ਪਟਿਆਲਾ

ਉਮੰਗ ਮੈਬਰਾਂ ਨੇ ਵੱਡੀ ਨਦੀ ਦੇ ਆਲੇ-ਦੁਆਲੇ ਦੀ ਸਫਾਈ ਲਈ ਨਿਗਮ ਕਮਿਸ਼ਨਰ ਨੂੰ ਸੋਂਪਿਆ ਮੰਗ ਪੱਤਰ

ਪਟਿਆਲਾ 2 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰH ਭਗਵੰਤ ਮਾਨ ਅਨੁਸਾਰ ਸੁਨਹਿਰਾ ਪੰਜਾਬ, ਤੰਦਰੁਸਤ ਪੰਜਾਬ ਅਭਆਿਨ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪਰ ਉਥੇ ਹੀ ਸ਼ਾਹੀ ਸ਼ਹਿਰ ਪਟਿਆਲਾ ਦੀ ਵੱਡੀ ਨਦੀ ਦੇ ਆਲੇ-ਦੁਆਲੇ ਪਿਆ ਕੂੜਾ-ਕਰਕਟ ਸ਼ਹਿਰ ਦੀ ਸੁੰਦਰਤਾ ਨੂੰ ਮੂਹ ਚਿੜਾ ਰਹਿਾ ਹੈ। ਜਿਕਰਯੋਗ ਹੈ ਕਿ ਸ਼ਹਿਰ ਵਿੱਚ ਜਿਥੇ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ ਉੱਥੇ ਹੀ ਪਿਛਲੇ ਲੰਮੇ ਸਮੇਂ ਤੋਂ ਅਣਗੌਲਆਿ ਕੀਤੀ ਵੱਡੀ ਨਦੀ ਦੇ ਆਸੇ ਪਾਸੇ ਦੀ ਸਫ਼ਾਈ ਦਾ ਕੰਮ ਜਿਓਂ ਦਾ ਤਿਓਂ ਹੀ ਹੈ। ਵੱਡੀ ਨਦੀ ਰੋਡ ਤੇ ਵੱਧ ਰਹੀਆਂ ਕੰਡਿਆਲੀ ਝਾੜੀਆਂ ਕਾਰਨ ਕੋਈ ਨਾ ਕੋਈ ਹਾਦਸਾ ਨਿੱਤ ਵਾਪਰਦਾ ਹੈ ਕਿਓਂਕਿ ਸੜਕ ਦੀ ਚੌੜਾਈ ਜਿਆਦਾ ਨਾ ਹੋਣ ਕਾਰਨ ਅਤੇ ਝਾੜੀਆਂ ਦਾ ਸੜਕ ਵੱਲ ਵਧਣ ਕਾਰਨ ਕਈ ਵਹੀਕਲ ਆਪਸੀ ਵਿੱਚ ਟਕਰਾ ਜਾਂਦੇ ਹਨ ਅਤੇ ਜੇਕਰ ਵਹੀਕਲ ਇੱਕ ਦੂਜੇ ਨੂੰ ਬਚਾਉਂਦੇ ਹਨ ਤਾਂ ਇਹ ਕੰਡਆਿਲੀ ਝਾੜੀਆਂ ਬੂਰੀ ਤਰ੍ਹਾਂ ਮੂੰਹ ਤੇ ਵੱਜਦੀਆਂ ਹਨ।

ਇਸ ਤੋਂ ਇਲਾਵਾ ਵੀ ਵੱਡੀ ਨਦੀ ਦੇ ਆਲੇ ਦੁਆਲੇ ਕੂੜੇ ਕਾਰਨ ਵੀ ਕਈ ਦਿੱਕਤਾਂ ਦੇ ਚਲਦਿਆਂ ਉਮੰਗ ਸੰਸਥਾ ਦੇ ਮੈਬਰਾਂ ਨੇ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਆਦਿਤਿਯਾ ਉਪਲ ਨੂੰ ਸਫਾਈ ਕਰਵਾਉਣ ਸੰਬੰਧੀ ਮੰਗ ਪੱਤਰ ਸੋਂਪਿਆ। ਇਸ ਮੌਕੇ ਕਮਿਸ਼ਨਰ ਨੇ ਵੱਡੀ ਨਦੀ ਦੇ ਆਲੇ ਦੁਆਲੇ ਦੀ ਸਫਾਈ ਲਈ ਤੁਰੰਤ ਹੁਕਮ ਜਾਰੀ ਕਰਦਿਆ ਕਿਹਾ ਕਿ ਪਟਿਆਲਾ ਸ਼ਹਿਰ ਦੀ ਸਾਫ ਸਫਾਈ ਮਾਮਲੇ ਵਿੱਚ ਨਗਰ ਨਿਗਮ ਪ੍ਰਸ਼ਾਸ਼ਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵਪਾਰਕ ਕੂੜਾ ਕਰਕਟ ਫੈਲਾਉਣ ਵਾਲਿਆ ਉੱਤੇ ਕਾਰਵਾਈ ਅਤੇ ਆਮ ਲੋਕਾਂ ਨੂੰ ਸੜਕਾਂ ਤੇ ਕੂੜਾ ਕਰਕਟ ਨਾ ਫੈਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮੰਗ ਪੱਤਰ ਦੇਣ ਮਗਰੋਂ ਸੰਸਥਾਂ ਦੇ ਪ਼੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਤਕਰੀਬਨ ਪਿਛਲੇ ਛੇ ਸਾਲ ਤੋਂ ਪਟਿਆਲਾ ਨੂੰ ਹਰਿਆ ਭਰਿਆ ਬਨਾਉਣ ਲਈ ਕਈ ਥਾਵਾਂ ਤੇ ਸਫਾਈ ਅਤੇ ਬੂਟੇ ਲਗਾਏ ਜਾ ਰਹੇ ਹਨ। ਪਰ ਹੁਣ ਪ੍ਰਸ਼ਾਸ਼ਨ ਦੇ ਸਾਥ ਨਾਲ ਹੋਰ ਉਚੇਚੇ ਢੰਗ ਨਾਲ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਸਦਕੇ ਪਟਿਆਲਾ ਸ਼ਹਿਰ ਵਿੱਚ ਹੋਰ ਵੱਧ ਚੜ ਕੇ ਬੂਟੇ ਲਗਾਏ ਜਾ ਸਕਣਗੇ। ਵੱਡੀ ਨਦੀ ਦੇ ਆਲੇ ਦੁਆਲੇ ਦੀ ਸਫਾਈ ਪ੍ਰਤੀ ਤਰੁੰਤ ਹੁਕਮ ਜਾਰੀ ਕਰਨ ਲਈ ਮੈਂਬਰਾਂ ਨੇ ਨਗਰ ਨਿਗਮ ਕਮਿਸ਼ਨਰ ਆਦਿਤਿਯਾ ਉਪਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਚਰਨ ਸਿੰਘ ਭੰਗੂ, ਹਰਜੀਤ ਸਿੰਘ, ਭਿੰਦਰ ਨਾਭਾ, ਅਮਨ, ਸਾਹਿਲ ਮੌਜੂਦ ਰਹੇ।

Leave a Reply

Your email address will not be published. Required fields are marked *