ਪਾਵਰਕਾਮ ਪੈਨਸ਼ਨਰਜ਼ ਨੇ ਕੀਤਾ ਅਰਥੀ ਫੂਕ ਮੁਜਾਹਰਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਪੈਨਸ਼ਨਰਜ਼ ਐਸੋਸੀਏਸ਼ਨ (ਰਿਟਾਇਰਡ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, ਸੂਬਾ ਕਮੇਟੀ ਵਲੋਂ ਕੀਤੇ ਫੈਸਲੇ ਅਨੁਸਾਰ ਅੱਜ ਪਟਿਆਲਾ ਵਿਖੇ ਸਬ ਅਰਬਨ ਤੇ ਈਸਟ ਮੰਡਲ ਵਿਖੇ ਰਾਮ ਚੰਦ ਲਹਿਲ ਮੰਡਲ ਪ੍ਰਧਾਨ ਵੈਸਟ ਡਵੀਜਨ ਦੀ ਅਗਵਾਈ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਅਤਰ ਸਿੰਘ ਮੰਡਲ ਪ੍ਰਧਾਨ ਤੇ ਕ੍ਰਿਸ਼ਨ ਕੁਮਾਰ ਮੰਡਲ ਪ੍ਰਧਾਨਾਂ ਨੇ ਵੰਡੀ ਗਿਣਤੀ ਵਿੱਚ ਸਾਥੀਆਂ ਨਾਲ ਸ਼ਮੂਲੀਅਤ ਕੀਤੀ।
ਇਸ ਰੋਸ ਰੈਲੀ ਵਿੱਚ ਪੰਜਾਬ ਦੇ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਰੈਲੀ ਵਿੱਚ 15 ਫਰਵਰੀ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਜਿਲਾ ਪੱਧਰੀ ਰੈਲੀਆਂ ਕਰਕੇ ਸਾਂਝੇ ਤੌਰ ਤੇ ਡੀ.ਸੀ. ਪਟਿਆਲਾ ਨੂੰ ਮੰਗ ਪੱਤਰ ਦੇਣ, 19 ਫਰਵਰੀ ਨੂੰ ਚੰਡੀਗੜ੍ਹ ਵਿੱਚ ਰੈਲੀ ਤੇ ਮਾਰਚ 23 ਦੇ ਪਹਿਲੇ ਹਫਤੇ ਪਟਿਆਲਾ ਵਿਖੇ ਹੈਡ ਆਫਿਸ ਅੱਗੇ ਢੋਲ ਮੁਜਾਹਰਾ ਤੇ ਸੂਬਾ ਪੱਧਰੀ ਧਰਨਾ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅੱਜ ਦੀ ਅਰਥੀ ਫੂਕ ਰੈਲੀ ਵਿੱਚ ਸਰਵ ਸ੍ਰੀ ਰਾਮ ਚੰਦ ਸਿੰਘ, ਵਿਸ਼ਵਾ ਨਾਥ, ਸੁਰਿੰਦਰ ਖਾਲਸਾ, ਗੁਰਬਚਨ ਸਿੰਘ, ਅਸ਼ੋਕ ਕੁਮਾਰ, ਰਾਮ ਸਿੰਘ, ਬਲਜਿੰਦਰ ਸਿੰਘ, ਸ੍ਰੀ ਨਾਥ, ਲਾਭ ਸਿੰਘ, ਦੇਸ਼ਇੰਦਰ ਸਿੰਘ, ਮਹਿੰਦਰ ਸਿੰਘ ਮਲਹੋਤਰਾ ਤੇ ਪ੍ਰਿਤਪਾਲ ਸਿੰਘ ਆਦਿ ਵੀ ਹਾਜਰ ਸਨ।

