ਬਿਜਲੀ ਨਿਗਮ ਪਟਿਆਲਾ ਸਰਕਲ ਨੇ ਮਨਾਇਆ ਵਣ-ਮਹਾਂਉਤਸਵ
ਡਾਇਰੈਕਟਰ ਸ਼ਰਮਾ, ਚੀਫ਼ ਇੰਜੀਨੀਅਰ ਅੰਮ੍ਰਿਤਪਾਲ ਸਿੰਘ ਪੁੱਜੇ
ਪਟਿਆਲਾ 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਵੰਡ ਹਲਕਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਦੇ ਦਫ਼ਤਰ ਵਿਖੇ ਉਪ ਮੁੱਖ ਇੰਜੀਨੀਅਰ ਇੰਜ. ਭੁਪਿੰਦਰ ਸ਼ਰਮਾ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਮਨਾਇਆ ਗਿਆ।
ਇਸ ਮੌਕੋ ਡਾਇਰੈਕਟਰ/ਵੰਡ ਇੰਜ. ਐਨ.ਕੇ. ਸ਼ਰਮਾ, ਮੁੱਖ ਇੰਜੀਨੀਅਰ/ਦੱਖਣ ਜੋਨ ਇੰਜ. ਅੰਮ੍ਰਿਤਪਾਲ ਸਿੰਘ, ਮੈਸ. ਜੀ.ਐਸ. ਅਲਾਏਜ ਇੰਡਸਟ੍ਰੀਜ ਦੇ ਮਾਲਕ ਜਤਿੰਦਰ ਕੁਮਾਰ, ਉਘੇ ਸਮਾਜ ਸੇਵਕਾਂ ਅਤੇ ਸਮੂਹ ਸੀਨੀ. ਕਾ.ਇੰਜੀ./ਸਮੂਹ ਉਪ ਮੰਡਲ ਅਫਸਰ ਅਤੇ ਐਸ.ਕੇ. ਸ਼ਰਮਾ ਪ੍ਰੈਜੀਡੈਂਟ ਇੰਟਕੂ ਪੰਜਾਬ, ਪੀਐਸਪੀਸੀਐਲ, ਪਟਿਆਲਾ ਅਤੇ ਸਾਰੇ ਸਟਾਫ ਦੁਆਰਾ ਹਾਜਰੀ ਭਰੀ ਗਈ। ਇਸ ਮੌਕੇ ਤੇ 100 ਫਲਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਗਏ। ਇਸ ਮੌਕੇ ਤੇ ਡਾਇਰੈਕਟਰ/ਵੰਡ ਇੰਜ. ਐਨ.ਕੇ. ਸ਼ਰਮਾ ਦੁਆਰਾ ਵਾਤਾਵਰਣ ਪ੍ਰਦੂਸ਼ਣ ਰਹਿਤ ਕਰਨ ਅਤੇ ਬਿਜਲੀ ਬਚਾਉਣ ਉਪਰ ਜ਼ੋਰ ਦਿੱਤਾ ਗਿਆ ਅਤੇ ਮੁੱਖ ਇੰਜੀਨੀਅਰ/ਦੱਖਣ ਜੋਨ ਇੰਜ. ਅੰਮ੍ਰਿਤਪਾਲ ਸਿੰਘ ਜੀ ਵਲੋਂ ਵੀ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਅਤੇ ਸਾਫ ਸਫਾਈ ਰੱਖਣ ਤੇ ਜ਼ੋਰ ਦਿੱਤਾ ਗਿਆ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵੰਡ ਹਲਕਾ ਦਫਤਰ ਵਿਖੇ ਭਾਈ ਅਮਨਪ੍ਰੀਤ ਸਿੰਘ ਰਾਗੀ ਵਲੋਂ ਸ਼ਬਦ ਕੀਰਤਨ ਕੀਤਾ ਗਿਆ।

