ਆਪ ਦੀ ਜ਼ਿਲ੍ਹਾ ਇਕਾਈ ਨੇ ਚੇਅਰਮੈਨ ਹੜਾਣਾ ਦਾ ਕੀਤਾ ਸਨਮਾਨ
ਮਿਹਨਤੀ ਵਰਕਰਾਂ ਨੂੰ ਜ਼ਿਮੇਵਾਰੀਆਂ ਦੇਣ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ- ਮਹਿਤਾ
ਪਟਿਆਲਾ 9 ਫਰਬਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹੜਾਣਾ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਜਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਫੁੱਲਾਂ ਦੇ ਗਮਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇਜਿੰਦਰ ਮਹਿਤਾ ਨੇ ਕਿਹਾ ਕੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮਿਹਨਤੀ ਆਗੂਆਂ ਤੇ ਵਰਕਰਾਂ ਨੂੰ ਦਿੱਤੇ ਜਾ ਰਹੇ ਮਾਣ ਸਤਿਕਾਰ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਗਾਮੀ ਲੋਕ ਸਭਾ ਵਿੱਚ ਵੱਡੀ ਜਿੱਤ ਦਰਜ ਕਰੇਗੀ। ਮਹਿਤਾ ਨੇ ਇਹ ਵੀ ਕਿਹਾ ਕਿ ਪੀਆਰਟੀਸੀ ਦੇ ਨਵੇਂ ਬਣੇ ਚੇਅਰਮੈਨ ਰਣਜੋਧ ਸਿੰਘ ਹੜਾਣਾ ਪੀਆਰਟੀਸੀ ਨੂੰ ਹੋਰ ਕਾਮਯਾਬ ਕਰਨਗੇੇ। ਇਸ ਮੌਕੇ ਪੀਆਰਟੀਸੀ ਦੇ ਨਵ ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹੜਾਣਾ ਨੇ ਦਿੱਲੀ ਦੇ ਮੁੱਖ ਮੰਤਰੀਅਰਵਿੰਦ ਕੇਜ਼ਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾ ਨੂੰ ਜੋ ਜਿੰਮੇਵਾਰੀ ਮਿਲੀ ਹੈ
ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾ ਕਿਹਾ ਕਿ ਪੀਆਟੀਸੀ ਇੱਕ ਵੱਡੀ ਕਾਰਪੋਰੇਸ਼ਨ ਹੈ ਇਸ ਲਈ ਉਸ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਉਨ੍ਹਾ ਦੀ ਹੋਰ ਵੀ ਜਿੰਮੇਵਾਰੀ ਵੱਧ ਜਾਂਦੀ ਹੈ, ਜਿਸ ਨੂੰ ਉਹ ਬਾਖੂਬੀ ਨਿਭਾਉਣਗੇ।ਇਸ ਮੌਕੇ ਡਾਕਟਰ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਪ੍ਰੇਮਪਾਲ ਢਿੱਲੋਂ , ਜਿਲ੍ਹਾ ਖਜਾਨਚੀ ਮੁੱਖਤਿਆਰ ਸਿੰਘ ਗਿੱਲ, ਬਲਾਕ ਪ੍ਰਧਾਨ ਸਨੋਰ ਰਾਜਾ ਧੰਜੂ, ਸੀਨੀਅਰ ਆਗੂ ਅਤੇ ਵਾਰਡ ਇੰਚਾਰਜ ਬਿਕਰਮ ਸ਼ਰਮਾ, ਸੀਨੀਅਰ ਆਗੂ ਰਵੇਲ ਸਿੰਘ ਸਿੱਧੂ ,ਵਾਰਡ ਨੰ. 33 ਪ੍ਰਧਾਨ ਗੁਰਦਾਸ ਨਾਇਕ , ਪ੍ਰੋਫ਼ੈਸਰ ਵਿਕਰਾਂਤ ਬਾਂਸਲ ,ਜਿਲ੍ਹਾ ਸਕੱਤਰ ਲੀਗਲ ਵਿੰਗ ਸੁੱਖਜਿੰਦਰ ਸਿੰਘ , ਵਾਰਡ ਇੰਚਾਰਜ ਅਮਨ ਬਾਂਸਲ, ਐਸ.ਸੀ.ਵਿੰਗ ਕੋਆਰਡੀਨੇਟਰ ਦਵਿੰਦਰ ਮੱਟੁ, ਐਸ.ਸੀ. ਵਿੰਗ ਦੇ ਜਿਲ੍ਹਾ ਸਕੱਤਰ ਅਮਨ ਜੋਲੀ, ਵਾਰਡ ਇੰਚਾਰਜ ਕਰਮਜੀਤ ਤਲਵਾੜ , ਸੂਬੇਦਾਰ ਕੁਲਦੀਪ ਸਿੰਘ ,ਦਰਸ਼ਨ ਸਿੰਘ , ਸੁਖਜੀਤ ਸਿੰਘ, ਵਿਕਰਮ ਸਹੁੰਜਾ, ਪ੍ਰਮੋਦ ਮਲਹੋਤਰਾ ਆਦਿ ਵੀ ਮੋਜੂਦ ਸਨ।

