ਪੰਜਾਬ

ਡਾ. ਗੁਰਚਰਨ ਕੌਰ ਕੋਚਰ ਅਤੇ ਮਨਜੀਤ ਰਾਏ ਦਾ ਹੋਵੇਗਾ ਸਨਮਾਨ

ਜਲੰਧਰ, 27 ਨਵੰਬਰ (ਮਧੂਸਾਰ ਬਿਊਰੋ) ਡਾ. ਗੁਰਚਰਨ ਕੌਰ ਕੋਚਰ ਅਤੇ ਮਨਜੀਤ ਰਾਏ (ਯੂ.ਐਸ.ਏ.) ਦਾ ‘ਕੇਵਲ ਵਿੱਗ ਐਵਾਰਡ-2022’ ਨਾਲ ਸਨਮਾਨ ਹੋਵੇਗਾ। ਕੇਵਲ ਵਿੱਗ ਫਾੳੂਂਡੇਸ਼ਨ ਦੇ ਮੁਖੀ ਜਤਿੰਦਰ ਮੋਹਨ ਵਿੱਗ ਨੇ ਅੱਜ ਇਕ ਪ੍ਰੈੱਸ ਰਿਲੀਜ਼ ਵਿਚ ਦੱਸਿਆ ਕਿ ‘ਜਨਤਾ ਸੰਸਾਰ’ ਮੈਗਜ਼ੀਨ ਦੇ ਬਾਨੀ ਸੰਪਾਦਕ ਕੇਵਲ ਵਿੱਗ ਦੀ ਮਿੱਠੀ ਅਤੇ ਨਿੱਘੀ ਯਾਦ ਵਿਚ ਸਥਾਪਿਤ ਇਸ ਵਰ੍ਹੇ ਦਾ ਐਵਾਰਡ ਪੰਜਾਬੀ ਗ਼ਜ਼ਲ ਦੀ ਨਾਮਵਰ ਹਸਤਾਖਰ ਡਾ. ਗੁਰਚਰਨ ਕੌਰ ਕੋਚਰ ਨੂੰ ਬਤੌਰ ਸਰਵੋਤਮ ਸ਼ਾਇਰਾ ਅਤੇ ਪ੍ਰਮੁੱਖ ਪ੍ਰਵਾਸੀ ਲੇਖਿਕਾ ਸ੍ਰੀਮਤੀ ਮਨਜੀਤ ਰਾਏ ਨੂੰ ਬਤੌਰ ਸਰਵੋਤਮ ਲੇਖਿਕਾ ਇਹ ਯਾਦਗਾਰੀ ਐਵਾਰਡ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਡਾ. ਗੁਰਚਰਨ ਕੌਰ ਕੋਚਰ ਨੇ ਜ਼ਿੰਦਗੀ ਦੀਆਂ ਹਰ ਗੁੰਝਲਦਾਰ ਸਮੱਸਿਆਵਾਂ, ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਗ਼ਜ਼ਲਾਂ ਵਿਚ ਬਾਖ਼ੂਬੀ ਚਿਤਰਿਆ ਹੈ, ਜਦਕਿ ਸ਼ਾਇਰੀ ਦੀ ਰਚੇਤਾ ਡਾ. ਕੋਚਰ ਹਰ ਗੱਲ ਨੂੰ ਬੜੇ ਸਰਲ ਅਤੇ ਸੂਖ਼ਮ ਭਾਵਾਂ ਨਾਲ ਆਪਣੀਆਂ ਗ਼ਜ਼ਲਾਂ ਵਿਚ ਪੇਸ਼ ਕਰਦੇ ਹਨ, ਉਨ੍ਹਾਂ ਦੀ ਸਮੁੱਚੀ ਸ਼ਾਇਰੀ ਜਜ਼ਬਿਆਂ ਨਾਲ ਗੁੰਨੀ ਹੋਈ ਹੈ। ਸ੍ਰੀਮਤੀ ਮਨਜੀਤ ਰਾਏ ਨੇ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਚਾਰ ਪੁਸਤਕਾਂ ਦੇ ਲਿਖਾਰੀ ਹਨ, ਨੇ ਸਮਾਜੀ ਸਰੋਕਾਰਾਂ ਦੇ ਗੁੰਝਲਦਾਰ ਵਰਤਾਰੇ ਨੂੰ ਆਪਣੀ ਕਲਮ ਨਾਲ ਸੇਧ ਦੇਣ ਦਾ ਯਤਨ ਕੀਤਾ ਹੈ, ਕਰ ਰਹੇ ਹਨ।

ਸਮਾਗਮ ਦੇ ਆਯੋਜਕ ਸ੍ਰੀ ਵਿੱਗ ਨੇ ਦੱਸਿਆ ਕਿ ਸਵ. ਸ੍ਰੀ ਕੇਵਲ ਵਿੱਗ ਦੀ 30ਵੀਂ ਬਰਸੀ ਦੇ ਅਵਸਰ ’ਤੇ 4 ਦਸੰਬਰ, 2022 ਨੂੰ ਦਿਨ ਐਤਵਾਰ ਦੇਸ਼ ਭਗਤ ਯਾਦਗਾਰ ਹਾਲ, ਨੇੜੇ ਬੀ.ਐਮ.ਸੀ. ਚੌਕ, ਜਲੰਧਰ ਸ਼ਹਿਰ ਵਿਖੇ ਸਵੇਰੇ 11.00 ਵਜੇ ਆਯੋਜਿਤ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ (ਸਾਬਕਾ ਆਈ.ਪੀ.ਐਸ.) ਐੱਮ.ਐਲ.ਏ. ਅੰਮਿ੍ਰਤਸਰ ਨੋਰਥ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਰਮੇਸ਼ ਚੰਦਰ ਅੰਬੈਸਡਰ-96 (ਰਿਟਾ.), ਸ੍ਰੀ ਹਰਸਿਮਰਨਜੀਤ ਸਿੰਘ ਬੰਟੀ (ਡਿਪਟੀ ਮੇਅਰ, ਜਲੰਧਰ), ਸ. ਚੇਤਨ ਸਿੰਘ (ਡਾਇਰੈਕਟਰ ਭਾਸ਼ਾ ਵਿਭਾਗ, ਰਿਟਾ.), ਪ੍ਰੋ. ਡਾ. ਕੇ.ਕੇ. ਰੱਤੂ (ਰਿਆੜ ਬਾੜਾ ਯੂਨੀਵਰਸਿਟੀ, ਮੋਹਾਲੀ), ਸ. ਸ਼ਿਵਕੰਵਰ ਸਿੰਘ ਸੰਧੂ (ਸਮਾਜ ਸੇਵਕ), ਡਾ. ਜਗਦੀਸ਼ ਚੰਦਰ ਜੋਸ਼ੀ (ਪਿ੍ਰੰਸੀਪਲ ਰਿਟਾਇਰਡ), ਸ੍ਰੀ ਰਜਿੰਦਰ ਗਿੱਲ (ਰਾਸ਼ਟਰੀ ਪ੍ਰਧਾਨ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ) ਅਤੇ ਸ੍ਰੀ ਸਤਨਾਮ ਸਿੰਘ ਬਿੱਟਾ (ਸਕੱਤਰ ਭਾਜਪਾ ਕਿਸਾਨ ਮੋਰਚਾ, ਪੰਜਾਬ) ਹੋਣਗੇ।

Leave a Reply

Your email address will not be published. Required fields are marked *