ਅੰਮ੍ਰਿਤਸਰਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਤੇ ਹਮਲਾ ਮੰਦਭਾਗਾ- ਸੇਵਾ ਮੁਕਤ ਕਰਮਚਾਰੀ ਐਸੋਸੀਏਸਨ

ਅੰਮਿ੍ਰਤਸਰ 18 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਾਰਤ ਸੇਵਾਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸਨ (ਰਜਿ ) ਵੱਲੋਂ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਨੁਹਾਲੀ ਵਿਖੇ ਕੀਤੇ ਗਏ ਜਾਨਲੇਵਾ ਹਮਲੇ ਨੂੰ ਪੰਥ ਵਿਰੋਧੀ ਤਾਕਤਾਂ ਦੀ ਸਾਜਸ ਕਰਾਰ ਦੇਂਦਿਆ ਇਸ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ ਗਿਆ ਹੈ । ਐਸੋਸੀਏਸਨ ਵੱਲੋਂ ਜਾਰੀ ਬਿਆਨ ਵਿੱਚ ਜੋਗਿੰਦਰ ਸਿੰਘ ਅਦਲੀਵਾਲ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਰੂਪ ਸਿੰਘ, ਸ. ਦਿਲਮੇਘ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਰਾਜ ਸਿੰਘ, ਸ. ਰਾਮਿੰਦਰਬੀਰ ਸਿੰਘ, ਸ. ਬਲਬੀਰ ਸਿੰਘ, ਸ. ਰਣਜੀਤ ਸਿੰਘ, ਸ. ਕੁਲਦੀਪ ਸਿੰਘ ਬਾਵਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਿੱਖ ਜਗਤ ਦੀ ਚੁਣੀ ਹੋਈ ਸਰਵਉਚ ਪ੍ਰਤੀਨਿੱਧ ਧਾਰਮਿਕ ਸੰਸਥਾ ਹੈ ਤੇ ਇਸ ਸੰਸਥਾ ਦੇ ਪ੍ਰਧਾਨ ਤੇ ਕੀਤਾ ਗਿਆ ਹਮਲਾ ਸਿੱਖ ਸੰਸਥਾਵਾਂ ਨੂੰ ਕਮਜੋਰ ਕਰਨ ਦੇ ਨਜਰੀਏ ਤੋਂ ਹੀ ਵੇਖਿਆ ਜਾਵੇਗਾ ।

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਭਾ ਨੂੰ ਘਟਾਉਣ/ ਛੁਟਿਆਉਣ ਦੇ ਯਤਨ ਕਈ ਪਾਸਿਆਂ ਤੋਂ ਹੋ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਨਾਲ ਸਮੁੱਚੀ ਕੌਮ ਦਾ ਨਾਹ ਪੱਖੀ ਅਕਸ ਹੀ ਸੰਸਾਰ ਪੱਧਰ ਤੇ ਜਾਂਦਾ ਹੈ। ਸੰਸਥਾਵਾਂ ਖੜੀਆਂ ਕਰਨ ਵਿੱਚ ਦਹਾਕੇ ਲੱਗ ਜਾਂਦੇ ਹਨ ਤੇ ਅਜਿਹੇ ਕੁਝ ਹਮਲੇ ਉਸ ਅਕਸ ਨੂੰ ਵੱਡੀ ਢਾਹ ਲਾ ਦੇਂਦੇ ਹਨ । ਐਸੋਸੀਏਸਨ ਦੇ ਆਗੂਆਂ ਨੇ ਕਿਹਾ ਕਿ ਜਿਹੜਾ ਮਸਲਾ ਵਿਚਾਰ ਨਾਲ ਹੱਲ ਹੋ ਸਕਦਾ ਹੈ ਉਸ ਲਈ ਤਕਰਾਰ ਵਿੱਚ ਨਹੀਂ ਪੈਣਾ ਚਾਹੀਦਾ। ਸ੍ਰੋਮਣੀ ਕਮੇਟੀ ਸਿੱਖ ਕੌਮ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ ਤੇ ਇਸ ਪਲੇਟਫਾਰਮ ਤੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਬਹੁਤ ਸਾਰੇ ਸਿੱਖ ਮਸਲਿਆਂ ਸੰਬੰਧੀ ਸਮੇਂ ਸਮੇਂ ਆਵਾਜ ਬੁਲੰਦ ਕੀਤੀ ਜਾਂਦੀ ਹੈ। ਸਿੱਖ ਭਾਈਚਾਰਾ ਹੀ ਸ੍ਰੋਮਣੀ ਕਮੇਟੀ ਦੀ ਤਾਕਤ ਹੈ ਅਤੇ ਅਜਿਹੀਆਂ ਕਾਰਵਾਈਆਂ ਨਾਲ ਸੰਸਥਾ ਦੀ ਤਾਕਤ ਘਟਦੀ ਹੈ ਜਿਸ ਤੋਂ ਗੁਰੇਜ ਕਰਨ ਵਿੱਚ ਹੀ ਭਲਾਈ ਹੈ।

Leave a Reply

Your email address will not be published. Required fields are marked *