ਸੰਪਾਦਕੀਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾਲੇਖ

ਝੂਠ ਬੋਲੇ ਕਊਆ ਕਾਟੇ : ਭਾਈ ਅੰਮਿ੍ਰਤਪਾਲ ਸਿੰਘ ਦੀ ਗਿ੍ਰਫਤਾਰੀ ਦਾ ਸੱਚ..?

ਭਾਈ ਅੰਮਿ੍ਰਤਪਾਲ ਸਿੰਘ ਦੀ ਗਿ੍ਰਫਤਾਰੀ ਦਾ ਸਵਾਗਤ ਉਹ ਕਰ ਰਹੇ ਹਨ, ਜਿਨਾਂ ਸਿਆਸੀ ਪਾਰਟੀਆਂ ਦੀਆਂ ਹੋਂਦ ਖ਼ਤਰੇ ’ਚ ਪੈ ਚੁੱਕੀ ਸੀ। ‘ਵਹੀਰ’ ਨੇ ਸਿਆਸੀ ਪਾਰਟੀਆਂ ਦੇ ਏਨੇ ਫਿਕਰ ਵਧਾ ਦਿੱਤੇ ਸਨ ਕਿ ਇਨ੍ਹਾਂ ਪਾਰਟੀਆਂ ਦੀ ਰਹਿੰਦੀ ਖੂੰਹਦੀ ‘ਵੋਟ’ ਹੀ ਖਿਸਕਣ ਲੱਗ ਪਈ ਸੀ। ਭਾਈ ਅੰਮਿ੍ਰਤਪਾਲ ਸਿੰਘ ਤੋਂ ਪਹਿਲਾਂ ਹੀ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਸਾਜਿਸਾਂ ਚੱਲ ਰਹੀਆਂ ਸਨ। ਮਾੜੇ ਸਿਸਟਮ ਕਾਰਨ ਨੌਜਵਾਨ ਵਿਦੇਸ਼ਾਂ ਵਿਚ ਕੂਚ ਹੋਣ ਲੱਗ ਪਏ ਸਨ। ਨਸ਼ਿਆਂ ’ਚ ਜਵਾਨੀ ਗ੍ਰਸਤ ਹੋਣ ਲੱਗ ਪਈ ਸੀ। ਸੋਚਣ ਵਾਲੀ ਗੱਲ ਤਾਂ ਹੈ ਕਿ ਕਾਫੀ ਹੱਦ ਤੱਕ ਸਿਆਸਤਦਾਨਾਂ ਦੀਆਂ ਡੂੰਘੀਆਂ ਰਾਜਨੀਤਕ ਚਾਲਾਂ ਨੇ ਪੰਜਾਬ ਦੀ ਜਵਾਨੀ ਗਰਕ ਕਰ ਦਿੱਤੀ । ਡਰੇ ਸਹਿਮੇ ਨੌਜਵਾਨਾਂ ਨੇ ਪੰਜਾਬ ਛੱਡਣਾ ਹੀ ਬੇਹਤਰ ਸਮਝਿਆ ਅਤੇ ਵਿਦੇਸ਼ ਕੂਚ ਕਰਨ ਲੱਗੇ, ਜਿਨ੍ਹਾਂ ਪੰਜਾਬੀਆਂ ਦੀ ਧੱਕ ਪੈਂਦੀ ਸੀ ਉਹ ਵਿਦੇਸ਼ਾਂ ਵਿਚ ਲੇਬਰ ਕਰਨ ਲਈ ਮਜਬੂਰ ਹੋਣ ਲੱਗ ਪਏ। ਪੰਜਾਬ ਦੀ ਸੱਤਾ ਦਾ ਨਿੱਘ ਮਾਣਨ ਵਾਲੀਆਂ ਆਈਆਂ-ਗਈਆਂ ਸਰਕਾਰਾਂ ਨੇ ਨਾ ਤਾਂ ਸਰੋਤ ਪੈਦਾ ਕੀਤੇ ਅਤੇ ਵਸੀਲੇ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇਗੇ। ਬਚੀ ਖੁੱਚੀ ਜਵਾਨੀ ਗੈਂਗਸਟਰਵਾਦ ਦੇ ਵੱਸ ਪੈ ਗਈ, ਜਿਨ੍ਹਾਂ ਨੇ ਹਥਿਆਰਾਂ ਨੂੰ ਹੱਥ ਪਾਉਣਾ ਹੀ ਬੇਹਤਰ ਸਮਝਿਆ ਸਾਡੀਆਂ ਨਸਲਾਂ ਨੇ ਅਸਲਿਆਂ ਨੂੰ ਹੱਥ ’ਚ ਫੜਕੇ ਲੁੱਟ ਖੋਹ, ਕਤਲ ਅਤੇ ਫਿਰੌਤੀਆਂ ਵਾਲਾ ਦੌਰ ਸਾਹਮਣੇ ਲਿਆਂਦਾ। ਖਾਲਸ ਰਾਜ ਦੀ, ਵੱਖਰੇ ਰਾਜ ਦੀ ਗੱਲ ਤਾਂ ਪਹਿਲਾਂ ਵੀ ਹੁੰਦੀ ਆਈ ਭਾਈ ਅੰਮਿ੍ਰਤਪਾਲ ਸਿੰਘ ਨੇ ਤਾਂ ਹਲੂਣਾ ਹੀ ਦਿੱਤਾ ਸੀ ਕਿ ਸਿਆਸੀ ਅਕਾਵਾਂ ਦੇ ਚਲੂਣੇ ਲੜਨ ਲੱਗ ਪਏ। ਖੈਰ ਸਮਾਜ, ਪੰਜਾਬ ਤੇ ਦੇਸ਼ ਨੂੰ ਤੋੜਨ ਵਾਲਿਆਂ ਦੇ ਹਾਮੀ ਤਾਂ ਕਦੇ ਅਸੀਂ ਵੀ ਨਹੀਂ ਰਹੇ, ਪ੍ਰੰਤੂ ਖੁਦਮੁਖਤਿਆਰੀ ਲਈ ਲੜਨਾ, ਖੁਦਮੁਖਤਿਆਰ ਹੋਣਾ ਜਾਂ ਏਸ ਕਾਬਲ ਹੋਣ ਲਈ ਸੁਰ ਨਿਕਲਦੀ ਹੋਵੇ ਤਾਂ ਚੀਸ ਤਾਂ ਪੈਣੀ ਸੁਭਾਵਿਕ ਹੀ ਹੈ।

ਭਾਈ ਅੰਮਿ੍ਰਤਪਾਲ ਸਿੰਘ ਦਾ ਉਦੇਸ਼ ਜਾਂ ਮਕਸਦ ਕੀ ਹੈ ਏਸ ਬਾਰੇ ਤਾਂ ਭਾਈ ਅੰਮਿ੍ਰਤਪਾਲ ਸਿੰਘ ਜ਼ਿਆਦਾ ਬੇਹਤਰ ਜਾਣਦੇ ਹਨ। ਅਜਨਾਲਾ ਕਾਂਡ ਤੋਂ ਪਾਲਕੀ ਸਾਹਿਬ ਨੂੰ ਢਾਲ ਬਣਾਉਣਾ, ਗੁਰੂ ਸਾਹਿਬ ਦੀ ਬੇਅਦਬੀ ਵਰਗੇ ਮਸਲੇ ਨੂੰ ਭਾਈ ਅੰਮਿ੍ਰਤਪਾਲ ਸਿੰਘ ਨਾਲ ਜੋੜਕੇ ਇਸ ਨੂੰ ਮੁੱਦਾ ਬਣਾਉਣ ਵਾਲਿਆਂ ਨੇ ਆਪਣੀ ਪੀੜ੍ਹੀ ਹੇਠ ਸੋਟਾ ਕਦੇ ਨਹੀਂ ਫੇਰਿਆ ਕਿ ਤੁਹਾਡੀਆਂ ਸਰਕਾਰਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਾਲੀਆਂ ਤੱਕ ਖਿਲਾਰ ਦਿੱਤੇ ਗਏ ਫੇਰ ਬੇਅਦਬੀ ਕਿਸ ਨੂੰ ਮੰਨੀਏ। ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਮਾੜੇ ਸਿਸਟਮ ਦੇ ਕਾਰਗੁਜ਼ਾਰੀ ਸਭ ਤੋਂ ਵੱਡੀ ਨਿਸ਼ਾਨੀ ਹੈ, ਪ੍ਰੰਤੂ ਜ਼ਿੰਮੇਵਾਰੀ ਲੈਣ ਵਾਲੇ, ਮੰਨਣ ਵਾਲੇ ਕਦੇ ਵੀ ਬੇਨਕਾਬ ਨਹੀਂ ਹੋ ਸਕੇ।
ਅਜਨਾਲਾ ਕਾਂਡ ਦੀ ਚੀਸ ਨਾਲ ਸਿਆਸੀ ਅਕਾਵਾਂ ਦੇ ਫਿਕਰ ਏਸ ਕਦਰ ਵਧੇ ਕਿ ਗੱਲ ਕਈ ਦਿਨਾਂ ਤੱਕ ਏਨਾਂ ਨੇਤਾਵਾਂ ਨੂੰ ਰਾਤ ਤੱਕ ਜਾਗਣ ਪਈਆਂ। ਨੀਂਦ ਏਸ ਕਰਕੇ ਹਰਾਮ ਹੋਈ ਕਿ ਭਾਈ ਅੰਮਿ੍ਰਤਪਾਲ ਸਿੰਘ ਥਾਣੇ ਵਿਚ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਕਿਵੇਂ ਛੁਡਾ ਲਿਆ ਉਹ ਵੀ ਏਨਾਂ ਸਿਆਸੀ ਅਕਾਵਾਂ ਦੇ ਬਗੈਰ ਆਸਰੇ, ਨਹੀਂ ਤਾਂ ਛੋਟੇ ਮੋਟੇ ਧਰਨਿਆਂ ਅਤੇ ਸੰਘਰਸ਼ਾਂ ਵਿਚ ਏਹ ਆਪਣੇ ਆਪ ਹੀ ਕੁੱਦ ਪੈਂਦੇ ਹਨ। ਨੀਦ ਹਰਾਮ ਹੁੰਦੀ ਵੇਖਕੇ ਏਨਾਂ ਨੇ ਭਾਈ ਅੰਮਿ੍ਰਤਪਾਲ ਸਿੰਘ ਦੀ ਘੇਰਾਬੰਦੀ ਕਰਨੀ ਸ਼ੁਰੂ ਕੀਤੀ ਇਥੋਂ ਤੱਕ ਕਿ ਏਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਈ ਅੰਮਿ੍ਰਤਸਰ ਸਿੰਘ ਦੇ ਸਾਹਮਣੇ ਟਕਰਾਅ ਵਾਲੇ ਪਾਸੇ ਧੱਕਣ ਵਿਚ ਕੋਈ ਕਸਰ ਨਹੀਂ ਛੱਡੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਪੰਜਾਬ ਪੁਲਿਸ ਵੀ ਏਸ ਟਕਰਾਅ ਤੋਂ ਪਾਸਾ ਵੱਟਣ ਨੂੰ ਠੀਕ ਸਮਝਦੀ ਸੀ, ਪ੍ਰੰਤੂ ਸਿੱਧੂ ਮੂਸੇਵਾਲਾ ਕਾਂਡ ਮਸਲੇ ਅਤੇ ਗੈਂਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿਚੋਂ ਚੱਲਦੀ ਇੰਟਰਵਿਊ ਵੇਖਕੇ ਮੁੱਦਿਆਂ ’ਚ ਘਿਰਦੀ ਪੰਜਾਬ ਪੁਲਿਸ ਤੇ ਸਰਕਾਰ ਨੇ ਮੌਕੇ ਦੀ ਨਜ਼ਾਕਤ ਨਾਲ ਭਾਈ ਅੰਮਿ੍ਰਤਪਾਲ ਸਿੰਘ ਵਾਲਾ ਪੱਤਾ ਖੇਡਣਾ ਹੀ ਬੇਹਤਰ ਸਮਝਿਆ ਅਤੇ ਸ਼ਾਹਕੋਟ ’ਚ ਮਹਿਤਪੁਰ ਤੋਂ ਭਾਈ ਅੰਮਿ੍ਰਤਪਾਲ ਸਿੰਘ ਦੀ ਗਿ੍ਰਫਤਾਰੀ ਵਿਖਾਕੇ ਜਿਥੇ ਵਿਰੋਧੀਆਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵਾਲੇ ਮੁੱਦੇ ਨੂੰ ਠੰਡੇ ਬਸਤੇ ’ਚ ਪਾਇਆ, ਉਥੇ ਹੀ ਅਮਨ ਕਾਨੂੰਨ ਹੱਥਾਂ ’ਚ ਲੈਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਹੈ।

ਕੰਵਰ ਸਿੰਘ ਬੇਦੀ (9814402428)

Leave a Reply

Your email address will not be published. Required fields are marked *