ਪਟਿਆਲਾ

ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ

ਲੋਕ ਹਿੱਤਾਂ ਲਈ ਅਕਾਲੀ ਦਲ ਹਰ ਵਕਤ ਸੇਵਾ ਚ ਹਾਜ਼ਰ:-ਅਵਤਾਰ ਸਿੰਘ ਹੈਪੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ,ਜਰਨਲ ਸਕੱਤਰ ਸ੍ਰ ਬਿਕਰਮ ਸਿੰਘ ਮਜੀਠੀਆ ਜੀ ਦੀ ਰਹਿਨੁਮਾਈ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਪਰਮਬੰਸ ਸਿੰਘ ਬੰਟੀ ਰੋਮਾਣਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਪਟਿਆਲਾ ਸ਼ਹਿਰ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆ ਸਰਕਾਰ ਦਾ ਪੁਤਲਾ ਫੂਕਿਆ। ਸ੍ਰ ਹੈਪੀ ਨੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਲੋਕ ਹਿਤਾਂ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਪੈਟਰੋਲ ਅਤੇ ਡੀਜ਼ਲ ਉਪਰ ਸਟੇਟ ਸਰਕਾਰ ਵਲੋ ਸੈਸ ਲਗਾ ਕੇ ਜਿਥੇ ਟਰਾਂਸਪੋਰਟ ਕਾਰੋਬਾਰੀਆ ਤੇ ਬੋਝ ਪਾਇਐ ਓਥੇ ਆਮ ਜਨਤਾ ਉਪਰ ਇਸ ਮਹਿੰਗਾਈ ਦੀ ਮਾਰ ਪਈ ਹੈ।ਸ੍ਰ ਬਿੱਟੂ ਚੱਠਾ ਤੇ ਹੈਪੀ ਨੇ ਸਾਂਝੇ ਤੌਰ ਤੇ ਬੋਲਦਿਆ ਕਿਹਾ ਕਿ ਬਿਜਲੀ ਬਿੱਲ ਮੁਆਫ ਦਾ ਝਾਂਸਾ ਦੇ ਕੇ ਦੂਸਰੇ ਇਹੋ ਜਿਹੇ ਟੈਕਸਾਂ ਰਾਹੀ ਭਰਪਾਈ ਕਰ ਰਹੀ ਹੈ।ਬਿਜਲੀ ਯੂਨਿਟ ਮੁਰੰਮਤ ਦੇ ਨਾ ਤੇ ਹੁਣੇ ਕਟ ਲਗ ਰਹੇ ਹਨ ਫਿਰ ਗਰਮੀਆ ਵਿੱਚ ਕੀ ਹਾਲ ਹੋਵੇਗਾ।ਆਪ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਗਰੰਟੀਆ ਦਿੰਦੀ ਸੀ ਕਿ ਕੋਈ ਕਿਸੇ ਕਿਸਮ ਦਾ ਟੈਕਸ ਨਹੀ ਲਗਾਇਆ ਜਾਵੇਗਾ।ਬਿੱਟੂ ਚੱਠਾ ਨੇ ਬੋਲਦਿਆ ਕਿਹਾ ਕਿ ਜਿੰਨਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਸ ਆਸ ਨਾਲ ਵੋਟਾਂ ਪਾਈਆਂ ਉਹ ਵੀ ਬੇਹੱਦ ਨਿਰਾਸ਼ ਹਨ ਪਰ ਜਿਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਨ੍ਹਾਂ ਦੀ ਨੁਮਾਇੰਦਗੀ ਰਾਹੀਂ ਅਜ ਸਾਨੂੰ ਮਾਨ ਸਰਕਾਰ ਦਾ ਪੁਤਲਾ ਫੂਕਣਾਂ ਪਿਐ।

ਸ਼੍ਰੋਮਣੀ ਅਕਾਲੀ ਦਲ ਜਨਤਾ ਦੇ ਹਿੱਤਾਂ ਲਈ ਅਵਾਜ ਚੁਕਦਾ ਰਿਹੈ ਅਤੇ ਚੁਕਦਾ ਰਹੇਗਾ। ਅਵਤਾਰ ਹੈਪੀ ਨੇ ਹਲਕਾ ਇੰਚਾਰਜ ਅਤੇ ਪ੍ਰਧਾਨ ਸ੍ਰੋ ਅ ਦਲ ਪਟਿਆਲਾ ਸ਼ਹਿਰ ਸ੍ਰੀ ਹਰਪਾਲ ਜੁਨੇਜਾ ਅਤੇ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸ੍ਰ ਜਸਪਾਲ ਸਿੰਘ ਬਿੱਟੂ ਚੱਠਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਕਤ ਦੋਨਾਂ ਦੇ ਸਹਿਯੋਗ ਨਾਲ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਜਨਤਾ ਦੇ ਹਿੱਤਾ ਲਈ ਦਿਤਾ ਗਿਐ।ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਜਨਤਾ ਦੇ ਹੱਕਾਂ ਹਿਤਾਂ ਲਈ ਲੜਨ ਅਤੇ ਖੜਨ ਵਾਲੀ ਪਾਰਟੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਹੈ।ਜਨਤਾ ਦਾ ਹਰ ਵਰਗ ਆਪ ਸਰਕਾਰ ਤੋ ਦੁਖੀ ਅਤੇ ਪ੍ਰੇਸ਼ਾਨ ਹੈ। ਇਸ ਮੋਕੇ ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ, ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ,ਡਾ.ਮਨਪ੍ਰੀਤ ਸਿੰਘ ਚੱਢਾ ਪੀ ਏ ਸੀ ਮੈਂਬਰ ਸ਼੍ਰੋ ਅ ਦਲ,ਜਗਦੇਵ ਸਿੰਘ ਸਰਕਲ ਪ੍ਰਧਾਨ,ਹਰਜੀਤ ਸਿੰਘ ਜੀਤੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ,ਸੁਰਿੰਦਰ ਸਿੰਘ ਠੇਕੇਦਾਰ,ਗੋਬਿੰਦ ਬਡੂੰਗਰ ਸੀਨੀਅਰ ਅਕਾਲੀ ਆਗੂ,ਸੰਦੀਪ ਸੰਧੂ ਸਾਬਕਾ ਐਮ ਸੀ,ਜਸਵਿੰਦਰ ਸਿੰਘ ਟਿਵੰਕਲ ਪ੍ਰਧਾਨ ਆਈ ਟੀ ਵਿੰਗ,ਜਸਵੰਤ ਸਿੰਘ ਬਾਜਵਾ ਨੰਬਰਦਾਰ,ਅਮਰਜੀਤ ਸਿੰਘ,ਕਿਸ਼ਨ ਲਾਲ,ਦਵਿੰਦਰ ਸਿੰਘ ਖੰਗੂੜਾ, ਸਿਮਰਨ ਗਰੇਵਾਲ ਵਾਰਡ ਇੰਚਾਰਜ,ਨਵਨੀਤ ਵਾਲੀਆ ਵਾਰਡ ਇੰਚਾਰਜ,ਸ਼ੇਰ ਸਿੰਘ ਯੂਥ ਆਗੂ,ਸ਼ੁਭਮ ਕੁਮਾਰ,ਮੋਂਟੀ ਗਰੋਵਰ ਸਰਕਲ ਪ੍ਰਧਾਨ ਐਸ ਓ ਆਈ,ਨਿਰਪਾਲ ਸਿੰਘ,ਨੀਰਜ ਠਾਕੁਰ,ਮਨਪ੍ਰੀਤ ਸਿੰਘ ਲੱਕੀ,ਸੋਨੂੰ ਮਾਜਰੀ ਹਾਜ਼ਰ ਸਨ।

Leave a Reply

Your email address will not be published. Required fields are marked *