ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂਧਾਮਾਂ ਦੇ ਹਰਿਆਣਾ ਸਰਕਾਰ ਵੱਲੋਂ ਕਬਜ਼ੇ ਕਰਵਾਉਣਾਂ ਨਿੰਦਣਯੋਗ ਕਾਰਵਾਈ:– ਰਾਜੂ ਖੰਨਾ।
ਅਮਲੋਹ,22 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਮੁੱਚੇ ਸਿੱਖ ਪੰਥ ਵਿੱਚ ਪਾੜਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂਧਾਮਾਂ ਤੇ ਹਰਿਆਣਾ ਸਰਕਾਰ ਵੱਲੋਂ ਕਬਜ਼ੇ ਕਰਵਾਉਣਾਂ ਨਿੰਦਣਯੋਗ ਕਾਰਵਾਈ ਹੀ ਨਹੀਂ ਸਗੋ ਗੁਰੂ ਘਰਾਂ ਤੇ ਕਬਜ਼ੇ ਕਰਵਾਕੇ ਘੱਟ ਗਿਣਤੀ ਸਿੱਖ ਕੌਮ ਨੂੰ ਦਬਾਉਣ ਦੀ ਕਾਰਵਾਈ ਵੀ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਇੱਕ ਧਾਰਮਿਕ ਸਮਾਗਮ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਜ਼ਬਰਦਸਤੀ ਗੁਰੂ ਘਰਾਂ ਦੇ ਜ਼ਿੰਦਰੇ ਤੋੜ ਕੇ ਕਬਜ਼ੇ ਕਰਵਾਏ ਗਏ ਹਨ।ਜਿਸ ਨੂੰ ਲੈਕੇ ਸਮੁੱਚੇ ਸਿੱਖ ਜਗਤ ਵਿੱਚ ਇਸ ਖੱਟਰ ਸਰਕਾਰ ਪ੍ਰਤੀ ਜਿਥੇ ਰੋਸ਼ ਪਾਇਆ ਜਾ ਰਿਹਾ ਹੈ। ਉਥੇ ਹਰ ਇੱਕ ਸਿੱਖ ਵਿੱਚ ਭਾਜਪਾ ਪ੍ਰਤੀ ਵੀ ਨਫ਼ਰਤ ਦਿਖਾਈਂ ਦੇ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਹਰਿਆਣਾ ਸਰਕਾਰ ਤੇ ਭਾਜਪਾ ਵੱਲੋਂ ਜਿਥੇ ਤੌਰ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲਅੰਦਾਜੀ ਕੀਤੀ ਜਾ ਰਹੀ ਹੈ। ਜਿਸ ਨੂੰ ਸਮੁੱਚਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਉਹਨਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਨੂੰ ਲੈਕੇ ਹਰਿਆਣਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੈਠ ਕੇ ਮਸਲੇ ਦੇ ਹੱਲ ਲਈ ਵਿਚਾਰਾਂ ਕਰਨੀਆਂ ਚਾਹੀਦੀਆਂ ਸਨ।ਨਾ ਕਿ ਜਿਥੇ ਤੌਰ ਤੇ ਸਿੱਖ ਮਸਲਿਆਂ ਵਿੱਚ ਦਖਲਅੰਦਾਜੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂਧਾਮਾਂ ਦੇ ਜ਼ਿੰਦਰੇ ਤੋੜ ਕੇ ਕਬਜ਼ੇ ਕਰਦੇ। ਇਸ ਕਾਰਵਾਈ ਨਾਲ ਜਿਥੇ ਹਰਿਆਣਾ ਸਰਕਾਰ ਦੀ ਸਮੁੱਚੇ ਸਿੱਖ ਜਗਤ ਵਿੱਚ ਨਿਖੇਧੀ ਹੋ ਰਹੀ ਹੈ। ਉਥੇ ਗੁਰੂ ਘਰਾਂ ਤੇ ਕੀਤੇ ਕਬਜ਼ਿਆਂ ਦੀ ਹਰ ਵਰਗ ਵੱਲੋਂ ਜ਼ੋਰਦਾਰ ਨਿਖੇਧੀ ਵੀ ਕੀਤੀ ਜਾ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਹਰਿਆਣਾ ਦੀ ਖੱਟੜ ਸਰਕਾਰ ਸਿੱਖ ਪੰਥ ਦੇ ਮਸਲਿਆਂ ਵਿੱਚ ਦਖਲਅੰਦਾਜੀ ਬੰਦ ਕਰਕੇ ਮੁੜ ਹਰਿਆਣਾ ਦੇ ਗੁਰੂ ਘਰਾਂ ਜਿਹਨਾਂ ਤੇ ਜ਼ਬਰਦਸਤੀ ਕਬਜ਼ੇ ਕੀਤੇ ਗਏ ਹਨ ਉਹਨਾਂ ਦੀ ਸੇਵਾ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੋਪੀ ਜਾਵੇ। ਨਹੀਂ ਤਾ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਸਰਕਾਰ ਖ਼ਿਲਾਫ਼ ਵੱਡੇ ਰੋਸ਼ ਪ੍ਰਦਰਸਨ ਕੀਤੇ ਜਾਣਗੇ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਜਤਿੰਦਰ ਸਿੰਘ ਧਾਲੀਵਾਲ,ਕੈਪਟਨ ਜਸਵੰਤ ਸਿੰਘ ਬਾਜਵਾ, ਭਿੰਦਰ ਸਿੰਘ ਮੰਡੀ,ਕੁਲਦੀਪ ਸਿੰਘ ਮਛਰਾਈ,ਯੂਥ ਆਗੂ ਜਸ਼ਨਦੀਪ ਸਿੰਘ ਕਾਹਲੋ, ਗੁਰਬਖਸ਼ ਸਿੰਘ ਬੈਣਾ, ਕੁਲਜੀਤ ਸਿੰਘ ਨਰੈਣਗੜ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਸੁਰਜੀਤ ਸਿੰਘ ਬਰੌਗਾ, ਜਗਤਾਰ ਸਿੰਘ ਸਾਬਕਾ ਸਰਪੰਚ ਭੋਲੀਆਂ,ਕੇਵਲ ਖਾ ਧਰਮਗੜ,ਹਰਭਜਨ ਸਿੰਘ ਅਮਲੋਹ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

