ਹਰਿਆਣਾਦੇਸ਼-ਵਿਦੇਸ਼ਪੰਜਾਬ

ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਪ੍ਰੈਸ ਦਿਵਸ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ, 15 ਨਵੰਬਰ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਮੀਡੀਆ ਜਗਤ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰੈਸ ਦਿਵਸ ਤੋਂ ਪਹਿਲਾਂ ਸ਼ਾਮ ਨੂੰ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿਚ ਮੀਡੀਆ ਨੂੰ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਸਰਕਾਰ ਦੇ ਕੰਮਾਂ ਅਤੇ ਜਨ ਭਲਾਈਕਾਰੀ ਨੀਤੀਆਂ ਨੂੰ ਜਨਤਾ ਤਕ ਪਹੁੰਚਾਉਣ ਵਿਚ ਮੀਡੀਆਂ ਦਾ ਅਹਿਮ ਰੋਲ ਹੁੰਦਾ ਹੈ। ਸੂਚਨਾ ਤਕਨਾਲੋਜੀ ਦੇ ਅੱਜ ਦੇ ਯੁੱਗ ਵਿਚ ਮੀਡੀਆ ਦਾ ਕਾਰਜ ਆਸਾਨ ਤਾਂ ਹੋਇਆ ਹੈ ਪਰ ਫਿਰ ਵੀ ਇਕ ਸੰਵਾਦਦਾਤਾ ਨੂੰ ਤੱਥਾਂਦੀ ਪੁਸ਼ਟੀ ਕੀਤੇ ਬਿਨ੍ਹਾਂ ਆਪਣਾ ਸਮਾਚਾਰ ਜਾਰੀ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਯੁੱਗ ਵਿਚ ਲੰਮ੍ਹੇ ਭਰ ਵਿਚ ਸੋਸ਼ਲ ਮੀਡੀਆ ‘ਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਹੋ ਜਾਂਦਾ ਹੈ ਇਸ ਲਈ ਸਾਵਧਾਨੀ ਵੀ ਉਨ੍ਹਾਂ ਹੀ ਜਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 1956 ਵਿਚ ਪਹਿਲੇ ਪ੍ਰੈਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਸਾਰੇ ਮੀਡੀਆ ਪਰਸਨਸ ਭਾਰਤੀ ਪ੍ਰੈਸ ਪਰਿਸ਼ਦ ਦੇ ਤੈਅ ਨਿਯਮਅਨੁਸਾਰ ਕਾਰਜ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੀਡੀਆ ਪਰਸਨਸ ਵਿਰੋਧੀ ਸਥਿਤੀਆਂ ਵਿਚ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਪੱਲ-ਪੱਲ ਦੀ ਖਬਰ ਜਨਤਾ ਤਕ ਪਹੁੰਚਾਉਂਦੇ ਹਨ। ਸਮਾਜ ਵਿਚ ਹਮੇਸ਼ਾ ਤੋਂ ਹੀ ਮੀਡੀਆ ਪਰਸਨਸ ਦੇ ਪ੍ਰਤੀ ਵਿਸ਼ੇਸ਼ ਆਦਰ ਤੇ ਸਨਮਾਨ ਰਿਹਾ ਹੈ। ਹਰਿਆਣਾ ਸਰਕਾਰ ਨੇ ਵੀ ਪੱਤਰਕਾਰ ਭਲਾਈ ਦੀ ਸਥਾਪਨਾ ਕੀਤੀ ਹੈ। ਇਸ ਤੋਂ ਇਲਾਵਾ ਸੀਨੀਅਰ ਮੀਡੀਆ ਪਰਸਨਸ ਦੇ ਲਈ ਮਹੀਨਾ ਪੈਂਸ਼ਨ, ਜੀਵਨ ਬੀਮਾ ਸਮੇਤ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਮੀਡੀਆ ਅਜਿਹੇ ਹੀ ਉਤਸਾਹ ਤੇ ਨਿਰਪੱਖਤਾ ਨਾਲ ਦੇਸ਼-ਸੂਬੇ ਦੀ ਜਨਤਾ ਨੂੰ ਜਾਗਰੁਕ ਕਰਨ ਦਾ ਕੰਮ ਕਰਦਾ ਰਹੇਗਾ।

Leave a Reply

Your email address will not be published. Required fields are marked *