ਪਟਿਆਲਾ

ਨਸ਼ਿਆਂ ਨੂੰ ਰੋਕਣ *ਚ ਨਾਕਾਮ ਹੋ ਰਹੀ ਮਾਨ ਸਰਕਾਰ ਖਿਲਾਫ ਨਾਰੇਬਾਜੀ ਕਰ ਕੀਤਾ ਪ੍ਰਦਰਸ਼ਨ

ਸਰਕਾਰ ਤੇ ਪ੍ਰਸ਼ਾਸ਼ਨ ਇਮਾਨਦਾਰੀ ਨਾਲ ਕੰਮ ਕਰੇ ਤਾਂ ਅਨੇਕਾਂ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਤੇ ਨੌਜਵਾਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ — ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਵਿੱਚ ਨਸ਼ਾ ਪੂਰਾ ਜ਼ੋਰਾ ਸ਼ੋਰਾਂ ਨਾਲ ਚਲ ਰਿਹਾ ਹੈ ਅਤੇ ਮੋਤ ਹਰ ਘਰ ਵਿੱਚ ਦਸਤਕ ਦੇ ਰਹੀ ਹੈ ਤੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀ ਮਾਨ ਸਰਕਾਰ ਖਿਲਾਫ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ ਤੇ ਬੱਚਿਆਂ ਦੇ ਸਦਮਿਆਂ ਨੇ ਮਾਤਾ ਪਿਤਾ ਨੂੰ ਮੰਜਿਆ ਨਾਲ ਲਗਾ ਦਿੱਤਾ। ਇਨ੍ਹਾਂ ਕੋਲ ਰੋਣ ਤੋਂ ਇਲਾਵਾ ਹੋਰ ਕੁੱਝ ਨਹੀਂ ਬੱਚਿਆ ਜਿਨ੍ਹਾਂ ਦੇ ਹਾਲਾਤਾਂ ਨੂੰ ਵੇਖ ਮਨ ਭਰ ਤੇ ਰੋਣਾ ਆਉਂਦਾ ਹੈ ਸਰਕਾਰ ਤੇ ਪ੍ਰਸ਼ਾਸ਼ਨ ਜੇਕਰ ਆਪਣੀ ਇਮਾਨਦਾਰੀ ਨਾਲ ਕੰਮ ਕਰਨ ਤਾਂ ਅਨੇਕਾਂ ਪਰਿਵਾਰ ਤਬਾਹ ਹੋਣ ਤੋਂ ਤੇ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਪਰ ਸਰਕਾਰ ਦਾ ਕਹੀਨਾ ਏਹੀ ਹੁੰਦਾ ਹੈ ਨਸ਼ਿਆਂ ਖਿਲਾਫ ਸਖਤ ਕਦਮ ਚੁੱਕ ਰਹੀ ਹੈ ਪਰ ਜਮੀਨੀ ਪੱਧਰ ਤੇ ਇਸ ਦਾ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ।

ਜਦੋਂ ਕਿ ਨਸ਼ਿਆਂ ਦੇ ਸੁਦਾਗਰਾਂ ਨੇ ਪੰਜਾਬ ਵਿੱਚ ਆਪਣੀਆਂ ਜੜ੍ਹਾ ਮਜਬੂਤ ਕੀਤੀਆਂ ਹੋਈਆਂ ਹਨ ਤੇ ਪੂਰਾ ਸਿਸਟਮ ਨਸ਼ਾ ਮਾਫੀਆ ਦੇ ਹੱਥਾਂ ਵਿੱਚ ਆ ਗਿਆ ਹੈ। ਪਰ ਸਰਕਾਰ ਛੋਟੇ ਮੋਟੇ ਨਸ਼ਿਆਂ ਨੂੰ ਵੇਚਣ ਵਾਲੀਆਂ ਤੇ ਕਾਰਵਾਈ ਕਰਕੇ ਖਾਨਾ ਪੂਰਤੀ ਕਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਨਸ਼ਿਆਂ ਕਰਕੇ ਅਨੇਕਾਂ ਘਰਾਂ ਦੇ ਚਿਰਾਗ ਬੁੱਝ ਰਹੇ ਹਨ ਤੇ ਅਨੇਕਾਂ ਮੱਥੇ ਦੀਆਂ ਮਾਗਾਂ ਦੇ ਸੰਦੂਰ ਮਿਟ ਰਹੇ ਹਨ ਛੋਟੇ—ਛੋਟੇ ਬੱਚਿਆਂ ਦੇ ਸਿਰਾਂ ਤੋਂ ਸਾਇਆ ਉੱਠ ਰਿਹਾ ਹੈ ਅਤੇ ਮਾਵਾਂ ਦੀਆਂ ਕੁੱਖਾਂ ਸੁਨੀਆਂ ਹੋ ਰਹੀਆ ਹਨ। ਜਦੋ ਕਿ ਨਸ਼ਿਆਂ ਨੂੰ ਜੜੋ੍ਹ ਖਤਮ ਕਰਨ ਦੇ ਨਾਂ ਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਸੀ ਇਸ ਸਰਕਾਰ ਦੇ ਵੀ ਵਾਅਦੇ ਤੇ ਗਰੰਟੀਆਂ ਸਬ ਫੇਲ ਸਾਬਤ ਹੋ ਰਹੀਆਂ ਹਨ ਹੁਣ ਲੋਕ ਬੇ—ਚੈਨ ਬੈਠੇ ਹਨ ਪੰਜਾਬ ਵਿੱਚ ਨਸ਼ਿਆਂ ਤੇ ਪੂਰੀ ਤਰ੍ਹਾਂ ਲਗਾਮ ਲਗਾਉਣ ਵਾਲਾ ਕੋਈ ਨਹੀਂ ਹੈ ਰਾਜਨੀਤੀ ਇੱਛਾ ਸ਼ਕਤੀ ਦੀ ਵੀ ਬਹੁਤ ਕਮੀ ਹੈ। ਆਪ ਦੀ ਸਰਕਾਰ ਨੂੰ ਕੁੱਝ ਨਜ਼ਰ ਨਹੀਂ ਆ ਰਿਹਾ। ਇਸ ਸਰਕਾਰ ਨੂੰ ਵੀ ਪੁਰਾਣੀਆਂ ਸਰਕਾਰਾਂ ਵਾਂਗ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਇਹ ਸਰਕਾਰ ਸਿਰਫ ਆਪਣੇ ਹਿੱਤਾਂ ਲਈ ਕੰਮ ਕਰ ਰਹੀ ਹੈ ਇਸ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੀ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਾ ਖਤਮ ਨਹੀਂ ਹੁੰਦਾ ਇਹ ਸੰਘਰਸ਼ ਨਹੀਂ ਰੁਕੇਗਾ। ਇਸ ਮੌਕੇ ਕਾਲਾ ਖਾਨ, ਪ੍ਰਭਜੀਤ ਸਿੰਘ, ਬਿੱਲਾ ਖਾਨ, ਸੁਪਿੰਦਰ ਸਿੰਘ, ਹੈਪੀ ਸਿੰਘ, ਪਰਮਾ ਅਨੰਦ, ਸੁਖਵਿੰਦਰ ਸਿੰਘ, ਨਤੀਸ਼ ਕੁਮਾਰ, ਰਾਮਪਾਲ ਸਿੰਘ, ਵਹਿਲ ਸਿੰਘ, ਕੁਲਜੀਤ ਸਿੰਘ, ਹਰਮਨਦੀਪ ਸਿੰਘ, ਰਾਜਿੰਦਰ ਪ੍ਰਸਾਦ, ਅਮਜਦ ਖਾਨ, ਜਮੀਲ ਖਾਨ, ਸੋਨੂੰ, ਹੈਪੀ ਸਿੰਘ, ਰਿੰਪੀ, ਸੁਬਾਸ਼ ਕੁਮਾਰ, ਗੁਰਦਰਸ਼ਨ ਸਿੰਘ, ਮਨੀ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *