ਅੰਮ੍ਰਿਤਸਰਪੰਜਾਬ

ਮਾਤਾ ਹੀਰਾਬੇਨ ਮੋਦੀ ਨਮਿਤ ਕੀਰਤਨ ਅਤੇ ਅਰਦਾਸ ਸਮਾਗਮ ਅੰਮ੍ਰਿਤਸਰ ਵਿਖੇ ਹੋਇਆ।

ਮਾਤਾ ਹੀਰਾਬੇਨ ਮੋਦੀ ਨਿਰਸਵਾਰਥ ਕਰਮਯੋਗੀ ਦਾ ਪ੍ਰਤੀਕ : ਡਾ ਜਗਮੋਹਨ ਰਾਜੂ।

ਅੰਮ੍ਰਿਤਸਰ 2 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਹੀਰਾਬੇਨ ਮੋਦੀ ਜੀ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਅੱਜ ਅੰਮ੍ਰਿਤਸਰ ਵਿਖੇ ਕੀਰਤਨ ਅਤੇ ਅਰਦਾਸ ਸਮਾਗਮ ਕਰਾਇਆ ਗਿਆ। ਗੁਰਦੁਆਰਾ ਛੇਵੀਂ ਪਾਤਿਸ਼ਾਹੀ ਰਣਜੀਤ ਐਵਿਨਿਊ ਵਿਖੇ ਕਰਾਏ ਗਏ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਜਗਮੋਹਨ ਸਿੰਘ ਰਾਜੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਤਾ ਹੀਰਾਬੇਨ ਮੋਦੀ ਨੇ ਦੇਸ਼ ਨੂੰ ਸ੍ਰੀ ਨਰਿੰਦਰ ਮੋਦੀ ਦ ਰੂਪ ’ਚ ਇਕ ਕੁਸ਼ਲ ਪ੍ਰਬੰਧਕ ਅਤੇ ਕੂਟਨੀਤੀਵਾਨ ਨੇਤਾ ਦਿੱਤਾ ਹੈ, ਜਿਸ ਲਈ ਸਮੁੱਚਾ ਦੇਸ਼ ਮਾਤਾ ਹੀਰਾ ਬੇਨ ਮੋਦੀ ਨੂੰ ਹਮੇਸ਼ਾਂ ਯਾਦ ਰੱਖੇਗਾ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਇਸ ਮੌਕੇ ਡਾ: ਰਾਜੂ ਨੇ ਮਾਤਾ ਹੀਰਾਬੇਨ ਦੀ ਕੁਰਬਾਨੀ ਅਤੇ ਉਸ ਦੇ ਜੀਵਨ ਦੇ ਪਹਿਲੂਆਂ ’ਤੇ ਰੌਸ਼ਨੀ ਪਾਈ ਅਤੇ ਉਨ੍ਹਾਂ ਨੂੰ ਨਿਰਸਵਾਰਥ ਕਰਮਯੋਗੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਮਾਤਾ ਹੀਰਾਬੇਨ ਭਾਰਤੀ ਸੰਸਕ੍ਰਿਤੀ ਅਤੇ ਜੀਵਨ ਮੁੱਲਾਂ ਪ੍ਰਤੀ ਹਮੇਸ਼ਾਂ ਵਚਨਬੱਧ ਰਹੀ।

ਉਨ੍ਹਾਂ ਕਿਹਾ ਕਿ ਗ਼ਰੀਬੀ ਦੀ ਹਾਲਤ ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਰਦਾਰ ਨੂੰ ਨਿਖਾਰਨ ਵਿਚ ਮਾਤਾ ਹੀਰਾਬੇਨ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਤਾ ਹੀਰਾਬੇਨ ਮੋਦੀ ਦੀਆਂ ਅੰਤਿਮ ਰਸਮਾਂ ਨੂੰ ਸਾਦੇ ਢੰਗ ਨਾਲ ਪੂਰਿਆਂ ਕੀਤਾ ਉਹ ਲੋਕਾਂ ਲਈ ਮਾਰਗ ਦਰਸ਼ਨ ਅਤੇ ਸ਼ਲਾਘਾਯੋਗ ਹੈ। ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਡਾ: ਰਾਜ ਕੁਮਾਰ ਵੇਰਕਾ, ਜਸਵਿੰਦਰ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ, ਸਾਬਕਾ ਕੈਬਨਿਟ ਮੰਤਰੀ ਡਾ: ਬਲਦੇਵ ਪ੍ਰਕਾਸ਼ ਚਾਵਲਾ, ਪ੍ਰੋ: ਸਰਚਾਂਦ ਸਿੰਘ ਖਿਆਲਾ, ਕੁਲਦੀਪ ਸਿੰਘ ਕਾਹਲੋਂ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਬਖ਼ਸ਼ੀ ਰਾਮ ਅਰੋੜਾ ਸਾਬਕਾ ਮੇਅਰ, ਜ਼ਿਲ੍ਹਾ ਜਨਰਲ ਸੈਕਟਰੀ ਅਤੇ ਹਲਕਾ ਇੰਚਾਰਜ ਅੰਮ੍ਰਿਤਸਰ ਉੱਤਰੀ ਸੁਖਮਿੰਦਰ ਪਿੰਟੂ, ਕੁਮਾਰ ਅਮਿਤ ਹਲਕਾ ਇੰਚਾਰਜ ਅੰਮ੍ਰਿਤਸਰ ਪੱਛਮੀ, ਸਵਾਮੀ ਰਣਜੀਤਾਨੰਦ ਗਿਰੀ ਜੀ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਰਾ ਦਲਜੀਤ ਸਿੰਘ ਕੋਹਲੀ , ਬੀਬੀ ਜਸਵਿੰਦਰ ਕੌਰ ਸੋਹਲ, ਮੀਡੀਆ ਸਹਿ ਇੰਚਾਰਜ ਡਾ: ਸੁਰਿੰਦਰ ਕੌਰ ਕਵਲ, ਰੀਨਾ ਜੇਤਲੀ ਡਾਇਰੈਕਟਰ ਓ.ਐਨ.ਜੀ.ਸੀ., ਰਮਾ ਮਹਾਜਨ ਸਾਬਕਾ ਕੌਂਸਲਰ, ਮਹਿਲਾ ਮੋਰਚਾ ਪ੍ਰਧਾਨ ਅਲਕਾ ਸ਼ਰਮਾ ਅੰਮ੍ਰਿਤਸਰ, ਬਲਜਿੰਦਰ ਸਿੰਘ ਦਕੋਹਾ ਹਲਕਾ ਇੰਚਾਰਜ ਸ੍ਰੀ ਹਰਗੋਬਿੰਦ ਪੁਰ, ਸਾਬਕਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਹਰਦਿਆਲ ਸਿੰਘ ਔਲਖ, ਆਨੰਦ ਸ਼ਰਮਾ ਸਾਬਕਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਰਾਮ ਸ਼ਰਨ ਸਾਬਕਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਕਰਨਲ ਅਮਰੀਕ ਸਿੰਘ ਸਾਬਕਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ) ਚੰਦਰ ਸ਼ੇਖਰ ਵਾਈਸ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਰਾਜੀਵ ਸ਼ਰਮਾ ਡਿੰਪੀ ਸਕੱਤਰ ਅੰਮ੍ਰਿਤਸਰ ਸ਼ਹਿਰੀ, ਅਮਨਦੀਪ ਭੱਟੀ, ਮੋਹਿਤ ਮਹਾਜਨ ਕੈਸ਼ੀਅਰ ਭਾਜਪਾ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਪੂਰਬੀ ਮੰਡਲ ਪ੍ਰਧਾਨ ਰਾਕੇਸ਼ ਮਹਾਜਨ, ਵਿਨੋਦ ਬੱਬਲ, ਰਮਨ ਸ਼ਰਮਾ, ਸੁਲਤਾਨਵਿੰਡ ਮੰਡਲ ਪ੍ਰਧਾਨ ਗੁਰਦੇਵ ਸਿੰਘ ਅਤੇ ਵਰਿੰਦਰ ਸਵੀਟੀ ਮੌਜੂਦ ਸਨ।

Leave a Reply

Your email address will not be published. Required fields are marked *