ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ 24 ਪੀ. ਬੀ ਬਟਾਲੀਅਨ ਵੱਲੋਂ ‘ਪ੍ਰਿੰਸੀਪਲ ਕਨਕਲੇਵ’ ਕਰਵਾਇਆ ਗਿਆ
ਅੰਮ੍ਰਿਤਸਰ, 9 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ 24 ਪੀ. ਬੀ. ਬਟਾਲੀਅਨ ਵੱਲੋਂ ‘ਪ੍ਰਿੰਸੀਪਲ ਕਨਕਲੇਵ’ ਦਾ ਆਯੋਜਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਕਰਵਾਈ ਗਈ ਇਸ ਮੀਟਿੰਗ ’ਚ ਜ਼ਿਲੇ੍ਹ ਦੇ 30 ਕਾਲਜਾਂ ਦੇ ਪ੍ਰਿੰਸੀਪਲ, ਏ. ਐਨ. ਓਜ਼ ਅਤੇ ਸੀ. ਟੀ. ਓਜ਼ ਨੇ ਭਾਗ ਲਿਆ।
ਇਸ ਮੌਕੇ ਕਰਨਲ ਅਲੋਕ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦਾ ਮਕਸਦ ਐਨ. ਸੀ. ਸੀ. ਬਾਰੇ ਜਾਣਕਾਰੀ ਫੈਲਾਉਣਾ ਸੀ। ਉਨ੍ਹਾਂ ਕਿਹਾ ਕਿ ਹਰ ਸਾਲ ਐਨ. ਸੀ. ਸੀ. ਕੈਡਿਟਾਂ ਵਜੋਂ ਵੱਡੀ ਗਿਣਤੀ ’ਚ ਵਿਦਿਆਰਥੀ ਭਰਤੀ ਹੁੰਦੇ ਹਨ, ਫਿਰ ਵੀ ਬਹੁਤ ਸਾਰੇ ਕਾਲਜ ਐਨ. ਸੀ. ਸੀ. ਦੇ ਲਾਭਾਂ ਬਾਰੇ ਜਾਣੂ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮੁਫ਼ਤ ਕੱਪੜੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਲਜ ਦੇ ਟਾਈਮ ਟੇਬਲ ’ਚ ਵੱਖਰਾ ਐਨ. ਸੀ. ਸੀ. ਲੈਕਚਰ ਹੋਣਾ ਚਾਹੀਦਾ ਹੈ।
ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਿਯਮਿਤ ਤੌਰ ’ਤੇ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਐਨ. ਸੀ. ਸੀ. ਕੈਂਪਾਂ ਦੌਰਾਨ ਕਾਲਜਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਐਨ. ਸੀ. ਸੀ. ਅਧਿਕਾਰੀਆਂ ਨਾਲ ਵਿਚਾਰਿਆ ਜਾ ਸਕੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕੀਤਾ ਜਾ ਸਕੇ। ਇਸ ਸੰਮੇਲਨ ਦੌਰਾਨ ਕਰਨਲ ਧਾਮੀ ਦੇ ਨਾਲ ਸੂਬੇਦਾਰ ਮੇਜਰ ਮਨੀਰਾਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ੍ਰੀ ਵਿਜੇ ਵੀ ਹਾਜ਼ਰ ਸਨ।

