ਪਟਿਆਲਾ

ਕ੍ਰਾਂਤੀਕਾਰੀ ਸਮਾਜ ਸੁਧਾਰ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਆਯੋਜਿਤ

ਗੁਰੂ ਰਵਿਦਾਸ ਜੀ ਨੇ ਬਾਣੀ ਦੀ ਰੋਸ਼ਨੀ ਨਾਲ ਭੇਦ ਭਾਵ ਦੇ ਹਨੇਰੇ ਨੂੰ ਖਤਮ ਕੀਤਾ — ਦੁੱਗਲ

ਪਟਿਆਲਾ, 3 ਮਾਰਚ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕ੍ਰਾਂਤੀਕਾਰੀ ਸਮਾਜ ਸੁਧਾਰਕ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵੀਦਾਸ ਜੀ ਦੇ 646ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ ਪ੍ਰਤਾਪ ਨਗਰ ਸਥਿਤ ਗੁਰਦੁਆਰਾ ਸਾਹਿਬ ਭਾਈ ਹਿੰਮਤ ਸਿੰਘ ਜੀ ਵਿਖੇ ਗੁਰੂ ਰਵਿਦਾਸ ਸੇਵਾ ਸੋਸਾਇਟੀ ਵਲੋਂ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਮ ਆਸਰਾ, ਹਰਭਜਨ ਸਿੰਘ ਕੈਸ਼ੀਅਰ, ਅਸ਼ੋਕ ਕੁਮਾਰ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਇਸ ਦੌਰਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰੇਸ਼ ਕੁਮਾਰ ਦੁੱਗਲ, ਮੌਜੂਦਾ ਪ੍ਰਤਾਪ ਨਗਰ ਪ੍ਰਧਾਨ, ਅਜਾਇਬ ਸਿੰਘ, ਐਚ. ਬਲਾਕ ਪ੍ਰਧਾਨ ਸੁਰਮੁੱਖ ਸਿੰਘ ਅਤੇ ਗੁਰੂ ਨਾਨਕ ਨਗਰ ਦੇ ਪ੍ਰਧਾਨ ਦਰਸ਼ਨ ਸਿੰਘ ਵੱਲੋਂ ਵਿਸ਼ੇਬ ਤੌਰ ਤੇ ਹਾਜਰੀ ਲਗਵਾਈ ਗਈ।

ਸਵੇਰੇ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਰਾਗੀ ਭਾਈ ਜਗਸੀਰ ਸਿੰਘ ਬਲਿਆਲ ਵਾਲਿਆ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਨੇ ਕਿਹਾ ਕਿ ਮਹਾਨ ਸੰਤ ਰਵਿਦਾਸ ਜੀ ਨੇ ਆਪਣੀ ਅਨੇਕਾਂ ਰਚਨਾਵਾਂ ਰਾਹੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੂਰ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਗੁਰੂ ਰਵਿਦਾਸ ਜੀ ਨੇ ਬਾਣੀ ਦੀ ਰੋਸ਼ਨੀ ਨਾਲ ਭੇਦ ਭਾਵ ਦੇ ਹਨੇਰੇ ਨੂੰ ਖਤਮ ਕੀਤਾ। ਇਸ ਲਈ ਸਾਨੂੰ ਉਨ੍ਹਾਂ ਦੇ ਉਪਦੇਸ਼ਾ ਨੂੰ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਬਲਬੀਰ ਸਿੰਘ, ਅਵਤਾਰ ਸਿੰਘ, ਦਲੀਪ ਸਿੰਘ (ਫੌਜੀ), ਗੁਰਮੁਖ ਸਿੰਘ ਧਾਮੋ ਮਾਜਰਾ, ਗੁਰਜੰਟ ਸਿੰਘ, ਦਲੀਪ ਸਿੰਘ (ਪੰਜਾਬ ਪੁਲਿਸ) ਮਾਸਟਰ ਗੁਰਦਿਆਲ ਸਿੰਘ, ਰਘਬੀਰ ਸਿੰਘ, ਜੈ ਜਵਾਨ ਕਲੋਨੀ, ਜਰਨੈਲ ਸਿੰਘ ਬਡੂੰਗਰ, ਜਸਵੀਰ ਸਿੰਘ ਧਾਮੋ ਮਾਜਰਾ, ਹਰਪ੍ਰੀਤ ਸਿੰਘ ਅਤੇ ਗੁਰਮੇਲ ਸਿੰਘ ਆਦਿ ਵਲੋਂ ਹਾਜਰੀ ਲਗਵਾਈ ਗਈ।

Leave a Reply

Your email address will not be published. Required fields are marked *