ਪਟਿਆਲਾ

ਮੰਡੀ ਬੋਰਡ ਮਾਰਕਿਟ ਕਮੇਟੀਆਂ ਵਿਚਲੇ ਕੰਟਰੈਕਟ / ਆਊਟ ਸੋਰਸ ਮੁਲਾਜਮਾਂ ਨੇ ਨੋਕਰੀ ਤੋਂ ਹਟਾਉਣ ਦੇ ਰੋਸ ਵਜੋਂ ਧਰਨਾ ਦਿੱਤਾ।

ਪਟਿਆਲਾ 12 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਮੰਡੀ ਬੋਰਡ ਤੇ ਮਾਰਕਿਟ ਕਮੇਟੀਆਂ ਜਿਲ੍ਹਾ ਪਟਿਆਲਾ ਵਿੱਚ ਲੰਮੇ ਸਮੇਂ ਤੋਂ ਕੰਟਰੈਕਟ / ਆਊਟ ਸੋਰਸ ਤੀਜਾ ਅਤੇ ਚੋਥਾ ਦਰਜਾ ਕਰਮਚਾਰੀਆਂ ਨੂੰ ਇਹ ਕਹਿਕੇ ਸੇਵਾਵਾਂ ਤੋਂ ਫਾਰਗ ਕੀਤਾ ਜਾ ਰਿਹਾ ਹੈ ਕਿ ਉਹ ਪਿਛਲੀਆਂ ਸਰਕਾਰਾਂ ਦੁਆਰਾ ਨਿਯੁਕਤ ਕੀਤੇ ਗਏ ਹਨ। ਮਾਰਕਿਟ ਕਮੇਟੀ ਪਟਿਆਲਾ, ਨਾਭਾ, ਸਮਾਣਾ, ਡਕਾਲਾ, ਦੁੱਧਨ ਸਾਧਾਂ ਆਦਿ ਵਿੱਚ ਕਰਮਚਾਰੀ ਪੈਡੀ ਸੀਜਨ ਸਮੇਂ ਫਾਰਗ ਕੀਤੇ ਗਏ ਹਨ। ਸਬੰਧਤ ਅਧਿਕਾਰੀਆਂ ਨੂੰ ਇਹ ਪੁਛਣ ਤੇ ਕਿ ਕਰਮਚਾਰੀਆਂ ਨੂੰ ਕਿਉਂ ਫਾਰਗ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੰਤਰੀਆਂ/ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਦਬਾਅ ਹੈ ਕਿ ਪਿਛਲੇ ਰੱਖੇ ਕਰਮੀ ਕੱਢੇ ਜਾਣ ਤੇ ਸਾਡੇ ਦੁਆਰਾ ਸਿਫਾਰਸ਼ ਕੀਤੇ ਵਿਅਕਤੀਆਂ ਨੂੰ ਰੱਖਿਆ ਜਾਵੇ। ਮੁਲਾਜਮ ਆਗੂਆਂ ਦਾ ਇਹ ਕਹਿਣਾ ਹੈ ਕਿ ਮਾਨਯੋਗ ਮੁੱਖ ਮੰਤਰੀ ਦਾ ਤਾਂ ਇਹ ਕਹਿਣਾ ਹੈ

ਉਹ ਰੋਜਗਾਰ ਦੇਣਗੇ ਪਰੰਤੂ ਮਾਰਕੀਟ ਕਮੇਟੀਆਂ ਦੇ ਸਕੱਤਰ ਜੋ ਕੁਰਪਸ਼ਨਾਂ ਵਿੱਚ ਲਿਬੜੇ ਹੋਏ ਹਨ ਤੇ ਪਿਛਲੀਆਂ ਸਰਕਾਰਾਂ ਸਮੇਂ ਤੋਂ ਤੈਨਾਤ ਹਨ ਉਹਨਾ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਰਿਹਾ। ਇਹ ਬਦਲਾ ਲਊ ਕਾਰਵਾਈ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਵਲੋਂ ਸਕੱਤਰ ਮਾਰਕਿਟ ਕਮੇਟੀ ਪਟਿਆਲਾ ਦਫਤਰ ਵਿਖੇ ਧਰਨਾ ਦੇ ਕੇ ਮੰਡੀ ਬੋਰਡ ਮੈਨੇਜਮੈਂਟ ਅਤੇ ਸਕੱਤਰਾਂ ਦਾ ਪਿੱਟ ਸਿਆਪਾ ਕੀਤਾ ਅਤੇ ਮੰਗ ਕੀਤੀ ਕਿ ਫਾਰਗ ਕੀਤੇ ਤੀਜਾ ਅਤੇ ਚੋਥਾ ਦਰਜਾ ਕਰਮਚਾਰੀਆਂ ਨੂੰ ਤੁਰੰਤ ਕੰਮ ਤੇ ਹਾਜਰ ਕਰਵਾਇਆ ਜਾਵੇ। ਇਹ ਵੀ ਐਲਾਨ ਕੀਤਾ ਗਿਆ ਕਿ ਧਰਨੇ ਲਗਾਤਾਰ ਜਾਰੀ ਰਹਿਣਗੇ। ਸੁਬਾਈ ਆਗੂ ਸਾਥੀ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਮਾਧੋ ਲਾਲ ਰਾਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਆਦਮੀ ਦਾ ਰੋਜਗਾਰ ਖੋਹ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮਿਤੀ 18—10—2022 ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੈਲੀ ਕਰਕੇ ਕੁਰਪਟ ਮਾਰਕਿਟ ਕਮੇਟੀ ਸੈਕਟਰੀਆਂ ਨੂੰ ਚਲਦਾ ਕਰਨ ਅਤੇ ਕੰਮਾਂ ਤੋਂ ਫਾਰਗ ਕੀਤੇ ਕਰਮਚਾਰੀਆਂ ਨੂੰ ਹਾਜਰ ਕਰਨ ਦੀ ਮੰਗ ਕਰਨਗੇ। ਇਸ ਮੌਕੇ ਤੇ ਹੋਰ ਜੋ ਆਗੂ ਤੇ ਮੈਂਬਰਜ਼ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਰਾਮ ਲਾਲ ਰਾਮਾ, ਅਨਿਲ ਕੁਮਾਰ, ਹਰਵਿੰਦਰ ਸਿੰਘ, ਸੰਜੀਵ ਸਿੰਘ, ਵਰਿੰਦਰ ਸਿੰਘ, ਗੁਰਸੇਵਕ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *