ਨੌਜਵਾਨਾਂ ਨੂੰ ਨੌਕਰੀਆਂ, ਰੋਜਗਾਰ ਨਾ ਮਿਲਣ ਤੇ ਰੋਸ ਵਜੋਂ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਕੀਤਾ ਪ੍ਰਦਰਸ਼ਨ
ਬੇਰੋਜਗਾਰਾਂ ਨੂੰ 5000 ਹਜਾਰ ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦੇਵੇ ਮਾਨ ਸਰਕਾਰ—ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬੇਰੋਜਗਾਰਾਂ ਲਈ ਵਿਸ਼ੇਸ਼ ਤੇ ਢੁੱਕਵੇਂ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਡਿਗਰੀਆਂ ਅਤੇ ਡਿਪਲੋਮੇ ਪ੍ਰਾਪਤ ਕਰਤਾ ਨੌਜਵਾਨਾਂ ਨੂੰ ਰੋਜ਼ਗਾਰ, ਨੌਕਰੀਆਂ ਨਾ ਮਿਲਣ ਤੇ ਰੋਸ ਵਜੋਂ ਮਾਨ ਸਰਕਾਰ ਖਿਲਾਫ ਜਾਮਕੇ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਬੇਰੋਜਗਾਰੀ ਕਾਰਨ ਆਪਣੇ ਭਵਿੱਖ ਨੂੰ ਲੈ ਕੇ ਦੁੱਖਾਂ ਤੇ ਫਿਕਰਾਂ ਵਿੱਚ ਡੱਬੀ ਹੋਈ ਹੈ ਜਿਹੜੀ ਕਿ ਮਾਨਸਿਕ ਪ੍ਰਸ਼ਾਨੀਆਂ ਦੇ ਦੌਰ *ਚ ਲੰਘ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜਗਾਰ, ਨੌਕਰੀਆਂ ਦੇਣ ਸਬੰਧੀ ਵਾਅਦਿਆਂ ਤੇ ਗਰੰਟੀਆਂ ਦੀਆਂ ਝੜੀਆਂ ਤਾਂ ਬਹੁਤ ਲਾਈਆਂ ਪਰ ਸਚਾਈ ਇਹ ਹੈ ਅੱਜ ਵੀ ਲੱਖਾਂ ਲੜਕੇ ਲੜਕੀਆਂ ਡਿਗਰੀਆਂ ਡਿਪਲੋਮੇ ਹੱਥਾਂ ਵਿੱਚ ਲੈ ਕੇ ਰੋਜ਼ਗਾਰ, ਨੌਕਰੀਆਂ ਦੀ ਪ੍ਰਾਪਤੀ ਲਈ ਦਰ—ਦਰ ਦੀਆਂ ਠੋਕਰਾਂ ਖਾ ਰਹੇ ਹਨ ਜਿਹੜੇ ਕਿ ਭੁੱਖੇ ਪਿਆਸੇ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ। ਬਾਵਜੂਦ ਇਸ ਦੇ ਮਾਨ ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਰੋਜਗਾਰ, ਨੌਕਰੀਆਂ ਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ।
ਇਸ ਲਈ ਮਾਨ ਸਰਕਾਰ ਪ੍ਰਚਾਰਾਂ ਤੇ ਐਲਾਨਾਂ ਨੂੰ ਛੱਡਕੇ ਬੇਰੋਜਗਾਰੀ ਨੂੰ ਦੂਰ ਕਰਨ ਲਈ ਨੌਕਰੀਆਂ ਤੇ ਰੋਜਗਾਰ ਦਾ ਪੱਕਾ ਪ੍ਰਬੰਧ ਕਰੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੰਗ ਕਰਦਿਆਂ ਕਿਹਾ ਕਿ ਪੜੇ ਲਿਖੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਰਕਾਰ ਪਾਸੋਂ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਇਸ ਲਈ ਜਦੋਂ ਤੱਕ ਬੇਰੋਜ਼ਗਾਰਾਂ ਨੂੰ ਰੋਜ਼ਗਾਰ, ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ, ਉਦੋ ਤੱਕ ਮਾਨ ਸਰਕਾਰ ਇਨ੍ਹਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਬੇਰੋਜਗਾਰੀ ਭੱਤਾ ਦਿੱਤਾ ਜਾਵੇ ਪਿਛਲੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੀ ਇਹੋ ਕਹਿੰਦੀਆਂ ਰਹੀਆਂ। ਅਸੀਂ ਨੌਜਵਾਨਾਂ ਨੂੰ ਰੋਜ਼ਗਾਰ, ਨੌਕਰੀਆਂ ਦੇ ਰਹੇ ਹਾਂ ਪਰ ਇਹ ਸਰਕਾਰਾਂ ਨੌਜਵਾਨਾਂ ਨੂੰ ਲਾਰੇ ਲਾਅ ਕੇ ਗੁੰਮਰਾਹ ਕਰਦੀਆਂ ਰਹੀਆਂ ਹਨ ਹੁਣ ਮਾਨ ਸਰਕਾਰ ਵੀ ਉਸੇ ਪੁਰਾਣੀ ਨੀਤੀ ਤੇ ਚਲਦੀ ਵਿਖਾਈ ਦੇ ਰਹੀ ਹੈ। ਇਹ ਸਰਕਾਰਾਂ ਸੱਤਾਂ ਦਾ ਸੁੱਖ ਭੋਗਦੀਆਂ ਰਹੀਆਂ ਹਨ ਤੇ ਬੇਰੋਜਗਾਰ ਨੌਜਵਾਨ ਨਰਕ ਦੀ ਜਿੰਦਗੀ ਭੋਗ ਰਹੇ ਹਨ। ਹੁਣ ਨੌਜਵਾਨਾਂ ਨੂੰ ਲਾਰੇ ਨਹੀਂ ਰੋਜਗਾਰ, ਨੌਕਰੀਆਂ ਚਾਹੀਦੀਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ *ਚ ਕਿਹਾ ਕਿ ਜਦੋਂ ਤੱਕ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ, ਨੌਕਰੀਆਂ ਦੀ ਪ੍ਰਾਪਤੀ ਨਹੀਂ ਹੁੰਦੀ ਉਦੋ ਤੱਕ ਨੌਜਵਾਨਾਂ ਦੇ ਹਿੱਤਾਂ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ, ਹਰਜੀਤ ਸਿੰਘ, ਸਾਹਿਲ ਸਲਮਾਨੀ, ਇੰਦਰਜੀਤ ਸਿੰਘ, ਕੰਵਲਜੀਤ ਸਿੰਘ, ਸੁਖਦੇਵ ਸਿੰਘ, ਰਾਮਪਾਲ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਕੁਲਵਿਦਰ ਸਿੰਘ, ਪ੍ਰਭਜੀਤ ਸਿੰਘ, ਹੁਕਮ ਸਿੰਘ, ਨਰਿੰਦਰ ਪਾਲ ਸਿੰਘ, ਤਜਿੰਦਰ ਪਾਲ ਸਿੰਘ, ਪ੍ਰਕਾਸ਼ ਸਿੰਘ, ਅਮਨ ਕੁਮਾਰ, ਕਾਲਾ ਖਾਨ, ਬਲਜਿੰਦਰ ਸਿੰਘ, ਕਰਮ ਸਿੰਘ, ਸੁਦਾਗਰ ਖਾਨ, ਬੀ.ਐਮ. ਗੋਤਮ, ਅਮਰਜੀਤ ਸਿੰਘ, ਪੁਨੀਤ ਕੁਮਾਰ, ਜੀਵਨ ਦਾਸ, ਵਿਕਾਸ ਸ਼ਰਮਾ, ਦਵਿੰਦਰ ਸਿੰਘ, ਅਮੀਤ ਗੋਇਲ ਆਦਿ ਹਾਜਰ ਸਨ।

