ਕਿਸਾਨਾਂ ਦੀ ਪੈਮੇਂਟ ਹੋਈ ਫਟਾਫਟ, ਨਾ ਲਿਫਟਿੰਗ ਦਾ ਹੋਇਆ ਝੰਝਟ – ਡਿਪਟੀ ਸੀਸੈਮ
12 ਹਜਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚੇ 48 ਘੰਟੇ ਦੇ ਅੰਦਰ-ਅੰਦਰ – ਦੁਸ਼ਯੰਤ ਚੌਟਾਲਾ
ਕਿਸਾਨਾਂ ਦੀ ਹੋਈ ਬੱਲੇ-ਬੱਲੇ, ਇਤਿਹਾਸ ਵਿਚ ਪਹਿਲੀ ਵਾਰ 48 ਘੰਟੇ ਵਿਚ ਮਿਲਿਆ ਝੋਨੇ ਦੀ ਪੇਮੈਂਟ
ਚੰਡੀਗੜ੍ਹ, 15 ਨਵੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ 98 ਫੀਸਦੀ ਕਿਸਾਨਾਂ ਦੀ 48 ਘੰਟੇ ਦੇ ਅੰਦਰ ਉਨ੍ਹਾਂ ਦੇ ਝੋਨਾ ਖਰੀਦ ਦੀ ਪੇਮੈਂਟ ਡੀਬੀਟੀ ਰਾਹੀਂ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿਚ ਪਹੁੰਚੀ ਹੈ। ਇੱਹੀ ਨਹੀਂ ਮੰਡੀਆਂ ਤੋਂ ਹੁਣ ਤਕ ਖਰੀਦੇ ਗਏ ਝੋਨੇ ਦੀ 98.7 ਫੀਸਦੀ ਲਿਫਟਿੰਗ ਵੀ ਹੋ ਚੁੱਕੀ ਹੈ। ਡਿਪਟੀ ਸੀਐਮ , ਜਿਨ੍ਹਾਂ ਦੇ ਕੋਲ ਖੁਰਾਕ ਅਤੇ ਸਪਲਾਈ ਵਿਭਾਗ ਦਾ ਕਾਰਜਭਾਰ ਵੀ ਹੈ ਨੇ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਅਨੁਪ ਧਾਨਕ ਤੇ ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਵੀ ਮੌਜੂਦ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਇਸ ਸਾਲ ਦੇ ਝੋਨਾ ਖਰੀਦ ਸਿਸਟਮ ਦੀ ਸ਼ਲਾਘਾ ਕਰਦੇ ਹੋਏ ਦਸਿਆ ਕਿ ਹਾਲਾਂਕਿ ਚਾਲੂ ਖਰੀਦ-ਸੀਜਨ ਵਿਚ ਝੋਨਾ ਖਰੀਦ ਦਾ 57 ਲੱਖ ਮੀਟ੍ਰਿਕ ਟਨ ਟੀਚਾ ਸੀ ਪਰ ਸੂਬਾ ਸਰਕਾਰ ਨੇ ਇਸ ਤੋਂ ਵੀ ਵੱਧ 14 ਨਵੰਬਰ, 2022 ਤਕ ਹੀ 58.59 ਲੱਖ ਮੀਟ੍ਰਿਕ ਟਨ ਦੀ ਖਰੀਦ ਕਰ ਲਈ ਹੈ ਜਦੋਂ ਕਿ ਅੱਜ ਸ਼ਾਮ 5 ਵਜੇ ਤਕ ਖਰੀਦ ਕਰਨ ਦੀ ਸਮੇਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਨਾਲ ਟੀਚੇ ਤੋਂ ਕਿਤੇ ਵੱਧ ਝੋਨਾ ਦੀ ਖਰੀਦ ਹੋ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ ਹੁਣ ਤਕ ਲਗਭਗ 98 ਫੀਸਦੀ ਕਿਸਾਨਾਂ ਦੀ ਝੋਨਾ ਖਰੀਦ ਦੀ ਪੈਮੇਂਟ ਸਿੱਧਾ ਉਨ੍ਹਾਂ ਦੇ ਖਾਤੇ ਵਿਚ ਭੇਜੀ ਜਾ ਚੁੱਕੀ ਹੈ ਜੋ ਕਿ ਕਰੀਬ 12,000 ਕਰੋੜ ਰੁਪਏ ਹੈ, ਬਾਕੀ ਰਕਮ ਨੂੰ ਵੀ ਜਲਦੀ ਹੀ ਕਿਸਾਨਾਂ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਝੋਨੇ ਦੀ ਮੀਲਿੰਗ ਕਰਨ ਵਾਲੇ ਮਿਲਰਸ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ 1456 ਮਿਲਰਸ ਨੂੰ ਐਚਯੂਐਮ ਪੋਰਟਲ ‘ਤੇ ਰਜਿਸਟਰਡ ਕੀਤਾ ਗਿਆ ਹੈ ਅਤੇ ਐਮਐਸਐਮਈ ਵੱਲੋਂ ਫਿਜੀਕਲ ਤਸਦੀਕ ਦੇ ਬਾਅਦ ਹੀ ਮਿਲਿੰਗ ਲਈ ਸੱਭ ਨੂੰ ਸਮਾਨ ਝੋਨਾ ਦਾ ਮਾਲ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਸੂਰਤ ਵਿਚ ਘੋਸਟ-ਬਿਲਿੰਗ ਨਾ ਹੋਣੇ ਪਾਵੇ। ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕੈਥਲ, ਕੁਰੂਕਸ਼ੇਤਰ ਤੇ ਕਰਨਾਲ ਵਿਚ ਕਣਕ ਦੇ ਖਰਾਬ ਹੋਣ ਦੇ ਮਾਮਲੇ ‘ਤੇ ਸਖਤ ਐਕਸ਼ਨ ਲਿਆ ਜਾਵੇਗਾ। ਇਸ ਮਾਮਲੇ ਵਿਚ ਪ੍ਰਸਾਸ਼ਨਿਕ ਸਕੱਤਰਾਂ ਦੀ ਅਗਵਾਈ ਹੇਠ ਕਮੇਟੀ ਗਠਨ ਕੀਤੀ ਗਈ ਹੈ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖਰਾਬ ਹੋਈ ਕਣਕ ਦੀ ਨੀਲਾਮੀ ਕੀਤੀ ਜਾਵੇਗੀ।

