ਅੰਮ੍ਰਿਤਸਰ

ਸਾਂਝ ਕੇਂਦਰ, ਸਬ-ਡਵੀਜ਼ਨ ਅੰਮ੍ਰਿਤਸਰ ਵੱਲੋ ਕੇਂਦਰੀ ਸੈਮੀਨਾਰ ਲਗਾਇਆ ਗਿਆ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸਿਟੀ ਇੰਸਪੈਕਟਰ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸਬ-ਡਵੀਜ਼ਨ ਸਾਂਝ ਕੇਂਦਰ, ਕੇਂਦਰੀ ਵਲੋ ਨਸ਼ੇ ਖਿਲਾਫ, ਸਾਈਬਰ ਕਰਾਇਮ ਅਤੇ ਸਾਂਝ ਕੇਂਦਰ ਵੱਲੋ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਡੀ.ਏ.ਵੀ ਕਾਲਜ ਆਫ ਐਜ਼ੂਕੇਸ਼ਨ, ਬੇਰੀ ਗੇਟ, (ਲੜਕੀਆਂ), ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਸੈਮੀਨਾਰ ਵਿੱਚ ਏ.ਐਸ.ਆਈ ਦਿਲਬਾਗ ਸਿੰਘ, ਮੁੱਖ ਸਿਪਾਹੀ ਗੁਰਚਰਨ ਸਿੰਘ ਅਤੇ ਮਹਿਲਾ/ਕਾਂਸਟੇਬਲ ਸਿੰਮੀ ਪੀ.ਪੀ.ਐਮ.ਐਮ ਵਲੋ ਭਾਗ ਲਿਆ ਗਿਆ। ਸੈਮੀਨਾਰ ਵਿੱਚ ਸ਼ਾਮਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੈਲਪਲਾਈਨ ਨੰਬਰ-112, 181 ਬਾਰੇ ਜਾਣਕਾਰੀ ਦਿੱਤੀ ਗਈ ਤੇ ਸ਼ਕਤੀ ਐਪ ਬਾਰੇ ਵੀ ਦੱਸਿਆ ਗਿਆ। ਇਸ ਸੈਮੀਨਾਰ ਵਿੱਚ ਕ੍ਰੀਬ 100-150 ਵਿਦਿਆਰਥੀ ਅਤੇ ਕਾਲਜ ਦੇ ਪ੍ਰਿੰਸੀਪਲ ਤੇ ਸਾਰੇ ਅਧਿਆਪਕ ਮੌਜੂਦ ਸਨ।

Leave a Reply

Your email address will not be published. Required fields are marked *