ਹਰਿਆਣਾ ਪੁਲਿਸ ਦੇ ਲਈ ਇਤਿਹਾਸਕ ਅਤੇ ਗੌਰਵਮਈ ਦਿਨ
ਕੇਂਦਰੀ ਗ੍ਰਹਿ ਮੰਤਰੀ ਨੇ ਰਾਸ਼ਟਰਪਤੀ ਨਿਸ਼ਾਨ ਨਾਲ ਹਰਿਆਣਾ ਪੁਲਿਸ ਨੁੰ ਕੀਤਾ ਸਨਮਾਨਿਤ
ਰਾਸ਼ਟਰਪਤੀ ਨਿਸ਼ਾਨ ਪ੍ਰਾਪਤ ਕਰਨ ਵਾਲੀ ਹਰਿਆਣਾ ਪੁਲਿਸ ਦੇਸ਼ ਦੇ 10 ਸੂਬਿਆਂ ਵਿੱਚੋਂ ਇਕ ਪੁਲਿਸ ਬਣ ਗਈ ਹੈ – ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਦੀ ਹਰਿਆਣਾ ਪੁਲਿਸ ਦੀ ਕਾਰਜਸ਼ੈਲੀ ਦੀ ਸ਼ਲਾਘਾ
ਆਈਸੀਜੇਐਸ ਅਤੇ ਸੀਸੀਟੀਐਨਐਸ ਦੇ ਸਫਲ ਲਾਗੂ ਕਰਨ ਵਿਚ ਹਰਿਆਣਾ ਪੁਲਿਸ ਦੇਸ਼ ਵਿਚ ਪਹਿਲੀ – ਅਮਿਤ ਸ਼ਾਹ
ਹਰਿਆਣਾ ਪੁਲਿਸ ਦੇ ਤਿੰਨ ਸ਼ਬਦ – ਸੇਵਾ, ਸੁਰੱਖਿਆ ਤੇ ਸਹਿਯੋਗ, ਸਿਰਫ ਸ਼ਬਦ ਨਹੀਂ ਹਨ, ਸਗੋ ਭਾਵਨਾ ਦੇ ਪ੍ਰਤੀਕ – ਮੁੱਖ ਮੰਤਰੀ ਮਨੋਹਰ ਲਾਲ
ਕੇਂਦਰੀ ਗ੍ਰਹਿਮੰਤਰੀ ਦੇ ਕਾਰਜਕਾਲ ਵਿਚ ਦੇਸ਼ ਬਣਿਆ ਕਈ ਹਿੰਮਤੀ ਫੈਸਲਿਆਂ ਦਾ ਗਵਾਹ – ਮਨੋਹਰ ਲਾਲ
ਚੰਡੀਗੜ੍ਹ, 14 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਪੁਲਿਸ ਦੇ ਸੇਵਾ ਸੁਰੱਖਿਆ ਤੇ ਸਹਿਯੋਗ ਦੇ ਮੋਹਰੀ ਵਾਕ ਦਾ ਅੱਜ ਉਸ ਸਮੇਂ ਸਾਰਥਕ ਸਿੱਦ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੁਲਿਸ ਦੀ ਕਾਰਜਸ਼ੈਲੀ ਦੇ ਲਈ ਰਾਸ਼ਟਰਪਤੀ ਨਿਸ਼ਾਨ ਪ੍ਰਦਾਨ ਕੀਤਾ। ਹੁਣ ਹਰਿਆਣਾ ਪੁਲਿਸ ਆਪਣੀ ਵਰਦੀ ‘ਤੇ ਸੱਜੇ ਬਾਹ ‘ਤੇ ਰਾਸ਼ਟਰਪਤੀ ਨਿਸ਼ਾਨ ਲਗਾ ਸਕਣਗੇ ਜੋ ਉਨਾਂ ਨੂੰ ਗੌਰਵ ਅਤੇ ਮਾਣ ਦੀ ਭਾਵਨਾ ਨਾਲ ਓਤ-ਪ੍ਰੋਤ ਕਰੇਗਾ। ਅੱਜ ਕਰਨਾਲ ਵਿਚ ਹਰਿਆਣਾ ਪੁਲਿਸ ਅਕਾਦਮੀ , ਮਧੂਬਨ ਦੇ ਵਚੇਰ ਸਟੇਡੀਅਮ ਵਿਚ ਪ੍ਰਬੰਧਿਤ ਰਾਸ਼ਟਰਪਤੀ ਨਿਸ਼ਾਨ ਸਨਮਾਨ ਸਮਾਰੋਹ ਵਿਚ ਸ਼ਾਨਦਾਰ ਪਰੇਡ ਦੇ ਬਾਅਦ ਮੌਜੂਦ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਰਾਸ਼ਟਰਪਤੀ ਨਿਸ਼ਾਨ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੀ ਕਾਰਜਸ਼ੈਲੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਹੀ ਦੇ ਦਿਨ ਸਾਲ 2019 ਵਿਚ ਪੁਲਵਾਮਾ ਵਿਚ ਇਕ ਕਾਇਰਾਨਾ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ 40 ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਭਾਰਤ ਦੀ ਰੱਖਿਆ ਦਾ ਇਤਿਹਾਸ ਲਿਖਿਆ ਜਾਵੇਗਾ, ਉਦੋਂ ਤਕ ਇੰਨ੍ਹਾਂ 40 ਜਵਾਨਾਂ ਦੇ ਨਾਂਅ ਸੁਨਹਿਰੇ ਅੱਖਰਾਂ ਨਾਲ ਭਾਰਤ ਦੇ ਸੁਰੱਖਿਆ ਇਤਿਹਾਸ ਵਿਚ ਚੋਣ ਹਵੇਗਾ। ਉਨ੍ਹਾਂ ਨੇ ਸਾਬਕਾ ਵਿਦੇਸ਼ ਮੰਤਰੀ ਸੁਰਗਵਾਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਨੂੰ ਵੀ ਨਮਨ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਨੁੰ ਰਾਸ਼ਟਰਪਤੀ ਕਲਰ ਅਵਾਰਡ ਦੇਣ ਦਾ ਸਨਮਾਨ ਅੱਜ ਉਨ੍ਹਾਂ ਨੂੰ ਮਿਲਿਆ ਹੈ ਇਹ ਹਰਿਆਣਾ ਪੁਲਿਸ ਦਾ ਤਾਂ ਸਨਮਾਨ ਹੈ ਹੀ, ਪਰ ਮੈਨੂੰ ਵੀ ਬਹੁਤ ਮਾਣ ਹੋ ਰਿਹਾ ਹੈ ਕਿ ਹਰਿਆਣਾ ਪੁਲਿਸ ਵਰਗੇ ਧਾਕੜ ਪੁਲਿਸ ਨੂੰ ਅੱਜ ਰਾਸ਼ਟਰਪਤੀ ਸਨਮਾਨ ਦੇਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ਟਰਪਤੀ ਨਿਸ਼ਾਨ 25 ਸਾਲ ਤਕ ਲਗਾਤਾਰ ਸੇਵਾ ਅਤੇ ਬਹਾਦਰੀ ਅਤੇ ਸਮਰਪਨ ਨਾਲ ਸੇਵਾ ਕਰਨ ਦੀ ਸਮੀਖਿਆ ਦੇ ਬਾਅਦ ਪੁਲਿਸ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦਾ ਹਰ ਇਕ ਖੇਤਰ ਵਿਚ ਚਾਕ-ਚੋਬੰਧ ਰਹਿਣ ਦਾ ਇਤਿਹਾਸ ਹੈ, ਚਾਹੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਦਰੁਸਤ ਰੱਖਨਾ ਹੋਵੇ ਜਾਂ ਪਬਲਿਕ ਸੁਰੱਖਿਆ ਯਕੀਨੀ ਕਰਨਾ ਹੋਵੇ ਜਾਂ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਨਾਉਣਾ ਹੋਵੇ ਜਾਂ ਰਾਜਧਾਨੀ ਦੇ ਨੇੜੇ ਹੋਣ ਦੇ ਕਾਰਨ ਕਈ ਅੰਦੋਲਨਾਂ ਨਾਲ ਕੁਸ਼ਲਤਾਪੂਰਵਕ ਤੇ ਮਨੁੱਖੀ ਢੰਗ ਨਾਲ ਨਜਿੱਠਣਾ ਹੋਵੇ, ਹਰ ਖੇਤਰ ਵਿਚ ਹਰਿਆਣਾ ਪੁਲਿਸ ਨੇ ਆਪਣਾ ਬਹਾਦਰੀ , ਧੀਰਜ ਅਤੇ ਹਿੰਮਤ ਦਾ ਪਰਿਚੈ ਦਿੱਤਾ ਹੈ।
ਰਾਸ਼ਟਰਪਤੀ ਨਿਸ਼ਾਨ ਪ੍ਰਾਪਤ ਕਰਨ ਵਾਲੀ ਹਰਿਆਣਾ ਪੁਲਿਸ ਦੇਸ਼ ਦੇ 10 ਸੂਬਿਆਂ ਵਿੱਚੋਂ ਇਕ ਪੁਲਿਸ
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰਪਤੀ ਨਿਸ਼ਾਨ ਨਾਲ ਪ੍ਰਾਪਤ ਹੋਣ ਵਾਲੀ ਹਰਿਆਣਾ ਪੁਲਿਸ ਦੇਸ਼ ਦੇ 10 ਸੂਬਿਆਂ ਵਿੱਚੋਂ ਇਕ ਪੁਲਿਸ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਸਰਵੋਚ ਸਨਮਾਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਤਮਿਲਨਾਡੂ, ਤ੍ਰਿਪੁਰਾ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਅਸਮ ਸੂਬਿਆਂ ਦੀ ਪੁਲਿਸ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 1951 ਵਿਚ ਸੱਭ ਤੋਂ ਪਹਿਲਾਂ ਇਹ ਨਿਸ਼ਾਨ ਇੰਡੀਅਨ ਨੇਵੀ ਨੂੰ ਮਿਲਿਆ ਸੀ। ਉਸ ਦੇ ਬਾਅਦ ਵਿਚ 10 ਪੁਲਿਸ ਨੂੰ ਅਤੇ ਕਈ ਸੀਆਰਪੀਐਫ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ 1 ਨਵੰਬਰ , 1966 ਤੋਂ ਵੱਖ ਸੂਬੇ ਵਜੋ ਹਰਿਆਣਾ ਜਦੋਂ ਮੌਜੁਦਾ ਵਿਚ ਆਇਆ ਹੈ, ਉਦੋਂ 12,000 ਪੁਲਿਸ ਕਰਮਚਾਰੀਆਂ ਦੇ ਨਾਲ ਆਪਣਾ ਸਫਰ ਸ਼ੁਰੂ ਕੀਤਾ ਸੀ ਅਤੇ ਅੱਜ ਹਰਿਆਣਾ ਪੁਲਿਸ ਦੀ ਗਿਣਤੀ 75000 ਤੋਂ ਵੱਧ ਪਹੁੰਚ ਗਈ ਹੈ। ਹਰਿਆਣਾ ਪੁਲਿਸ ਅੱਜ 5 ਪੁਲਿਸ ਰੇਂਜ, 4 ਪੁਲਿਸ ਕਮਿਸ਼ਨਰੇਟ ਅਤੇ 19 ਜਿਲ੍ਹਾ ਪੁਲਿਸ ਅਤੇ ਰੇਲਵੇ ਪੁਲਿਸ ਰਾਹੀਂ ਜਨਤਾ ਦੀ ਸੇਵਾ ਅਤੇ ਸੁਰੱਖਿਆ ਦੀ ਜਿਮੇਵਾਰੀ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸਮੇਂ ਵਿਚ ਜਿਸ ਤਰ੍ਹਾ ਨਾਲ ਹਰਿਆਣਾ ਪੁਲਿਸ ਨੇ ਆਪਣੀ ਜਾਣ ਦੀ ਪ੍ਰਵਾਹ ਕੀਤੇ ਬਿਨ੍ਹਾ ਬਹਾਦਰੀ ਦਾ ਪਰਿਚੈ ਦਿੱਤਾ ਅਤੇ ਹਰ ਮੁਸੀਬਤ ਵਿਚ ਜਨਤਾ ਦੀ ਵਿਰੋਧੀ ਸਥਿਤੀਆਂ ਵਿਚ ਵੀ ਮਦਦ ਕੀਤੀ ਅਤੇ ਬਜੁਰਗਾਂ ਦੀ ਸਹਾਇਤਾ ਤੇ ਕਮਜੋਰ ਅਤੇ ਬੀਮਾਰ ਦੀ ਸਹਾਇਤਾ ਕੀਤੀ, ਇਸ ਨੇ ਨਾ ਸਿਰਫ ਹਰਿਆਣਾ ਸਗੋ ਪੂਰੇ ਦੇਸ਼ ਵਿਚ ਹਰਿਆਣਾ ਪੁਲਿਸ ਨੇ ਇਕ ਬਹੁਤ ਚੰਗੀ ਪਹਿਚਾਣ ਅਤੇ ਭਰੋਸ ਦੇ ਮਾਹੌਲ ਨੂੰ ਨਿਰਮਾਣਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾਵਾਸੀਆਂ ਦੇ ਲਈ ਇਹ ਮਾਣ ਦੀ ਗਲ ਹੈ ਕਿ ਹਰਿਆਣਾ ਦੇ ਅੰਦਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਚੰਗੀ ਹੈ ਅਤੇ ਅੱਜ ਹਰਿਆਣਾ ਦਾ ਨਾਂਅ ਪਹਿਲਾਂ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਹਰਿਆਣਾ ਪੁਲਿਸ ਨੈ ਕਈ ਇੰਟਰ-ਸਟੇਟ ਗੈਂਗ ਦਾ ਸਫਾਇਆ ਕਰਨ ਵਿਚ ਕੇਂਦਰੀ ਏਜੰਸੀਆਂ, ਪੰਜਾਬ ਪੁਲਿਸ , ਦਿੱਲੀ ਪੁਲਿਸ ਅਤੇ ਰਾਜਸਤਾਨ ਪੁਲਿਸ ਦੇ ਨਾਲ ਮਿਲ ਕੇ ਇਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਲਈ 2018 ਵਿਚ ਸਥਾਪਿਤ ਕੀਤੀ ਗਈ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਵਧਾਈ ਦਿੱਤੀ। ਉਨ੍ਹਾਂ ਨੇ ਹਰਿਆਣਾ ਪੁਲਿਸ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਸ਼ਹੀਦ ਹੋਏ 83 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ 1984 ਤੋਂ 1994 ਤਕ 10 ਸਾਲ ਪੰਜਾਬ ਦੇ ਅੱਤਵਾਦ ਦੀ ਪੀੜਾ ਵੀ ਝੇਲੀ ਅਤੇ ਉਸ ਦਾ ਸਾਹਮਣਾ ਕਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਨੂੰ ਐਮਰਜੈਂਸੀ ਸਥਿਤੀ ਵਿਚ ਤੁਰੰਤ ਸੇਵਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜੁਲਾਈ 2021 ਵਿਚ ਸ਼ੁਰੂ ਕੀਤੀ ਗਈ ਡਾਇਲ, 112 ਰਾਹੀਂ ਹਰਿਆਣਾ ਪੁਲਿਸ ਨੂੰ ਲਗਭਗ 86 ਲੱਖ ਤੋਂ ਵੱਧ ਕਾਲ ਪ੍ਰਾਪਤ ਹੋਏ ਹਨ। ਪੁਲਿਸ ਦਾ ਔਸਤ ਰਿਸਪਾਂਸ ਸਮੇਂ 11 ਮਿੰਟ 36 ਸੈਕੇਂਡ ਸੀ, ਜਿਸ ਨੂੰ ਘੱਟ ਕਰ 8 ਮਿੰਟ 22 ਸੈਕੇਂਡ ਕੀਤਾ ਗਿਆ ਹੈ, ਜੋ ਦੇਸ਼ ਵਿਚ ਦੂਜੇ ਸਥਾਨ ‘ਤੇ ਹੈ। ਇਸ ਪ੍ਰੋਜੈਕਟ ਦੇ ਤਹਿਤ ਲਗਭਗ 600 ਤੋਂ ਵੱਧ ਐਮਰਜੈਂਸੀ ਰਿਸਪਾਂਸ ਵਾਹਨ ਪੁਲਿਸ ਨੂੰ ਦਿੱਤੇ ਗਏ ਹਨ ਅਤੇ ਇਸ ਇਕ ਨੰਬਰ ਨਾਲ ਸਾਰੇ ਐਮਰਜੈਂਸੀ ਸੇਵਾਵਾਂ ਨੂੰ ਜੋੜਨ ਦਾ ਕੰਮ ਕੀਤਾ ਹੈ।
ਆਈਸੀਜੇਐਸ ਅਤੇ ਸੀਸੀਟੀਐਨਐਸ ਦੇ ਸਫਲ ਲਾਗੂ ਹੋਣ ਵਿਚ ਹਰਿਆਣਾ ਪੁਲਿਸ ਦੇਸ਼ ਵਿਚ ਪਹਿਲਾ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ 29 ਸਾਈਬਰ ਥਾਨੇ, 309 ਸਾਈਬਰ ਡੇਸਕ ਸਥਾਪਿਤ ਕੀਤੇ ਗਏ ਹਨ, ਜੋ ਸਾਈਬਰ ਫ੍ਰੋਡ ਦੇ ਕੇਸਾਂ ‘ਤੇ ਨਕਲ ਕਰ ਰਹੇ ਹਨ। ਇੰਟਰ-ਆਪਰੇਬਲ ਕ੍ਰਿਮਿਨਲ ਜਸਟਿਸ ਸਿਸਟਮ (ਆਈਸੀਜੀਐਸ) ਪ੍ਰੋਜੈਕਟ ਅਤੇ ਸੀਸੀਟੀਐਨਐਸ ਦੇ ਸਫਲ ਲਾਗੂ ਕਰਨ ਲਈ ਹਰਿਆਣਾ ਪੁਲਿਸ ਨੂੰ ਪੂਰੇ ਦੇਸ਼ ਵਿਚ ਪਹਿਲਾ ਸਥਾਨ ਮਿਲਿਆ ਹੈ, ਇਸ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੂੰ ਬਹੁਤ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਫਲਾਇੰਗ ਦਸਤਾ, ਏਂਟੀ ਕਰੱਪਸ਼ਨ ਵਿੰਗ ਰਾਹੀਂ 1303 ਛਾਪੇ ਮਾਰ ਕੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਪੁਲਿਸ ਨੂੰ ਜਨਤਾ ਦੇ ਲਈ ਅਪ੍ਰੋਚੇਬਲ ਰਹਿਣਾ, ਆਧੁਨਿਕ ਤਕਨੀਕ ਨੂੰ ਅਪਣਾ ਕੇ ਲੋਕਾਂ ਦੀ ਮੁਸ਼ਲਕਾਂ ਨੂੰ ਘੱਟ ਕਰਨਾ ਚਾਹੀਦਾ ਹੈ। ਇਸ ਦਿਸ਼ਾ ਵਿਚ ਹਰਿਆਣਾ ਨੇ ਕਈ ਸੁਧਾਰ ਕੀਤੇ ਹਨ। ਆਰਮਡ ਲਾਇਸੈਂਸ ਨਾਲ ਜੁੜੀ ਸਾਰੀ ਸੇਵਾਵਾਂ ਨੂੰ ਆਨਲਾਇਨ ਕਰਨ ਦਾ ਕੰਮ ਕੀਤਾ ਹੈ। ਨਾਰਕੋਟਿਕਸ ਕੰਟਰੋਲ ਰਾਹੀਂ ਨਸ਼ੇ ‘ਤੇ ਨਕੇਲ ਕੱਸਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਜਾਦੀ ਦੇ ਅਮ੍ਰਿਤ ਮਹਾਉਤਸਵ ਦੇ ਸਾਲ ਵਿਚ ਨਸ਼ਾਮੁਕਤ ਭਾਰਤ ਦਾ ਸੰਕਲਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਸਾਰੇ ਸੂਬਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਇਸ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਖਿਲਾਫ ਜੀਰੋ ਟੋਲਰੇਂਸ ਨੀਤੀ ਅਪਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗ੍ਰਹਿ ਮੰਤਰਾਲੇ ਦੇ ਤਹਿਤ ਪੁਲਿਸ ਤਕਨਾਲੋਜੀ ਮਿਸ਼ਨ ਦੀ ਸਥਾਪਨਾ ਕੀਤੀ ਹੈ। ਇਸ ਦੇ ਤਹਿਤ ਭਵਿੱਖ ਦੀ ਚਨੌਤੀਆਂ ਨੂੰ ਦੇਖਦੇ ਹੋਏ ਪੂਰੇ ਦੇਸ਼ ਦੀ ਪੁਲਿਸ ਨੂੰ ਤਕਨਾਲੋਜੀ ਨਾਲ ਲੈਸ ਕੀਤਾ ਜਾਵੇਗਾ। ਕਾਂਸਟੇਬਲ ਤੋਂ ਲੈ ਕੇ ਡੀਜੀਪੀ ਤਕ ਨੂੰ ਸਿਖਿਅਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹਟਨ ਬਾਅਦ ਅੱਤਵਾਦੀ ਘਟਨਾਵਾਂ ਵਿਚ ਭਾਰੀ ਕਮੀ ਆਈ ਹੈ ਅਤੇ ਟੂਰੀਜਮ ਵੀ ਵਧਿਆ ਹੈ। ਇਸ ਤੋਂ ਇਲਾਵਾ, ਪੂਰਵੋਤਰ ਸੂਬਿਆਂ ਵਿਚ ਵੀ ਸ਼ਾਂਤੀ ਆਈ ਹੈ। ਵਾਮਪੰਥੀ ਉਗਰਵਾਦ ‘ਤੇ ਰੋਕ ਲੱਗੀ ਹੈ।
ਹਰਿਆਣਾ ਪੁਲਿਸ ਦੇ ਤਿੰਨ ਸ਼ਬਦ – ਸੇਵਾ, ਸੁਰੱਖਿਆ ਤੇ ਸਹਿਯੋਗ, ਸਿਰਫ ਸ਼ਬਦ ਨਹੀਂ ਹਨ, ਸਗੋ ਭਾਵਨਾ ਦੇ ਪ੍ਰਤੀਕ – ਮੁੱਖ ਮੰਤਰੀ ਮਨੋਹਰ ਲਾਲ
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਪ੍ਰਦਾਨ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਤਿੰਨ ਸ਼ਬਦ ਸੇਵਾ, ਸੁਰੱਖਿਆ ਅਤੇ ਸਹਿਯੋਗ , ਇਹ ਸਿਰਫ ਤਿੰਨ ਸ਼ਬਦ ਨਹੀਂ ਹਨ, ਸਗੋ ਸਾਡੇ ਭਾਵਨਾ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਜੰਮੂ ਕਸ਼ਮੀਰ ਤੋਂ 370 ਧਾਰਾ ਅਤੇ 35 ਏ ਨੂੰ ਖਤਮ ਕਰਨ ਦਾ ਜੋ ਹਿੰਮਤੀ ਕੰਮ ਕੀਤਾ ਗਿਆ ਹੈ, ਉਸ ਤੋਂ ਇਕ ਨਿਸ਼ਾਨ , ਇਕ ਵਿਧਾਨ ਅਤੇ ਇਕ ਪ੍ਰਧਾਨ ਦਾ ਸਪਨਾ ਸਾਕਾਰ ਹੋਇਆ ਹੈ। ਇਸੀ ਤਰ੍ਹਾ ਨਾਗਰਿਕਤਾ ਸੋਧ ਕਾਨੁੰਨ ਤੇ ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਜੀ ਦੇ ਸ਼ਾਨਦਾਰ ਮੰਦਿਰ ਬਨਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਸੂਬੇ ਵਿਚ ਸੁਰੱਖਿਆ ਨੂੰ ਚਾਕ-ਚੌਬੰਦ ਕੀਤੇ ਹੋਏ ਹੈ। 21ਵੀਂ ਸਦੀ ਵਿਚ ਪੁਲਿਸ ਵਿਚ ਜੋ ਕੁਸ਼ਲਤਾ ਹੋਣੀ ਚਾਹੀਦੀ ਹੈ, ਉਹ ਹਰਿਆਣਾ ਪੁਲਿਸ ਵਿਚ ਹੈ। ਹਰ ਸਮੇਂ ਪੋਰਟਲ ‘ਤੇ 32 ਨਾਗਰਿਕ ਸੇਵਾਵਾਂ ਪੁਲਿਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਇੰਟਰਨੈਟ ਅਤੇ ਮੋਬਾਇਲ ਦੀ ਵਰਤੋ ਜਿਵੇਂ-ਜਿਵੇਂ ਵੱਧ ਰਿਹਾ ਹੈ। ਵੈਸੇ ਹੀ ਸਾਈਬਰ ਕ੍ਰਾਇਮ ਵੀ ਵਧਿਆ ਹੈ, ਇਸ ‘ਤੇ ਰੋਕ ਲਗਾਉਣ ਲਈ ਸੂਬੇ ਵਿਚ 29 ਸਾਈਬਰ ਥਾਨੇ ਤੇ 309 ਸਾਈਬਰ ਡੇਸਕ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ, ਸੂਬੇ ਵਿਚ ਜਿਲ੍ਹਾ ਪੱਧਰ ਤੋਂ ਬਲਾਕ ਪੱਧਰ ਤਕ ਮਹਿਲਾ ਪੁਲਿਸ ਥਾਨੇ ਖੋਲੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ 9 ਫੀਸਦੀ ਹੈ, ਇਸ ਨੂੰ 15 ਫੀਸਦੀ ਤਕ ਵਧਾਉਣ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਇੰਟਰ-ਸਟੇਟ ਡਰੱਗ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ। ਇਸ ਦੇ ਰਾਹੀਂ 7 ਸੂਬੇ ਆਪਸੀ ਤਾਲਮੇਲ ਨਾਲ ਡਰੱਗ ਮਾਮਲਿਆਂ ‘ਤੇ ਕੰਟਰੋਲ ਰੱਖੇ ਹੋਏ ਹਨ।
ਰਾਸ਼ਟਰਪਤੀ ਨਿਸ਼ਾਨ ਮਿਲਣ ਨਾਲ ਸਨਮਾਨ ਦੇ ਨਾਲ-ਨਾਲ ਪੁਲਿਸ ਦੀ ਜਿਮੇਵਾਰੀ ਵੀ ਵਧੀ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੂੰ ਅੱਜ ਰਾਸ਼ਟਰਪਤੀ ਨਿਸ਼ਾਨ ਮਿਲਣ ਨਾਲ ਸਾਡਾ ਮਨੋਬਲ ਵੀ ਵਧਿਆ ਹੈ ਪਰ ਇਸ ਤੋਂ ਪੁਲਿਸ ਦੀ ਜਿਮੇਵਾਰੀ ਵੀ ਵਧੀ ਹੈ, ਕਿਉਂਕਿ ਜਿਨ੍ਹਾਂ ਵਿਸ਼ੇਸ਼ਤਾਵਾਂ ਲਈ ਇਹ ਰਾਸ਼ਟਰਪਤੀ ਸਨਮਾਨ ਮਿਲਿਆ ਹੈ, ਉਹ ਵਿਸ਼ੇਸ਼ਤਾਵਾਂ ਤਾਂ ਬਣਾ ਕੇ ਰੱਖਨੀਆਂ ਹੀ ਹਨ, ਸਗੋ ਆਪਣੀ ਜਿਮੇਵਾਰੀਆਂ ਨੂੰ ਨਿਭਾਉਣਾ ਵੀ ਹੋਰ ਪ੍ਰਭਾਵੀ ਢੰਗ ਨਾਲ ਕਰਨਾ ਹੈ।
ਪਿਛਲੇ 56 ਸਾਲਾਂ ਤੋਂ ਹਰਿਆਣਾ ਪੁਲਿਸ ਨੂੰ ਜਨ ਸੇਵਾ ਦੇ ਲਈ ਕਈ ਉਪਲਬਧੀਆਂ ਹਾਸਲ ਹੋਈਆਂ ਹਨ
ਇਸ ਮੌਕੇ ਸੂਬੇ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦਾ ਅੰਦਾਜ ਅਤੇ ਹਰਿਆਣਾ ਦਾ ਮਿਜਾਜ ਕੁੱਝ ਹੱਟ ਕੇ ਹਨ। ਇਹ ਅੰਦਾਜ ਅਤੇ ਮਿਜਾਜ ਅੱਜ ਹਰਿਆਣਾ ਦੇ ਖਾਣ-ਪੀਣ ਤੇ ਬੋਲੀ ਅਤੇ ਇੱਥੇ ਦੇ ਰਹਿਣ ਸਹਿਣ ਵਿਚ ਬਖੂਬੀ ਨਜਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 56 ਸਾਲਾਂ ਤੋਂ ਹਰਿਆਣਾ ਪੁਲਿਸ ਨੂੰ ਜਨ ਸੇਵਾ ਦੇ ਲਈ ਕਈ ਉਪਲਬਧੀਆਂ ਹਾਸਲ ਹੋਈਆਂ ਹਨ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਨੂੰ ਆਨੰਦ ਦੀ ਅਨੁਭੂਤੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਇਹ ਸਰਵੋਚ ਸਨਮਾਨ ਮਿਲਣ ਨਾਲ ਹਰਿਆਣਾ ਪੁਲਿਸ ਦੇ ਇਤਿਹਾਸ ਵਿਚ ਇਕ ਸੁਨਹਿਰਾ ਅਧਿਆਏ ਜੁੜ ਗਿਆ ਹੈ। ਇਸ ਤੋਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਹੋਰ ਵਧੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਕ ਸਮਾਰਟ ਪੁਲਿਸ ਦਾ ਵਿਜਨ ਹੈ ਅਤੇ ਹਰਿਆਣਾ ਪੁਲਿਸ ਸਮਾਰਟ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦਾ ਕਾਡਰ ਵੱਖ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਦੁਰਘਟਨਾਵਾਂ ‘ਤੇ ਰੋਕ ਲਗ ਸਕੇ। ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਲਈ ਪੁਲਿਸ ਵਿਭਾਗ ਵਿਚ ਵਿਜੀਲੈਂਸ ਸੈਂਲ ਸਥਾਪਿਤ ਕੀਤੇ ਜਾਣ ਦੀ ਵੀ ਜਰੂਰਤ ਹੈ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਪੁਲਿਸ ਦੇ 56 ਸਾਲਾਂ ਦੇ ਗੌਰਵਸ਼ਾਲੀ ਇਤਿਹਾਸ ‘ਤੇ ਕਾਫੀ ਟੇਬਲ ਬੁੱਕ ਦੀ ਵੀ ਘੁੰਡ ਚੁਕਾਈ ਕੀਤੀ। ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ ਨੇ ਹਰਿਆਣਾ ਪੁਲਿਸ ਨੂੰ ਰਾਸ਼ਟਰਪਤੀ ਨਿਸ਼ਾਨ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਤੇ ਅਭਿਨੰਦਰ ਵਿਅਕਤ ਕੀਤਾ। ਸਮਾਰੋਹ ਵਿਚ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸਕੂਲ ਸਿਖਿਆ ਮੰਤਰੀ ਕੰਵਰ ਪਾਲ, ਟ੍ਰਾਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਕਿਰਤ ਰਾਜ ਮੰਤਰੀ ਅਨੁਪ ਧਾਨਕ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਸਮੇਤ ਸੀਨੀਅਰ ਅਧਿਕਾਰੀ ਤੇ ਮਾਣਯੋਗ ਮਹਿਮਾਨ ਮੌਜੂਦ ਸਨ।

