ਵਿਗਿਆਨ-ਤਕਨੀਕੀ ਦੇ ਖੇਤਰ ਵਿਚ ਭਾਰਤ ਦੇ ਵਿਗਿਆਨਕਾਂ ਦੀ ਦੁਨੀਆ ਨੂੰ ਬਹੁਤ ਵੱਡੀ ਦੇਣ – ਮੁੱਖ ਮੰਤਰੀ ਮਨੋਹਰ ਲਾਲ
ਸੂਬਾ ਸਰਕਾਰ ਨੇ ਵਿਗਿਆਨ-ਰਤਨ ਪੁਰਸਕਾਰ ਰਕਮ ਨੂੰ ਦੋ ਲੱਖ ਰੁਪਏ ਤੋਂ ਵਧਾ ਕੇ ਚਾਰ ਲੱਖ ਕੀਤਾ
ਭਾਰਤ ਦੇ 12 ਵਿਗਿਆਨਕਾਂ ਨੂੰ ਮਿਲ ਚੁੱਕਾ ਹੈ ਵਿਗਿਆਨ ਅਤੇ ਤਕਨੀਕੀ ਖੇਤਰ ਵਿਚ ਨੋਬਲ ਪੁਰਸਕਾਰ
ਮੁੱਖ ਮੰਤਰੀ ਨੇ ਚੌਧਰੀ ਬੰਸੀਲਾਲ ਯੂਨੀਵਰਸਿਟੀ ਵਿਚ ਕੀਤਾ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ਦਾ ਅਨਾਵਰਣ ਅਤੇ ਤੀਜੇ ਵਿਦਿਅਕ ਭਵਨ ਦਾ ਰੱਖਿਆ ਨੀਂਹ ਪੱਥਰ
ਚੰਡੀਗੜ੍ਹ, 11 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਗਿਆਨ ਦੇ ਖੇਤਰ ਵਿਚ ਭਾਰਤ ਦੇ ਵਿਗਿਆਨਕਾਂ ਦੀ ਦੁਨੀਆ ਨੂੰ ਬਹੁਤ ਵੱਡੀ ਦੇਣ ਹੈ। ਗਣਿਤ ਦੇ ਖੇਤਰ ਵਿਚ ਜੀਰੋ ਗਿਣਤੀ ਪ੍ਰਣਾਲੀ ਤੇ ਪਾਈ ਦਾ ਮਾਨ ਦੁਨੀਆ ਨੂੰ ਸਾਡੇ ਗਣਿਤ ਮਾਹਰਾਂ ਨੇ ਦਿੱਤੇ। ਅਜਿਹੇ ਭਾਰਤ ਦੇ 12 ਵਿਗਿਆਨਕ ਹੋਏ ਹਨ, ਜਿਨ੍ਹਾਂ ਨੂੰ ਵਿਗਿਆਨ ਦੇ ਖੇਤਰ ਵਿਚ ਦੁਨੀਆ ਦੇ ਸਰਵੋਚ ਨੋਬਲ ਪੁਰਸਕਾਰ ਨਾਲ ਨਵਾਜਿਆ ਜਾ ਚੁੱਕਾ ਹੈ। ਭਾਰਤ ਦੇ ਸੁਪ੍ਰਸਿੱਦ ਗਣਿਤ ਮਾਹਰ ਰਾਮਾਨੁਜਨ ਨੇ ਜਿਯੂਮੇਟਰੀ ਦੀ 4000 ਤੋਂ ਵੱਧ ਥਿਯੋਰਮ ਦੀ ਖੋਜ ਕੀਤੀ। ਉਨ੍ਹਾਂ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਰਡੀ ਨੇ ਉਨ੍ਹਾਂ ਨੂੰ ਆਪਣੇ ਨਾਲ ਰੱਖਿਆ, ਜੋ ਸਾਡੇ ਲਈ ਬਹੁਤ ਹੀ ਮਾਣ ਦੀ ਗਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਊਹ ਹਵਾ ਦੀ ਤਰ੍ਹਾ ਤੇਜ ਗਤੀ ਨਾਲ ਚਲਦੇ ਹੋਏ ਅੱਗੇ ਵੱਧਣ ਅਤੇ ਵਿਗਿਆਨ ਦੇ ਖੇਤਰ ਵਿਚ ਨਵੇਂ ਅਵਿਸ਼ਕਾਰ ਕਰ ਭਾਰਤ ਦਾ ਨਾਂਅ ਰੋਸ਼ਨ ਕਰਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਚੌਧਰੀ ਬੰਸੀਲਾਲ ਯੂਨੀਵਰਸਿਟੀ ਵਿਚ ਰਾਸ਼ਟਰ ਨਿਰਮਾਣ ਵਿਚ ਵਿਗਿਆਨਕਾਂ ਦੀ ਭੂਮਿਕਾ ਵਿਸ਼ਾ ‘ਤੇ ਪ੍ਰਬੰਧਿਤ ਦੋ ਦਿਨਾਂ ਦੀ ਵਿਗਿਆਨ ਸਮੇਲਨ ਦੇ ਸ਼ੁਰੂਆਤ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਲਾਗਤ ਨਾਲ ਯੂਨੀਵਰਸਿਟੀ ਪਰਿਸਰ ਵਿਚ ਸਥਾਪਿਤ ਕੀਤੀ ਗਈ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਥੇ 128 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਤੀਜੇ ਵਿਦਿਅਕ ਭਵਨ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇੱਥੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਅਤੇ ਸ੍ਰੀਨਿਵਾਸ ਰਾਮਾਨੁਜਨ ਭਵਨ ਦਾ ਅਵਲੋਕਨ ਵੀ ਕੀਤਾ। ਇਸ ਦੌਰਾਨ ਸੂਬੇ ਦੇ ਖੇਤੀਬਾੜੀ ਅਤੇ ਪਸ਼ੂਪਾਲਨ ਮੰਤਰੀ ਜੇ ਪੀ ਦਲਾਲ , ਭਿਵਾਨੀ ਦੇ ਵਿਧਾਇਕ ਘਨਸ਼ਾਮ ਸਰਾਫ, ਬਵਾਨੀਖੇੜਾ ਤੋਂ ਵਿਧਾਇਕ ਬਿਸ਼ੰਭਰ ਵਾਲਮਿਕੀ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਆਰ ਕੇ ਮਿੱਤਲ ਵੀ ਮੌਜੂਦ ਰਹੇ। ਵਿਗਿਆਨ ਸਮੇਲਨ ਵਿਚ ਪੂਰੇ ਜਿਲ੍ਹੇ ਤੋਂ ਆਏ ਵਿਦਿਆਰਥੀ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਜੀਵਨ ਵਿਚ ਉਰਜਾ ਦਾ ਸੰਚਾਰ ਕਰਦੇ ਹਨ, ਜਿਸ ਨਾਲ ਹਰ ਖੇਤਰ ਵਿਚ ਵਿਕਾਸ ਨੂੰ ਗਤੀ ਮਿਲਦੀ ਹੈ। ਭਾਰਤ ਪੁਰਾਣੇ ਸਮੇਂ ਤੋਂ ਹੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਪਿਛੋਕੜ ਵਿਗਿਆਨਕਾਂ ਨਾਲ ਭਰਿਆ ਹੋਇਆ ਹੈ। ਵਿਗਿਆਨ ਵਿਚ ਭਾਰਤੀ ਸੁਨਹਿਰਾ ਇਤਿਹਾਸ ਦੇ ਦਿਗੱਜਾਂ ਵਿਚ ਹੋਮੀ ਜਹਾਂਗੀਰ ਭਾਭਾ, ਜਗਦੀਸ਼ ਬਸੁ, ਰਾਮਾਨੁਜਨ, ਸ਼ਾਂਤੀਸਿਵਰੂਪ ਭਟਨਾਗਰ ਆਦਿ ਪ੍ਰਮੁੱਖ ਹਨ, ਜਿਨ੍ਹਾਂ ਦਾ ਵਿਗਿਆਨ ਦੇ ਖੇਤਰ ਵਿਚ ਬਹੁਮੁੱਲਾ ਯੋਗਦਾਨ ਹੈ। ਆਧੁਨਿਕ ਯੁੱਗ ਵਿਚ ਸਾਬਕਾ ਰਾਸ਼ਟਰਪਤੀ ਸੁਰਗਵਾਸੀ ਸ੍ਰੀ ਏਪੀਜੇ ਅਬਦੁਲ ਕਲਾਮ ਦਾ ਨਾਂਅ ਵੀ ਮੋਹਰੀ ਹੈ।
ਭਾਰਤ ਦੇ 12 ਵਿਗਿਆਨਕਾਂ ਨੂੰ ਮਿਲ ਚੁੱਕਾ ਹੈ ਵਿਗਿਆਨ ਅਤੇ ਤਕਨੀਕੀ ਦੇ ਖੇਤਰ ਵਿਚ ਨੋਬਲ ਪੁਰਸਕਾਰ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਵਿਚ ਭਾਰਤ ਦੇ 12 ਭਾਰਤੀਆਂ ਨੂੰ ਉਨ੍ਹਾਂ ਦੇ ਵਿਗਿਆਨਕ ਅਤੇ ਤਕਨੀਕੀ ਯੋਗਦਾਨ ਲਈ ਨੋਬਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੀਵੀ ਰਮਨ ਨੂੰ ਉਨ੍ਹਾਂ ਦੇ ਰਮਨ ਪ੍ਰਭਾਵ ਦੇ ਲਈ 1930 ਵਿਚ ਅਤੇ ਬਾਇਓਕੈਮਿਸਟ ਹਰ ਗੋਬਿੰਦ ਖੁਰਾਨਾ ਨੂੰ ਪ੍ਰੋਟੀਨ ਸੰਸਲੇਸ਼ਨ ਨੂੰ ਕੰਟਰੋਲ ਕਰਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਭਾਰਤ ਦੇ ਵਿਗਿਆਨਕਾਂ ਤੋਂ ਵੈਕਸਿਨ ਡੋਜ ਬਨਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਭਾਰਤ ਦੇ ਵਿਗਿਆਨਕਾਂ ਨੇ ਇਸ ਚਨੌਤੀ ਨੂੰ ਇਕ ਮੌਕੇ ਵਜੋ ਮੰਜੂਰ ਕੀਤਾ ਅਤੇ ਇਕ ਨਹੀਂ ਸਗੋ ਦੋ ਵੈਕਸਿਨ ਬਣਾਈਆਂ। 200 ਕਰੋੜ ਵੈਕਸਿਨ ਡੋਜ ਬਣਾ ਕੇ ਨਾ ਸਿਰਫ ਭਾਰਤ ਵਿਚ ਸਗੋ ਹੋਰ ਦੇਸ਼ਾਂ ਨੂੰ ਵੀ ਵੈਕਸਿਨ ਦੇਣ ਦਾ ਕੰਮ ਕੀਤਾ। ਇਸ ਤੋਂ ਭਾਰਤ ਦੇ ਵਿਗਿਆਨਕਾਂ ਨੇ ਮੌਜੂਦਾ ਸਮੇਂ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਸੂਬਾ ਸਰਕਾਰ ਨੇ ਵਿਗਿਆਨ-ਰਤਨ ਪੁਰਸਕਾਰ ਰਕਮ ਨੂੰ ਦੋ ਲੱਖ ਰੁਪਏ ਤੋਂ ਵਧਾ ਕੇ 4 ਲੱਖ ਕੀਤਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਵਿਗਿਆਨ ਅਧਾਰਿਤ ਦ੍ਰਿਸ਼ਟੀਕੋਣ ਦੇ ਨਾਲ ਲਗਾਤਾਰ ਅੱਗੇ ਵੱਧ ਰਿਹਾ ਹੈ। ਹਰਿਆਣਾ ਸਰਕਾਰ ਇਨੋਵੇਸ਼ਨ ਨੂੰ ਲੈ ਕੇ ਬਜਟ ਵਿਚ ਵਿਸ਼ੇਸ਼ ਪ੍ਰਾਵਧਾਨ ਕਰ ਰਹੀ ਹੈ। ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਨੂੰ ਹੋਰ ਵੱਧ ਵਿਕਸਿਤ ਕਰਨ ਲਈ ਵਿਗਿਆਨ-ਰਤਨ ਪੁਰਸਕਾਰ ਰਕਮ ਨੂੰ ਦੋ ਲੱਖ ਰੁਪਏ ਤੋਂ ਵਧਾ ਕੇ ਚਾਰ ਲੱਖ ਰੁਪਏ ਕੀਤਾ ਗਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਚੌਧਰੀ ਬੰਸੀਲਾਲ ਯੂਨੀਵਰਸਿਟੀ ਵੱਲੋਂ ਪ੍ਰਬੰਧਿਤ ਇਹ ਵਿਗਿਆਨ ਸਮੇਲਨ ਵੀ ਬਹੁਤ ਹੀ ਕਾਰਗਰ ਸਾਬਿਤ ਹੋਵੇਗਾ। ਵਿਗਿਆਨ ਸਮੇਲਨ ਨੂੰ ਚੌਧਰੀ ਬੰਸੀਲਾਲ ਯੂਨੀਵਰਸਿਟੀ ਦੇ ਵੀਸੀ ਪ੍ਰੋਫੈਸਰ ਆਰ ਕੇ ਮਿਤੱਲ ਨੇ ਵੀ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਕੌਮੀ ਸਿਖਿਆ ਨੀਤੀ-2020 ਦੇ ਲਾਗੂ ਕਰਨ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਹਨ। ਵਿਦਿਆਰਥੀਆਂ ਨੂੰ ਸਵਾਵਲੰਬੀ ਅਤੇ ਆਤਮਨਿਰਭਰ ਬਨਾਉਣ ਲਈ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਜਿਲ੍ਹਾ ਰੁਜਗਾਰ ਸ੍ਰਿਜਨ ਕੇਂਦਰ ਵੱਲੋਂ ਵਿਸ਼ੇਸ਼ ਸਿਖਲਾਈ ਦੇ ਕੇ ਸਵੈਰੁਜਗਾਰ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਿਗਿਆਨ ਪ੍ਰਦਰਸ਼ਨੀ ਵਿਚ ਖੇਤਰ ਦੇ 40 ਤੋਂ ਵੱਧ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

