ਵੱਡੇ ਹਸਪਤਾਲਾਂ ਵਿੱਚ ਸਹੂਲਤਾਂ ਦੇਣ ਦੀ ਥਾਂ ਉਹਨਾਂ ਨੂੰ ਛੋਟੇ ਕਰਕੇ ਮਹੁੱਲਾ ਕਲੀਨਿਕ ਬਣਾਇਆ ਗਿਆ:– ਰਾਜੂ ਖੰਨਾ।
ਹਲਕਾ ਅਮਲੋਹ ਦੇ 25 ਬੈਡਾਂ ਦੇ ਮਾਲੋਵਾਲ ਹਸਪਤਾਲ ਨੂੰ ਵੀ ਦਿੱਤਾ ਮਹੁੱਲਾ ਕਲੀਨਿਕ ਦਾ ਦਰਜ਼ਾ।
ਅਮਲੋਹ , 3 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਆਬਾਦੀ ਵਿਚੋਂ 50 ਫ਼ੀ ਸਦੀ ਤੋਂ ਪ੍ਰਾਇਮਰੀ ਹੈਲਥ ਸੇਵਾਵਾਂ ਲਾਂਭੇ ਕਰ ਕੇ ਲੋਕਾਂ ਦੀ ਜਾਨ ਨਾਲ ਖੇਡ ਰਹੀ ਹੈ ਤੇ ਵੱਡੇ ਹਸਪਤਾਲਾਂ ਨੂੰ ਸਹੂਲਤਾਂ ਦੇਣ ਤੋਂ ਭੱਜ ਕਿ ਉਹਨਾਂ ਦਾ ਦਰਜ਼ਾ ਛੋਟਾ ਕਰਕੇ ਉਹਨਾਂ ਨੂੰ ਮੁੱਹਲਾ ਕਲੀਨਿਕ ਦਾ ਦਰਜ਼ਾ ਦਿੱਤਾ ਗਿਆ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਹਲਕਾ ਅਮਲੋਹ ਅੰਦਰ ਵਿੱਚ ਪਿੰਡ ਮਾਲੋਵਾਲ ਵਿਖੇ 25 ਬੈਡਾਂ ਦੇ ਵੱਡੇ ਹਸਪਤਾਲ ਨੂੰ ਮੁਹੱਲਾ ਕਲੀਨਿਕ ਦਾ ਦਰਜ਼ਾ ਦੇ ਦਿੱਤਾ ਗਿਆ।ਜੋ ਕਿ ਹਲਕਾ ਵਾਸੀਆਂ ਲਈ ਵੱਡੀ ਤਰਾਸਦੀ ਹੈ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਸਰਕਾਰ ਬਣਦੇ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਦੌਰੇ ਕਰਕੇ ਉੱਥੋਂ ਦੀਆਂ ਸਮੱਸਿਆਂਵਾਂ ਲਿਖ ਕੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਹਰ ਹਸਪਤਾਲ ਤੇ ਡਿਸਪੈਂਸਰੀ ਵਿੱਚ ਡਾਕਟਰਾਂ ਦੀ ਘਾਟ,ਪੂਰੀ ਮਸੀਨਰੀ ਤੇ ਦਵਾਈਆਂ ਉਪਲਬਧ ਕਰਵਾਇਆ ਜਾਣਗੀਆਂ।ਪਰ ਇੱਕ ਸਾਲ ਬੀਤ ਜਾਣ ਤੇ ਨਾ ਇਹ ਸਰਕਾਰ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਡਾਕਟਰਾ ਦੀ ਘਾਟ ਪੂਰੀ ਕਰ ਸਕੀ ਹੈ।ਤੇ ਨਾ ਹੀ ਮਸੀਨਰੀ ਤੇ ਨਾ ਹੀ ਦਵਾਈਆਂ। ਰਾਜੂ ਖੰਨਾ ਨੇ ਕਿਹਾ ਕਿ ਹੁਣ ਇਸ ਸਰਕਾਰ ਵੱਲੋਂ ਵੱਡੇ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਬੰਦ ਕਰਕੇ ਮੁਹੱਲਾ ਕਲੀਨਿਕ ਬਣਾ ਦਿੱਤੇ ਗਏ ਹਨ। ਇਹਨਾਂ ਵਿੱਚ 50 ਪ੍ਰਤੀਸ਼ਤ ਮੁਹੱਲਾ ਕਲੀਨਿਕ ਅਜਿਹੇ ਹਨ ਜਿਹਨਾਂ ਦੇ ਉਦਘਾਟਨ ਤਾ ਕਰ ਦਿੱਤੇ ਗਏ ਹਨ
ਪਰ ਨਾ ਤਾ ਬਿਲਡਿੰਗ ਦਾ ਕੰਮ ਪੂਰਾ ਹੋਇਆ ਹੈ,ਨਾ ਉਂਥੇ ਡਾਕਟਰ ਹਨ ਤੇ ਨਾ ਦਵਾਈਆਂ। ਉਹਨਾਂ ਕਿਹਾ ਕਿ ਸਿਰਫ਼ ਰੰਗ ਰੋਗਨ ਤੇ ਫੋਟੋਆਂ ਲਗਾਉਣ ਤੋਂ ਸਿਵਾਏ ਮੁਹੱਲਾ ਕਲੀਨਿਕਾ ਵਿੱਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਸਗੋਂ ਗੂਰੂਆ ਦੇ ਨਾਮ ਤੇ ਬਣੇ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਨਾਮ ਵੀ ਬਦਲਕੇ ਮੁਹੱਲਾ ਕਲੀਨਿਕ ਰੱਖ ਦਿੱਤੇ ਗਏ ਹਨ। ਉਹਨਾਂ ਕਿਹਾ ਇਹ ਸਾਰੀ ਪ੍ਰਕਿਰਿਆ ਹੀ ਇਕ ਵੱਡਾ ਘੁਟਾਲਾ ਹੈ । ਰਾਜੂ ਖੰਨਾ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਸੀ ਬਨਵਾਰੀ ਲਾਲ ਪ੍ਰਹਿਤ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਸਰਕਾਰੀ ਸਕੀਮਾਂ ਨੂੰ ਆਮ ਆਦਮੀ ਪਾਰਟੀ ਦੇ ਲਾਭ ਵਾਸਤੇ ਨਾ ਵਰਤਣ ਦੀ ਹਦਾਇਤ ਦੇਣ ਦੀ ਬੇਨਤੀ ਕਰੇਗਾ। ਰਾਜੂ ਖੰਨਾ ਨੇ 1999 ਵਿਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਵੱਲੋਂ 300ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਪੰਜ ਪਿਆਰਿਆ ਦੇ ਨਾਂ ‘ਤੇ ਸਥਾਪਤ ਕੀਤੇ ਸੈਟੇਲਾਈਟ ਕੇਂਦਰਾਂ ਦੇ ਨਾਂ ਬਦਲਣ ਦੇ ਤਰੀਕੇ ‘ਤੇ ਵੀ ਜ਼ੋਰਦਾਰ ਰੋਸ ਪ੍ਰਗਟ ਕੀਤਾ ਅਤੇ ਦਸਿਆ ਕਿ ਕਿਵੇਂ ਉਨ੍ਹਾਂ ਦਾ ਨਾ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਉਸ ਦੇ ਨਾਲ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿਤਾ ਗਿਆ ਹੈ। ਉਹਨਾਂ ਕਿਹਾ ਕਿ । ਜਦੋਂ ਸੰਗਤਾਂ ਨੇ ਇਸ ਵਿਰੁਧ ਜ਼ੋਰਦਾਰ ਰੋਸ ਪ੍ਰਗਟ ਕੀਤਾ ਤਾਂ ਆਪ ਸਰਕਾਰ ਨੇ ਸਿਰਫ਼ ਇਕ ਛੋਟੀ ਜਿਹੀ ਪੱਟੀ ‘ਤੇ ਪੰਜ ਪਿਆਰਿਆਂ ਦੇ ਨਾਂ ਲਿਖ ਦਿਤੇ ਹਨ। ਜਦਕਿ ਮੁੱਖ ਮੰਤਰੀ ਦੀ ਤਸਵੀਰ ਵੱਡੀ ਕਰ ਕੇ ਲਗਾਈ ਹੈ। ਰਾਜੂ ਖੰਨਾ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ 2019 ਵਿਚ ਐਲਾਨ ਕੀਤਾ ਸੀ ‘ ਕਿ ਆਮ ਆਦਮੀ ਪਾਰਟੀ ਨਾਂ ਬਦਲਣ ਵਿਚ ਨਹੀਂ ਬਲਕਿ ਲੋਕਾ ਦੀ ਜ਼ਿੰਦਗੀ ਬੇਹਤਰ ਬਣਾਉਣ ਵਿਚ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਇਸ ਦੇ ਉਲਟ ਕਰ ਰਹੀ ਹੈ। ਇਸ ਨੇ ਪਹਿਲਾਂ 100 ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਬਦਲ ਦਿਤਾ ਤੇ ਹੁਣ ਇਸ ਨੇ 500 ਪ੍ਰਾਇਮਰੀ ਹੈਲਥ ਸੈਂਟਰਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲ ਦਿਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਾਰੀ ਪ੍ਰਕਿਰਿਆ ‘ਤੇ ਲੋਕਾਂ ਦਾ ਪੈਸਾ ਬੋਲੜੇ ਹੀ ਬਰਬਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ 10 ਕਰੋੜ ਰੁਪਏ ਪ੍ਰਾਜੈਕਟ ‘ਤੇ ਖਰਚਣ ਮਗਰ ਇਸ ਦੇ ਪ੍ਰਚਾਰ ‘ਤੇ 30 ਕਰੋੜ ਰੁਪਏ ਖਰਚਣਾ ਚਾਹੁੰਦੀ ਹੈ।ਰਾਜੂ ਖੰਨਾ ਨੇ ਕਿਹਾ ਅਜਿਹਾ ਕਰਨ ਨਾਲ ਸਿਹਤ ਖੇਤਰ ‘ਤੇ ਵੱਡੀ ਮਾਰ ਪਈ ਹੈ। ਉਨ੍ਹਾਂ ਦਸਿਆ ਕਿ 540 ਪੇਂਡੂ ਡਿਸਪੈਂਸਰੀਆਂ ਬੰਦ ਕਰ ਦਿਤੀਆਂ ਗਈਆਂ ਹਨ ਜਿਸ ਕਾਰਨ 6000 ਪਿੰਡਾਂ ਵਿਚ ਸਿਹਤ ਸੰਭਾਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਰਾਜੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਸਿਹਤ ਸਹੂਲਤਾਂ ਦਾ ਨਿਘਾਰ ਵੱਲ ਵੱਧਣਾ ਵੀ ਯਕੀਨੀ ਹੈ।

