ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ 6 ਦਿਨ੍ਹਾਂ ਮੁਫਤ ਕੈਂਸਰ ਸਕਰੀਨਿੰਗ ਕੈਂਪਾਂ ਦੀ ਸ਼ੁਰੂਆਤ
:ਬ੍ਰੈਸਟ ਕੈਂਸਰ ਸਕਰੀਨਿੰਗ ਰਾਹੀ ਸ਼ੁਰੂਆਤੀ ਦੌਰ ਵਿੱਚ ਹੀ ਕੈਂਸਰ ਦੀ ਪਹਿਚਾਣ ਕੀਤੀ ਜਾ ਸਕਦੀ ਹੈ: ਡਾ: ਨਾਗਰਾ
ਪਟਿਆਲਾ, 14 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ: ਦਲਬੀਰ ਕੌਰ ਦੀ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਛਾਤੀ ਦੇ ਕੈਂਸਰ ਦੀ ਰੋਕਥਾਮ ਦੇ ਲਈ ਵਿਸ਼ੇਸ਼ ਮੁਫਤ ਕੈਂਪਾਂ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਵਿਅਕਤੀ ਦੇ ਛਾਤੀ ਵਿਚੋਂ ਖੂਨ ਜਾਂ ਕੋਈ ਤਰਲ ਪਦਾਰਥ ਦਾ ਰਿਸਾਵ ਹੁੰਦਾ ਹੈ, ਛਾਤੀ ਦੇ ਅਕਾਰ ਵਿੱਚ ਬਦਲਾਅ, ਛਾਤੀ ਵਿੱਚ ਕਿਸੇ ਪ੍ਰਕਾਰ ਦੀ ਗਿੱਲਟੀ, ਛਾਤੀ ਦੀ ਚਮੜੀ ਦਾ ਰੰਗ ਲਾਲ ਹੋਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਆਉਂਦਾ ਹੈ ਤਾਂ ਇਸ ਵਿਸ਼ੇਸ਼ ਕੈਂਪ ਦੌਰਾਨ ਨਿਰਾਮਾਈ ਕੰਪਨੀ ਦੇ ਰਾਹੀ ਬ੍ਰੈਸਟ ਕੈਂਸਰ ਸਕਰੀਨਿੰਗ ਕਰਕੇ ਸ਼ੁਰੂਆਤੀ ਦੌਰ ਵਿੱਚ ਹੀ ਕੈਂਸਰ ਦੀ ਪਹਿਚਾਣ ਕੀਤੀ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਕੈਂਸਰ ਸਕਰੀਨਿੰਗ ਮੁਹਿੰਮ ਦੇ ਕੋਆਰਡੀਨੇਟਰ ਡਾ: ਤਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਪੱਧਰ ਉਤੇ ਵੱਖ ਵੱਖ ਥਾਵਾਂ ਤੇ ਚੱਲ ਰਹੀ ਕੈਂਸਰ ਸਕਰੀਨਿੰਗ ਦੌਰਾਨ ਬ੍ਰੈਸਟ ਕੈਂਸਰ ਦੇ 266 ਸ਼ੱਕੀ ਮਰੀਜ਼ਾਂ ਦੀ ਜਾਂਚ ਦੌਰਾਨ 10 ਕੇਸ ਬ੍ਰੈਸਟ ਕੈਂਸਰ ਦੇ ਲੱਭੇ ਜਾ ਚੁੱਕੇ ਹਨ ਤੇ ਇਨ੍ਹਾਂ ਨੂੰ ਆਪਣਾ ਇਲਾਜ਼ ਕਰਵਾਉਣ ਦੇ ਲਈ ਲਿੱਖ ਦਿੱਤਾ ਗਿਆ ਹੈ। ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਏ ਆਈ ਡਿਜ਼ੀਟਲ ਤਕਨੀਕ ਰਾਹੀ ਪੰਜਾਬ ਮੁਫਤ ਜਾਂਚ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸੇ ਕੜ੍ਹੀ ਤਹਿਤ ਸਿਹਤ ਕੇਂਦਰ ਕੌਲੀ ਵਿਖੇ 13 ਮਾਰਚ ਤੋਂ 18 ਮਾਰਚ 2023 ਤੱਕ ਮੁਫਤ ਬ੍ਰੈਸਟ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਜ਼ਾ ਰਿਹਾ ਹੈ। ਜੇਕਰ ਕੋਈ ਲੜਕੀ ਜਾਂ ਔਰਤ ਵਿੱਚ ਅਜਿਹੇ ਦੱਸੇ ਗਏ ਲੱਛਣ ਸਾਹਮਣੇ ਆਉਂਦੇ ਹਨ ਬਿਨ੍ਹਾਂ ਦੇਰੀ ਕੀਤੇ ਸਬੰਧਤ ਦਿਨ੍ਹਾਂ ਵਿੱਚ ਕੈਂਪ ਵਿੱਚ ਆ ਕੇ ਮੁਫਤ ਜਾਂਚ ਕਰਵਾਈ ਜਾ ਸਕਦੀ ਹੈ। ਕੈਂਪ ਵਿੱਚ ਕੈਂਸਰ ਸਕਰੀਨਿੰਗ ਕਰਵਾਉਣ ਲਈ ਆਉਣ ਵਾਲੀ ਔਰਤ ਬਿਨ੍ਹਾਂ ਮੇਕਅੱਪ, ਬਾਡੀ ਲੋਸ਼ਨ, ਕਰੀਮ, ਲਿਪਸਟਿਕ, ਸਿਰ ਨੂੰ ਤੇਲ ਨਾ ਲਗਾਇਆ ਹੋਵੇ ਅਤੇ ਨਾਲ ਹੀ ਬ੍ਰੇਕਫਾਸਟ ਦਾ 2 ਘੰਟੇ ਦਾ ਅੰਤਰਾਲ ਹੋਣਾ ਲਾਜ਼ਮੀ ਹੈ। ਇਸ ਮੌਕੇ ਮੈਡੀਕਲ ਅਫਸਰ ਡਾ: ਮੁਹੰਮਦ ਸਾਜ਼ਿਦ, ਡਾ: ਰਵਨੀਤ ਕੌਰ, ਫਾਰਮੇਸੀ ਅਫਸਰ ਰਾਜ ਵਰਮਾ, ਐਲਐਚਵੀ ਪੂਨਮ ਵਾਲੀਆ, ਬੀਐਸਏ ਕੁਲਵਿੰਦਰ ਕੌਰ ਸਮੇਤ ਸਮੂਹ ਸਟਾਫ ਹਾਜਰ ਸੀ।

