ਵੱਧ ਤੋਂ ਵੱਧ ਵਾਤਾਵਰਣ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਪੌਦੇ ਲਗਾਕੇ ਮਨਾਉਣ ਲਈ ਕਹਿਣਗੇ।


ਫਾਉੰਡੇਸ਼ਨ ਪ੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਲੋਕ ਮਨਾਂ ਵਿੱਚ ਸਦੀਵੀਂ ਤੌਰ ਤੇ ਕਾਇਮ ਕਰਨ ਅਤੇ ਵਾਤਾਵਰਣ ਦੀ ਬਿਹਤਰੀ ਲਈ ਉਨ੍ਹਾਂ ਦੇ ਸੰਗਠਨ ਨੇ ਇੱਕ ਪ੍ਰੋਗਰਾਮ ਉਲੀਕਿਆ ਹੈ। ਇਹ ਪ੍ਰੋਗਰਾਮ ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਨੂੰ ਸਮਰਪਿਤ ਹੈ। ਇਸਦੇ ਤਹਿਤ 22 ਸਤੰਬਰ ਤੋਂ 28 ਸਤੰਬਰ ਤੱਕ ਸ਼ਹੀਦ ਭਗਤ ਸਿੰਘ ਦੇ ਜਨਮਦਿਵਸ ਮੌਕੇ ਹਰ ਸਾਲ ‘ਇੱਕ ਜ਼ਿੰਦਗੀ ਇੱਕ ਬੂਟਾ’ ਮਿਸ਼ਨ ਚਲਾਕੇ ਹਰ ਨਾਗਰਿਕ ਨੂੰ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ ਗਈ ਹੈ। ਉਮੰਗ ਫਾਉਂਡੇਸ਼ਨ ਨੇ ਵਾਤਾਵਰਣ ਸੇਵੀ ਸੰਗਠਨਾਂ, ਯੂਥ ਕਲੱਬਾਂ, ਗ੍ਰਾਮ ਪੰਚਾਇਤਾਂ, ਮੁਹੱਲਾ ਕਮੇਟੀਆਂ, ਸਮਾਜ ਸੇਵੀਆਂ, ਕਲਾਕਾਰਾਂ, ਮੀਡੀਆ, ਸੋਸ਼ਲ ਮੀਡੀਆ ਕਾਰਕੁੰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਣ। ਉਨ੍ਹਾਂ ਦੱਸਿਆ ਕਿ ਬੂਟਾ ਲਗਾਕੇ ਖਿੱਚੀ ਗਈ ਹਰ ਨਾਗਰਿਕ ਦੀ ਤਸਵੀਰ ਨੂੰ ਉਮੰਗ ਵੈਲਫੇਅਰ ਫਾਉੰਡੇਸ਼ਨ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਮਿਤ ਸਾਧਨ ਹੋਣ ਕਾਰਨ ਉਹ ਇਸ ਪਵਿੱਤਰ ਕਾਰਜ ਨੂੰ ਪੰਜਾਬ ਦੇ ਹਰ ਨਾਗਰਿਕ ਤੱਕ ਪਹੁੰਚਾਉਣ ਤੋਂ ਅਸਮਰਥ ਹਨ। ਇਸ ਲਈ ਵਣ ਵਿਭਾਗ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਡੀਐਫਓ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *