ਪਟਿਆਲਾ

ਚੌਥਾ ਦਰਜਾ ਕਰਮਚਾਰੀਆਂ ਨੇ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਰੰਭੀਆਂ 24 ਘੰਟਿਆਂ ਦੀਆਂ ਭੁੱਖ ਹੜਤਾਲਾਂ — ਲੁਬਾਣਾ — ਰਾਣਵਾਂ

ਪਟਿਆਲਾ 16 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਸਰਕਾਰੀ ਤੇ ਅਰਥ ਸਰਕਾਰੀ ਵਿਭਾਗਾਂ ਵਿਚਲੇ ਚੋਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਡੇਲੀਵੇਜਿਜ਼, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮੀਆਂ ਦੀਆਂ ਚਿਰਾਂ ਤੋਂ ਲਮਕਾ ਅਵਸਥਾ ਵਿੱਚ ਚੱਲ ਰਹੀਆਂ ਮੰਗਾਂ ਵੱਲ “ਆਪ ਸਰਕਾਰ” ਦਾ ਧਿਆਨ ਦਿਵਾਉਣ ਲਈ ਅਤੇ 2004 ਤੋਂ ਬੰਦ ਪਈ ਪੁਰਾਣੀ ਪ੍ਰਚਲਿਤ ਪੈਨਸ਼ਨ ਦੀ ਮੁੱੜ ਤੋਂ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਜਿਲਾ ਸਦਰ ਮੁਕਾਮਾ ਤੇ ਮਿਤੀ 16 ਅਤੇ 17 ਲਈ 24 ਘੰਟਿਆਂ ਦੀਆਂ ਭੁੱਖ ਹੜਤਾਲਾਂ ਰੈਲੀਆਂ ਕਰਕੇ ਅਰੰਭ ਦਿੱਤੀਆਂ। ਚੋਥਾਂ ਦਰਜਾ ਮੁਲਾਜਮਾ ਦੇ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੰਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਭੁੱਖ ਹੜਤਾਲੀ ਕੈਂਪਾਂ ਅੱਗੇ ਵੱਖ—ਵੱਖ ਰੈਲੀਆਂ ਨੂੰ ਸੰਬੋਧਨ ਕੀਤਾ। ਇਹਨਾਂ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰ ਸਮੇਤ “ਆਪ ਸਰਕਾਰ” ਵੀ ਢੰਗ ਟਪਾਉ ਬਿਆਨਬਾਜੀਆਂ ਕਰਕੇ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਸਮੇਤ 2004 ਦੀ ਪੈਨਸ਼ਨ ਬਹਾਲੀ ਵਰਗੀਆਂ ਅਹਿਮ ਮੰਗਾਂ ਲਮਕਾ ਰਹੀ ਹੈ ਅਤੇ ਮੁੱਖ ਮੰਤਰੀ ਆਪ ਮੰਗਾਂ ਨੂੰ ਨਹੀਂ ਸੁਣ ਰਹੇ। ਇਸ ਤਰ੍ਹਾਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਤੇ ਠੇਕੇਦਾਰੀ ਪ੍ਰਥਾ ਦੀ ਜਕੜ ਲਗਾਤਾਰ ਜਾਰੀ ਹੈ।

ਦਿਹਾੜੀਦਾਰ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀ ਲੁੱਟ ਖਸੁੱਟ ਵੀ ਬਾ—ਦਸਤੁਰ ਜਾਰੀ ਹੈ। ਘੱਟੋ—ਘੱਟ ਉਜਰਤਾ ਸਮੇਤ ਕਿਰਤ ਕਾਨੂੰਨਾਂ ਅਨੁਸਾਰ ਬਣਦੀਆਂ ਸਹੁਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਹ ਲੁੱਟ ਖਸੁੱਟ ਕਿਰਤ ਵਿਭਾਗ ਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾ ਸਾਲਾ ਤੋਂ ਜਾਰੀ ਹੈ। ਇਹਨਾਂ ਆਗੂਆਂ ਨੇ ਕਿਹਾ ਘੱਟੋ—ਘੱਟ ਉਜਰਤਾ 26000/— ਰੁਪਏ ਕੀਤੇ ਜਾਣਯੋਗ ਹਨ, ਇਸ ਵਿੱਚ ਸਫਾਈ ਕਾਮਿਆਂ ਤੇ ਸਿਵਰਮੈਨਾਂ ਤੇ ਵੀ ਲਾਗੂ ਕੀਤੀਆਂ ਜਾਣਯੋਗ ਹਨ। ਇਹਨਾਂ ਆਗੂਆਂ ਐਲਾਨ ਕੀਤਾ ਕਿ ਮਹਰੂਮ ਮੁਲਾਜਮਾਂ ਦੇ ਪ੍ਰਮੁੱਖ ਸਾਥੀ ਸੱਜਣ ਸਿੰਘ ਦੇ ਪੁੱਤਰ ਅਜੀਤ ਪ੍ਰੈਸ ਫੋਟੋ ਗ੍ਰਾਫਰ ਵਰਿੰਦਰਜੀਤ ਸਿੰਘ ਤੇ ਮੁਹਾਲੀ ਪੁਲਿਸ ਦੇ ਸਬ ਇੰਸਪੈਕਟਰ ਵਲੋਂ ਕੀਤੇ ਹਮਲੇ ਦੀ ਨਿੰਦਾ ਕਰਦੇ ਹੋਏ ਮੁਅਤਲ ਕਰਨ ਦੀ ਮੰਗ ਕੀਤੀ ਤੇ ਮਿਤੀ 17 ਨੂੰ ਭੁੱਖ ਹੜਤਾਲਾਂ ਦੀ ਸਮਾਪਤੀ ਮੌਕੇ ਵੱਡੀਆਂ ਰੈਲੀਆਂ ਕਰਕੇ ਇਸ ਗੁੰਡਾਗਰਦੀ ਸਮੇਤ ਚੋਥਾ ਦਰਜਾ ਮੁਲਾਜਮਾਂ ਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਤੇ ਸੇਵਾਵਾਂ ਰੈਗੂਲਰ ਕਰਵਾਉਣ ਦਾ 30 ਸੂਤਰੀ ਮੈਮੋਰੰਡਮ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਾਵਾ ਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਵਿਖੇ ਅੱਜ ਗਿਆਰਾ ਮੈਂਬਰੀ ਜੱਥਾ ਭੁੱਖ ਹੜਤਾਲ ਤੇ ਬੈਠਾ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਗੁਰਦਰਸ਼ਨ ਸਿੰਘ, ਮਾਧੋ ਲਾਲ ਰਾਹੀ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਪ੍ਰਿਤਮ ਚੰਦ ਠਾਕੁਰ, ਨਾਰਗ ਸਿੰਘ, ਸੂਰਜ ਯਾਦਵ, ਰਤਨ ਸਿੰਘ, ਰਾਮ ਕਿਸ਼ਨ, ਬੰਸੀ ਲਾਲ, ਕਰਨੈਲ ਚੰਦ, ਨਿਸ਼ਾ ਰਾਣੀ, ਹਰਬੰਸ ਸਿੰਘ, ਬਲਬੀਰ ਸਿੰਘ, ਸਵਰਨ ਬੰਗਾ, ਉਂਕਾਰ ਸਿੰਘ ਦਮਨ, ਕੁਲਵਿੰਦਰ ਸਿੰਘ, ਵੈਦ ਪ੍ਰਕਾਸ਼, ਅਮਰ ਨਾਥ ਨਰੜੂ, ਪ੍ਰਕਾਸ਼ ਸਿੰਘ ਲੁਬਾਣਾ, ਸੁਭਾਸ਼, ਸਤਨਾਮ ਸਿੰਘ, ਰਾਮ ਦਾਸ, ਅਮਰੀਕ ਸਿੰਘ, ਹਰਵਿੰਦਰ ਸਿੰਘ, ਮੱਖਣ ਸਿੰਘ, ਸਨੀਲ ਦੱਤ, ਅਜੇ ਸਿੱਪਾ, ਸੁਭਾਸ਼, ਹਰਨੇਕ ਸਿੰਘ, ਕਾਕਾ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *