ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ 26 ਨਵੰਬਰ ਤੋਂ ਅਰੰਭ
ਸਮਾਣਾ 25 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਥੜਾ ਸਾਹਿਬ ਪਾ: ਨੌਵੀ ਗੁਰੂ ਕੀ ਖੂਹੀ ਸਮਾਣਾ ਵਿਖੇ ਅਲੌਕਿਕ ਕੀਰਤਨ ਦਰਬਾਰ ਅਤੇ ਵਿਸ਼ੇਸ਼ ਗੁਰਮਤਿ ਸਮਾਗਮ 26,27,28 ਨਵੰਬਰ ਨੂੰ ਹੋਣਗੇ। ਬਾਬਾ ਵਿਸ਼ਵਪ੍ਰਤਾਪ ਸਿੰਘ ਵੱਲੋਂ ਜਾਰੀ ਪੈ੍ਰਸ ਨੋਟ ਵਿੱਚ ਦੱਸਿਆ ਕਿ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸਰਪ੍ਰਸਤੀ ਹੇਠ ਗੁ: ਥੜਾ ਸਾਹਿਬ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੌਮ ਦੇ ਨਾਮਵਰ ਰਾਗੀ, ਪ੍ਰਚਾਰਕ, ਕਵੀਸ਼ਰੀ ਜਥੇ ਕਥਾਵਾਚਕ, ਢਾਡੀ ਹਾਜ਼ਰੀ ਭਰਨਗੇ। ਜਿਨ੍ਹਾਂ ਵਿਚ ਬਾਬਾ ਮਨਮੋਹਨ ਸਿੰਘ ਬਾਰਨਵਾਲੇ ਮੱੁਖ ਪ੍ਰਚਾਰਕ ਬੁੱਢਾ ਦਲ, ਸ਼੍ਰੋਮਣੀ ਢਾਡੀ ਜਥਾ ਤਰਸੇਮ ਸਿੰਘ ਮੌਰਾਵਾਂਲੀ, ਭਾਈ ਜਗਨਜੋਤ ਸਿੰਘ, ਭਾਈ ਰਣਜੋਧ ਸਿੰਘ, ਗਿਆਨੀ ਭੁਪਿੰਦਰ ਸਿੰਘ ਕਥਾਵਾਚਕ ਗੁ: ਦੁਖ ਨਿਵਾਰਨ ਸਾਹਿਬ ਪਟਿਆਲਾ ,ਭਾਈ ਸੁੁਰਜੀਤ ਸਿੰਘ ਘਨੱਈਆ, ਭਾਈ ਗੁਲਾਬ ਸਿੰਘ ਚਮਕੌਰ ਸਾਹਿਬ, ਆਦਿ ਪ੍ਰਮੱੁਖ ਸਖਸ਼ੀਅਤਾਂ ਪੱਜਣਗੀਆਂ।
ਉਨ੍ਹਾਂ ਕਿਹਾ ਕਿ ਪੁਰਾਤਨ ਰਵਾਇਤ ਮੁਤਾਬਕ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 26 ਨਵੰਬਰ ਨੂੰ ਅਖੰਡ ਪਾਠ ਅਰੰਭ ਹੋਣਗੇ ਅਤੇ 28 ਨਵੰਬਰ ਨੂੰ ਭੋਗ ਪਾਏ ਜਾਣਗੇ।ਏਸੇ ਦਿਨ 27 ਨਵੰਬਰ ਨੂੰ ਵਿਸ਼ੇਸ਼ ਨਗਰ ਕੀਰਤਨ ਹੋਵੇਗਾ ਜੋ ਗੁਰਦੁਆਰਾ ਥੜ੍ਹਾ ਸਾਹਿਬ ਤੋਂ ਅਰੰਭ ਹੋ ਕੇ ਸਮਾਣਾ ਸਹਿਰ ਦੇ ਵੱਖ-ਵੱਖ ਬਜ਼ਾਰਾਂ, ਰਸਤਿਆਂ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਗੁ: ਥੜਾ ਸਾਹਿਬ ਵਿਖੇ ਸਪੰਨ ਹੋਵੇਗਾ। ਉਪਰੰਤ 27 ਨਵੰਬਰ ਦੀ ਸ਼ਾਮ ਨੂੰ ਰੈਣ ਸੁਬਾਈ ਕੀਰਤਨ ਹੋਵੇਗਾ। 28 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਸੱਜਣਗੇ ਜਿਸ ਵਿਚ ਸੰਤ ਜਨ, ਰਾਗੀ, ਕਥਾਵਾਚਕ ਅਤੇ ਵੱਖ-ਵੱਖ ਢਾਡੀ ਦਲ ਪੰਥਾਂ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਅੰਮਿ੍ਰਤ ਦਾ ਬਾਟਾ ਵੀ ਤਿਆਰ ਹੋਵੇਗਾ, ਅਭਿਲਾਖੀ ਸਮੇਂ ਸਿਰ ਪੁੱਜ ਕੇ ਲਾਹਾ ਲੈਣ।

