ਪਟਿਆਲਾ

ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਰੋਜ਼ਗਾਰ ਨਾ ਮਿਲਣ ਤੇ ਰੋਸ ਵਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਬਦਲਾਅ ਦੇ ਨਾਂ ਤੇ ਭਾਵੇਂ ਪੰਜਾਬ ਵਿੱਚ ਸਰਕਾਰ ਬਦਲ ਗਈ ਪਰ ਬੇਰੋਜਗਾਰ ਨੌਜਵਾਨਾਂ ਦੇ ਦਿਨ ਨਹੀਂ ਬਦਲੇ — ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਬੇਰੋਜਗਾਰੀ ਦੀ ਵੱਡੀ ਤੇ ਗੰਭੀਰ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ, ਨੌਕਰੀਆਂ ਨਾ ਮਿਲਣ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਆਪ ਦੀ ਸਰਕਾਰ ਬਦਲਾਅ ਦੇ ਨਾਂ ਤੇ ਬਣੀ ਹੈ ਭਾਵੇਂ ਪੰਜਾਬ ਵਿੱਚ ਸਰਕਾਰ ਬਦਲ ਗਈ ਪਰ ਬੇਰੋੁਜਗਾਰ ਨੌਜਵਾਨਾਂ ਦੇ ਦਿਨ ਨਹੀਂ ਬਦਲੇ ਉਹੀ ਪ੍ਰੇਸ਼ਾਨੀਆਂ ਕੁੱਝ ਨਹੀਂ ਬਦਲਿਆਂ ਸਿਰਫ ਰਾਜਸ਼ੀ ਆਗੂਆਂ ਦੇ ਜੋਸ਼ੀਲੇ ਭਾਸ਼ਣਾਂ ਅਤੇ ਐਲਾਨਾਂ *ਚ ਬੇਰੋਜਗਾਰ ਨੌਜਵਾਨਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਇਹ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਚਲਦੀ ਵਿਖਾਈ ਦੇ ਰਹੀ ਹੈ ਜਦੋਂ ਕਿ ਲੱਖਾਂ ਲੜਕੇ ਲੜਕੀਆਂ ਅੱਜ ਵੀ ਨੌਕਰੀਆਂ ਰੋਜਗਾਰ ਲਈ ਸੰਘਰਸ਼ ਕਰ ਰਹੇ ਹਨ ਜਿਹੜੇ ਕਿ ਆਰਥਿਕ ਤੰਗੀਆਂ ਪੇ੍ਰਸ਼ਾਨੀਆਂ ਨਾਲ ਜੂਝ ਰਹੇ ਹਨ ਜਦੋਂ ਤੱਕ ਬੇਰੋਜਗਾਰਾਂ ਨੂੰ ਨੌਕਰੀਆਂ ਰੋਜਗਾਰ ਨਹੀਂ ਦਿੱਤਾ ਜਾਂਦਾ ਉਦੋ ਤੱਕ ਮਾਨ ਸਰਕਾਰ ਇਨ੍ਹਾਂ ਨੂੰ 5000/— ਰੁਪਏ ਪ੍ਰਤੀ ਮਹੀਨਾ ਬੇਰੋਜਗਾਰੀ ਭੱਤਾ ਦਿੱਤਾ ਜਾਵੇ

ਪੜੇ ਲਿਖੇ ਡਿਗਰੀਆਂ ਪ੍ਰਾਪਤ ਕਰਤਾ ਬੇਰੋਜਗਾਰ ਮਾਨਸਿਕ ਪ੍ਰੇਸ਼ਾਨੀਆਂ ਦੇ ਦੌਰ *ਚ ਲੰਘ ਰਹੇ ਹਨ ਜਿਨ੍ਹਾਂ ਨੇ ਸਾਲਾਂ ਤੱਕ ਮਿਹਨਤ ਕਰ ਡਿਗਰੀਆਂ ਪ੍ਰਾਪਤ ਕੀਤੀਆਂ ਪਰ ਉਨ੍ਹਾਂ ਦੇ ਸੁਪਨੇ ਵੀ ਅਧੂਰੇ ਹੀ ਰਹਿ ਗਏ ਹੁਣ ਨੌਜਵਾਨ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਰੋਜਗਾਰ ਨੌਕਰੀਆਂ ਨਾ ਮਿਲਣ ਕਾਰਨ ਬੇ—ਦੁੱਖ ਦੁੱਖੀ ਅਤੇ ਅਨੇਕਾਂ ਮੁਸੀਬਤਾਂ ਝੇਲ ਰਹੇ ਹਨ ਆਪ ਦੀ ਸਰਕਾਰ ਬਣੀ ਨੂੰ ਇੱਕ ਸਾਲ ਬੀਤ ਜਾਣ ਮਗਰੋ ਵੀ ਬੇਰੋਜਗਾਰੀ ਦੀ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ ਅਪਰਾਧਿਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਨੌਜਵਾਨ ਵਰਗ ਨਸ਼ਿਆਂ ਦੀ ਦਲ—ਦਲ ਵਿੱਚ ਧਸਦੇ ਹੀ ਜਾ ਰਹੇ ਹਨ। ਜਿਸ ਦਾ ਵੱਡਾ ਕਾਰਨ ਬੇਰੋਜਗਾਰੀ ਹੀ ਹੈ। ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਐਲਾਨਾਂ ਵਿੱਚ ਉਲਝਾ ਕੇ ਮੁੱਖ ਮਸਲਿਆਂ ਤੋਂ ਧਿਆਨ ਹਟਾਉਣ ਦਾ ਕੰਮ ਕਰ ਰਹੀ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਨੋਜਵਾਨ ਆਪਣੇ ਭਵਿੱਖ ਨੂੰ ਲੈ ਕੇ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਹਨ। ਸਰਕਾਰ ਨੇ ਕੇਵਲ ਬੇਰੋਜਗਾਰੀ ਸੰਬੰਧੀ ਐਲਾਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ ਜਿਸ ਦਾ ਖਮਿਆਜਾ ਬੇਰੋਜਗਾਰ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਸਿਆਸੀ ਪਾਰਟੀਆਂ ਲਈ ਬੇਰੋਜਗਾਰੀ ਇੱਕ ਵੱਡਾ ਮੁੱਦਾ ਬਣ ਕੇ ਰਹਿ ਗਿਆ। ਜਿਸ ਦਾ ਭਰਪੂਰ ਲਾਭ ਚੋਣਾਂ ਦੌਰਾਨ ਹੀ ਲਿਆ ਜਾਂਦਾ ਹੈ। ਇਸ ਮੌਕੇ ਅਵਤਾਰ ਸਿੰਘ, ਵਿਜੇ ਕੁਮਾਰ, ਸ਼ੋਕਤ ਅਲੀ, ਬਲਦੇਵ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਦੀਪਕ ਕੁਮਾਰ, ਹੁਕਮ ਸਿੰਘ, ਰਵਿੰਦਰ ਕੁਮਾਰ, ਸਰਵਨ ਕੁਮਾਰ, ਜਮੀਲ ਖਾਨ, ਬਲਵਿੰਦਰ ਸਿੰਘ, ਜੋਰਾ ਸਿੰਘ, ਸ਼ਾਮਵੀਰ, ਜੈਲਦਾਰ ਸਿੰਘ, ਸਦੀਪ ਸਿੰਘ, ਸੂਰਜ ਕੁਮਾਰ, ਜਸਪਾਲ ਸਿੰਘ, ਵਿਨੋਦ ਕੁਮਾਰ, ਕ੍ਰਿਸ਼ਨ ਕੁਮਾਰ, ਬਿੱਲਾ ਸਿੰਘ, ਰਾਮਪਾਲ ਸਿੰਘ, ਨਰਿੰਦਰ ਪਾਲ ਸਿੰਘ, ਕਰਮ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *