ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੇਪਰ ਪ੍ਰਸਤੁਤੀ ਮੁਕਾਬਲੇ ਕਰਵਾਏ ਗਏ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗਰੈਜ਼ੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਵੱਲੋਂ ਇੰਨਫਰਮੇਸ਼ਨ ਟੈਕਨੋਲੋਜੀ ਵਿੱਚ ਉਭਰਦੇ ਰੁਝਾਨ ਵਿਸ਼ੇ ’ਤੇ ਪੇਪਰ ਪੇਸ਼ਕਾਰੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਕੋਰਸਾਂ ਜਿਵੇਂ ਕਿ ਬੀ.ਸੀ.ਏ., ਬੀ.ਵੋਕ. ਸਾਫਟਵੇਅਰ ਡਿਵੈਲਪਮੈਂਟ, ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਚੈਟ ਜੀ.ਟੀ.ਬੀ, ਏ ਐਲ, ਬਲੋਕਚੇਨ , 5ਜੀ., ਡਿਜੀਟਲ ਮਾਰਕੀਟਿੰਗ ਆਦਿ ’ਤੇ ਪੇਪਰ ਪੇਸ਼ ਕੀਤੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੰਪਿਊਟੋਨਿਕਸ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਨਵੀਨਤਮ ਜਾਣਕਾਰੀ ਨਾਲ ਅੱਪਡੇਟ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੇਪਰ ਪੇਸ਼ਕਾਰੀ ਦੇ ਹੁਨਰ ਅਤੇ ਸੰਚਾਰ ਹੁਨਰ ਵੀ ਸਿੱਖਣੇ ਚਾਹੀਦੇ ਹਨ

ਜੋ ਕਿ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰੋ. ਇੰਦਰਬੀਰ ਕੌਰ ਕਨਵੀਨਰ ਕੰਪਿਊਟੋਨਿਕਸ ਕਲੱਬ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੇਪਰ ਪੇਸ਼ਕਾਰੀ ਦੇ ਹੁਨਰ ਨੂੰ ਨਿਖਾਰਨ ਦਾ ਇੱਕ ਕਾਰਗਰ ਤਰੀਕਾ ਇਹ ਹੋ ਸਕਦਾ ਹੈ ਕਿ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਵਿਸ਼ਿਆਂ ਦੀ ਚੋਣ ਵੀ ਨਵੀਨਤਮ ਤਕਨੀਕੀ ਕਾਢਾਂ ਅਨੁਸਾਰ ਕੀਤੀ ਜਾਵੇ। ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਲਾਲ ਸਿੰਘ ਅਤੇ ਪ੍ਰੋ. ਜਤਿੰਦਰ ਕੌਰ ਨੇ ਕੀਤੀ। ਪਹਿਲਾ ਇਨਾਮ ਬੀ.ਸੀ.ਏ. ਪਹਿਲਾ ਸਾਲ ਦੀ ਚਰਨਜੋਤ ਕੌਰ ਨੇ, ਦੂਜਾ ਇਨਾਮ ਬੀ. ਵਾਕ. ਐਸ.ਡੀ. ਪਹਿਲਾ ਸਾਲ ਦੇ ਜੈਦੀਪ ਸਿੰਘ ਨੇ ਅਤੇ ਤੀਜਾ ਇਨਾਮ ਬੀ.ਸੀ.ਏ. ਪਹਿਲੇ ਸਾਲ ਦੇ ਪ੍ਰਭਜੀਤ ਨੇ ਜਿੱਤਿਆ। ਹੌਸਲਾ ਅਫਜਾਈ ਇਨਾਮ ਬੀ.ਸੀ.ਏ. ਤੀਜਾ ਸਾਲ ਦੇ ਪ੍ਰਥਮ ਗਰਗ, ਬੀ. ਵਾਕ. ਐਸ.ਡੀ. ਪਹਿਲਾ ਸਾਲ ਦੇ ਸੰਜੇ ਅਤੇ ਬੀ.ਸੀ.ਏ. ਤੀਜਾ ਸਾਲ ਦੇ ਹਰਮਨ ਨੂੰ ਦਿੱਤੇ ਗਏ। ਇਸ ਮੌਕੇ ਕੰਪਿਊਟਰ ਵਿਭਾਗ ਦੇ ਟੀਚਿੰਗ ਸਟਾਫ਼ ਮੈਂਬਰ ਪ੍ਰੋ. ਗੁਰਪਾਲ ਸਿੰਘ, ਪ੍ਰੋ. ਸਤਵੀਰ, ਪ੍ਰੋ. ਗੁਰਦੀਪ, ਪ੍ਰੋ. ਸੁਨੈਨਾ, ਪ੍ਰੋ.ਜਸਪ੍ਰੀਤ ਸਿੰਘ ਖਰੌੜ, ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਸਤਿੰਦਰ ਹਾਜ਼ਰ ਸਨ। ਮੰਚ ਦਾ ਸੰਚਾਲਨ ਪ੍ਰੋ. ਇੰਦਰਬੀਰ ਕੌਰ ਵੱਲੋਂ ਕੀਤਾ ਗਿਆ।

Leave a Reply

Your email address will not be published. Required fields are marked *