ਪੰਜਾਬ ਖੇਡ ਮੇਲੇ ਵਿੱਚ ਅਧਿਆਪਕਾਂ ਨੇ ਜਿੱਤੇ ਮੈਡਲ
ਪਟਿਆਲਾ 28 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੁਆਰਾ ਪੋਲੋ ਗਰਾਊਂਡ ਵਿੱਚ ਕਰਵਾਏ ਜਾ ਰਹੇ ਖੇਡ ਮੇਲੇ ਵਿਚ ਜ਼ਿਲ੍ਹਾ ਪੱਧਰ ਤੇ 40 ਸਾਲ ਤੋਂ 50 ਸਾਲ ਦੇ ਵਰਗ ਵਿੱਚ ਨਵਨੀਤ ਕੌਰ, ਅਲਕਾ ਅਤੇ ਜ਼ਾਹਿਦਾ ਕੁਰੈਸ਼ੀ ਡੀ.ਪੀ. ਈ ਸਰਕਾਰੀ ਹਾਈ ਸਕੂਲ ਗਾਂਧੀਨਗਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਪੋਰਟਸ ਅਫਸਰ ਡਿਪਟੀ ਡੀ.ਓ ਰਵਿੰਦਰ, ਕੋਚ ਸ਼ਹਨਾਜ ਅਤੇ ਲੈਕਚਰਾਰ ਸੁਰੇਸ਼ ਕੁਮਾਰ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ।
ਇਸ ਮੌਕੇ ਅੰਡਰ 17 ਹੈਡਬਾਲ ਦੇ ਮੁਕਾਬਲੇ ਵਿੱਚ ਜ਼ਾਹਿਦਾ ਕ਼ੁਰੈਸ਼ੀ ਦੀ ਟੀਮ ਨੇ ਜ਼ਿਲ੍ਹਾ ਪੱਧਰ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕੋਚ ਰਾਜੀ ਇੰਦਰਜੀਤ, ਮੁਹੰਮਦ ਲਤੀਫ਼, ਰਵਿੰਦਰ ਰਵੀ, ਵਿਜੈ ਕੁਮਾਰ ਅਤੇ ਰੁਪਿੰਦਰ ਕੌਰ ਲੈਕਚਰਾਰ ਨੇ ਅਧਿਆਪਕ ਜ਼ਾਹਿਦਾ ਕ਼ੁਰੈਸ਼ੀ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਪ੍ਰਿੰਸੀਪਲ ਦਾ ਨਾਮ ਰੌਸ਼ਨ ਕੀਤਾ ਹੈ।

