ਬਸੰਤ ਰਿਤੂ ਕਲੱਬ ਨੇ ਸ਼ਹੀਦ—ਏ—ਆਜਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਸ਼ਹੀਦਾਂ ਦੀਆਂ ਕੁਰਬਾਨੀਆਂ ਅਰਜਾਈ ਨਹੀਂ ਜਾਦੀਆਂ — ਰਾਜੇਸ਼ ਸ਼ਰਮਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਹਿਰੂ ਯੂਵਾ ਕੇਂਦਰ ਪਟਿਆਲਾ ਸੰਗਠਨ ਯੂਵਾ ਅਤੇ ਖੇਡ ਮੰਤਰਾਲੇ ਦੇ ਯੂਥ ਕੁਆਰਡੀਨੇਟਰ ਮੈਡਮ ਰਮਨਾ ਕੁਮਾਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਟਿਆਲਾ ਜਿਲੇ ਦੇ ਲਗਭਗ 300 ਯੂਥ ਕਲੱਬਾਂ ਵਿੱਚ ਸ਼ਹੀਦ—ਏ—ਆਜਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸੀ ਲੜੀ ਤਹਿਤ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਕਲੱਬ ਦੇ ਤ੍ਰਿਪੜੀ ਦਫਤਰ ਵਿਖੇ ਸ਼ਹੀਦ—ਏ—ਆਜਮ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਰੰਗ ਦੇ ਬਸੰਤ ਚੋਲਾ ਬੜੇ ਸੁਰੀਲੇ ਅੰਦਾਜ ਵਿੱਚ ਗਾ ਕੇ ਨੌਜਵਾਨਾਂ ਵਿੱਚ ਜੋਸ਼ ਭਰਿਆ ਅਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅੱਜ ਦੀ ਯੂਵਾ ਪੀੜੀ ਨੂੰ ਆਪਣੇ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਦੇਸ਼ ਵਾਸਤੇ ਹਰਇੱਕ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਭਗਤ ਸਿੰਘ ਜੀ ਦਾ ਦਿੱਤਾ ਨਾਅਰਾ ਇਨਕਲਾਬ ਜਿੰਦਾਬਾਦ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਉਹਨਾਂ ਇਹ ਵੀ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਯਾਦ ਰੱਖੀਆਂ ਜਾਂਦੀਆਂ ਹਨ। ਉਹਨਾਂ ਆਪਣੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਅੱਜ ਦੇ ਦਿਹਾੜੇ ਤੋਂ ਸਮਾਜਿਕ ਕੁਰੀਤੀਆਂ ਪ੍ਰਤੀ, ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ। ਕਲੱਬ ਦੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਵੀ ਦੇਸ਼ ਭਗਤੀ ਦਾ ਗੀਤ ਗਾਇਆ ਅਤੇ ਸਮੂੰਹ ਕਲੱਬ ਮੈਂਬਰਾਂ ਨੂੰ ਆਖਿਆ ਕਿ ਦੇਸ਼ ਦੇ ਅੰਦਰ ਵੱਧ ਰਹੇ ਭਰਿਸ਼ਟਾਚਾਰ ਨੂੰ ਰੋਕਣ ਲਈ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਨੂੰ ਅੱਗੇ ਆਉਣ ਦੀ ਲੋੜ ਹੈ। ਪ੍ਰੋਗਰਾਮ ਵਿੱਚ ਸ਼ਹੀਦ ਏ ਆਜਮ ਭਗਤ ਸਿੰਘ ਜੀ ਦਾ ਫੋਟੋ ਤੇ ਸਮੂੰਹ ਮੈਂਬਰਾਂ ਨੇ ਫੁੱਲ ਮਾਲਾ ਭੇਂਟ ਕੀਤੀ। ਇਸ ਮੌਕੇ ਕਲੱਬ ਮੈਂਬਰ ਅਭਿਨਵ ਸ਼ਰਮਾ, ਸੰਤੋਸ਼ ਕੁਮਾਰ, ਸ਼ਿਵਮ, ਰਵਿੰਦਰ ਸਿੰਘ, ਸੁਰਿੰਦਰ ਸਿੰਘ, ਜਗਰੂਪ ਸਿੰਘ, ਆਨੰਤ, ਨਵਕੇਤ ਆਦਿ ਮੈਂਬਰ ਹਾਜਰ ਸਨ।

