ਹਰ ਪਰਿਵਾਰ ਨੂੰ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਨਤਮਸਤਕ ਹੋ ਕੇ ਲਾਸਾਨੀ ਕੁਰਬਾਨੀ ਤੋਂ ਜਾਣੂ ਹੋਣਾ ਚਾਹੀਦਾ :– ਰਾਜੂ ਖੰਨਾ।
ਸ਼੍ਰੋਮਣੀ ਅਕਾਲੀ ਦਲ ਜੋੜ ਮੇਲੇ ਤੇ ਆਇਆਂ ਸੰਗਤਾਂ ਦੀ ਸੇਵਾ ਲਈ ਵਚਨਬੱਧ।
ਅਮਲੋਹ, 21 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰ ਸਾਲ ਦੀ ਤਰ੍ਹਾਂ 26,27, ਤੇ 28 ਦਸੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸ਼ਹੀਦੀ ਜੋੜ ਮੇਲੇ ਸਮੇਂ ਪਰਿਵਾਰਾਂ ਸਮੇਤ ਸ਼ਾਮਲ ਹੋਣ ਕਿ ਅਪਣੇ ਬੱਚਿਆਂ ਨੂੰ ਲਾਸਾਨੀ ਕੁਰਬਾਨੀ ਤੋਂ ਜਾਣੂ ਕਰਵਾਉਣ ਚਾਹੀਦਾ ਹੈ। ਤਾ ਜੋ ਬੱਚਿਆਂ ਵਿੱਚ ਸਿੱਖੀ ਦੀ ਚੇਤਨਾ ਪੈਂਦਾ ਹੋ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਅਮਲੋਹ ਸ਼ਹਿਰੀ ਦੇ ਵਰਕਰਾਂ ਤੇ ਆਗੂਆਂ ਨਾਲ ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਦੀ ਸੇਵਾ ਸਬੰਧੀ ਮੀਟਿੰਗ ਕਰਨ ਸਮੇ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਧੰਨ ਧੰਨ ਮਾਤਾ ਗੁਜਰੀ ਜੀ,ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਦੁਨੀਆਂ ਅੰਦਰ ਕਿਤੇ ਵੀ ਨਹੀਂ ਮਿਲਦੀ। ਜਿਹਨਾਂ ਵੱਲੋਂ ਆਪਣੇ ਧਰਮ ਤੇ ਸਿੱਖੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ
ਉਹ ਸ਼ਹੀਦੀ ਜੋੜ ਮੇਲੇ ਤੇ ਦਿਨੋਂ ਤਿੰਨ ਦੂਰ ਦੁਰਾਡੇ ਤੋਂ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਤਾ ਜੋ ਮਹਾਂਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਆਏ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਸਮੱਸਿਆ ਨਾ ਆਵੇਂ। ਰਾਜੂ ਖੰਨਾ ਨੇ ਕਿਹਾ ਕਿ ਹਰ ਵਰਕਰ ਤੇ ਆਗੂ ਅਪਣੀ ਜਿੰਮੇਵਾਰੀ ਸਮਝਦਾ ਹੋਇਆ ਸ਼ਹੀਦੀ ਜੋੜ ਮੇਲੇ ਤੇ ਪੁੱਜ ਕੇ ਸੰਗਤਾ ਦੀ ਸਹਾਇਤਾ ਲਈ ਅਪਣਾ ਆਪਣਾ ਬਣਦਾ ਯੋਗਦਾਨ ਪਾਵੇ। ਇਸ ਮੀਟਿੰਗ ਵਿੱਚ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ, ਗੁਰਮੇਲ ਸਿੰਘ ਅਮਲੋਹ, ਬਲਤੇਜ ਸਿੰਘ ਕੌਂਸਲਰ, ਪ੍ਰਿਥੀਪਾਲ ਸਿੰਘ,ਰੂਪ ਸਿੰਘ, ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਸਵਰਨ ਸਿੰਘ ਸੋਨੀ, ਮਿੰਟੂ ਅਰੌੜਾ, ਪ੍ਰਧਾਨ ਹਰਭਜਨ ਸਿੰਘ ਅਮਲੋਹ, ਸਾਬਕਾ ਪ੍ਰਧਾਨ ਵਿੱਕੀ ਮਿੱਤਲ,ਪਰਮਿੰਦਰ ਸਿੰਘ ਨੀਟਾ ਸੰਧੂ,ਜੱਸੀ ਅਮਲੋਹ, ਗੁਰਪ੍ਰੀਤ ਸਿੰਘ ਗੁਰੀ,ਰਾਜਨ ਅਰੌੜਾ, ਐਡਵੋਕੇਟ ਸ਼ੀਤਲ ਸ਼ਰਮਾ, ਮਨਿੰਦਰਜੀਤ ਸਿੰਘ, ਦਰਸ਼ਨ ਸਿੰਘ ਔਲਖ, ਤਰਸੇਮ ਸਿੰਘ ਕੈਂਥ, ਰਾਜੂ ਸਿੰਘ, ਜਗਤਾਰ ਸਿੰਘ ਜੱਗਾ ਸਾਬਕਾ ਕੌਂਸਲਰ, ਜਥੇਦਾਰ ਗੁਰਦੀਪ ਸਿੰਘ ਮੰਡੋਫਲ,ਡਾ ਅਰਜੁਨ ਸਿੰਘ ਪ੍ਰਧਾਨ, ਬਲਵੰਤ ਸਿੰਘ ਮਾਨ, ਬਿੱਟੂ ਕੈਂਥ, ਸਿਮਰਨਜੀਤ ਸਿੰਘ ਛੀਨੂੰ, ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਗੁਰਮੀਤ ਕੌਰ ਵਿਰਕ, ਚਰਨਜੀਤ ਗੋਲਡੀ,ਮਾਨ ਸਿੰਘ ਬੈਣਾ, ਪ੍ਰਧਾਨ ਪੰਕਜ਼ ਅਰੌੜਾ,ਬੀਬੀ ਸਤਵਿੰਦਰ ਕੌਰ ਗਿੱਲ, ਸੁਰਿੰਦਰ ਸਿੰਘ ਜੇ ਈ, ਸੁਖਵਿੰਦਰ ਸਿੰਘ ਕਾਲਾ ਅਰੌੜਾ,ਬਾਬਾ ਗੁਰਦਿਆਲ ਸਿੰਘ, ਮਹਾਂ ਸਿੰਘ ਅਮਲੋਹ, ਜਰਨੈਲ ਸਿੰਘ ਜੈਲਾ ਪ੍ਰਧਾਨ, ਹਰਵਿੰਦਰ ਸਿੰਘ ਬਿੰਦਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

