ਪਟਿਆਲਾ

ਬਿਜਲੀ ਮੁਲਾਜਮਾਂ ਦੇ ਰੋਸ ਅੱਗੇ ਝੁਕੀ ਪਾਵਰਕਾਮ ਮੈਨੇਜਮੈਂਟ ਮੰਨੀਆਂ ਹੱਕੀ ਮੰਗਾਂ

ਪਟਿਆਲਾ, 28 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)-ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਮੰਡਾਲੀ, ਪੈਟਰਨ ਹਰਮੇਸ਼ ਧੀਮਾਨ, ਸੀ. ਮੀਤ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਇੰਦਰਜੀਤ ਸਿੰਘ ਢਿੱਲੋਂ, ਦੀਪਇੰਦਰ, ਗੁਰਮੇਜ ਸਿੰਘ ਢਿੱਲੋਂ, ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਮੁੱਖ ਆਰਗੇਨਾਈਜਰ ਪਰਮਜੀਤ ਸਿੰਘ ਦਸੂਹਾ, ਸੂਬਾ ਪ੍ਰੈਸ ਸਕੱਤਰ ਰਾਮ ਸਿੰਘ ਸਨੌਰ, ਕੁਲਵੰਤ ਸਿੰਘ ਅਟਵਾਲ ਡਿਪਟੀ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੁਲਾਜਮ ਜੁਆਇੰਟ ਫੋਰਮ ਦੇ ਝੰਡੇ ਹੇਠ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਆਪਣੇ ਚਲਾਏ ਜਾ ਰਹੇ ਸੰਘਰਸ਼ ਨੂੰ ਤੇਜ਼ ਕਰਦਿਆਂ 15 ਨਵੰਬਰ ਤੋਂ ਲਗਾਤਾਰ ਸਮੂਹਿਕ ਛੁੱਟੀ ਭਰ ਕੇ ਹੜ੍ਹਤਾਲ ਕਰਕੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਕਰਨ ਸਮੇਤ ਸਮੁੱਚੇ ਪੰਜਾਬ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸਨ, ਜਿਸ ਬਿਜਲੀ ਵਿਭਾਗ ਦਾ ਸਾਰਾ ਕੰਮ-ਕਾਜ ਠੱਪ ਹੋ ਕੇ ਰਹਿ ਗਿਆ ਅਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਇਸ ਸੰਘਰਸ਼ ਵਿਚ ਜੁਆਇੰਟ ਫੋਰਮ ਦਾ ਭਰਾਤਰੀ ਜਥੇਬੰਦੀਆਂ ਨੇ ਭਰਪੂਰ ਸਾਥ ਦਿੱਤਾ।

ਬਿਜਲੀ ਮੁਲਾਜਮਾਂ ਦੇ ਰੋਸ ਨੂੰ ਦੇਖਦਿਆਂ ਮੈਨੇਜਮੈਂਟ ਨੂੰ ਝੁਕਣਾ ਪਿਆ ਅਤੇ ਲਗਾਤਾਰ ਤਿੰਨ ਦਿਨ ਮੀਟਿੰਗ ਚੱਲਣ ਤੋਂ ਬਾਅਦ ਅਤੇ ਮੌਕੇ ’ਤੇ ਹੀ ਨੋਟੀਫਿਕੇਸ਼ਨ ਜਾਰੀ ਕੀਤੇ ਗਏ, ਪੇ-ਬੈਂਡ ਦਾ ਮਸਲਾ ਜੋ ਕਿ ਸਾਲ 2011 ਤੋਂ ਹੱਲ ਨਹੀਂ ਸੀ ਕੀਤਾ ਗਿਆ ਤੇ ਉਹ ਮਸਲਾ ਹੱਲ ਕੀਤਾ ਗਿਆ ਜੋ ਕਿ ਜੁਆਇੰਟ ਫੋਰਮ ਦੀ ਮੁੱਖ ਮੰਗ ਸੀ ਜਿਸ ਨਾਲ ਬਿਜਲੀ ਮੁਲਾਜਮਾਂ ਨੂੰ ਕਾਫੀ ਰਾਹਤ ਮਿਲੇਗੀ। ਮੁਲਾਜਮਾਂ ਦੇ ਹੱਕਾਂ ਦੀ ਰਾਖੀ ਲਈ ਕੀਤੇ ਗਏ ਸੰਘਰਸ਼ ਵਿਚ ਜਿਨ੍ਹਾਂ ਮੁਲਾਜਮਾਂ ਨੇ ਸਾਥ ਦਿੱਤਾ ਦਾ ਇੰਪਲਾਈਜ਼ ਫੈਡਰੇਸ਼ਨ ਵਲੋਂ ਧੰਨਵਾਦ ਵੀ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਏ. ਵੇਨੂੰ ਪ੍ਰਸਾਦ ਚੇਅਰਮੈਨ ਨੇ ਕੀਤਾ ਅਤੇ ਆਰ. ਪੀ. ਪਾਂਡਵ ਪ੍ਰਬੰਧਕੀ ਮੈਂਬਰ, ਇੰਜ. ਡੀ. ਆਈ. ਪੀ. ਐਸ. ਗਰੇਵਾਲ ਡਾਇਰੈਕਟਰ (ਵੰਡ), ਸ਼੍ਰੀ ਰਾਜਨ ਗੁਪਤਾ ਮੁੱਖ ਲੇਖਾ ਅਫ਼ਸਰ, ਬੀ. ਐਸ. ਗੁਰਮ ਉਪ-ਸਕੱਤਰ, ਸੋਮਨਾਥ ਉਪ ਸਕੱਤਰ ਫਾਇਨਾਂ, ਜਥੇਬੰਦੀ ਵਲੋਂ ਕੁਲਦੀਪ ਸਿੰਘ ਖੰਨਾ, ਸਿਕੰਦਰ ਨਾਥ, ਬਲਦੇਵ ਸਿੰਘ ਮੰਡਾਲੀ, ਰਵੇਲ ਸਿੰਘ ਸਰਾਏਪੁਰ, ਹਰਪਾਲ ਸਿੰਘ, ਰਾਮ ਲੁਭਾਇਆ, ਸੁਖਵਿੰਦਰ ਸਿੰਘ ਚਾਹਲ, ਅਵਤਾਰ ਸਿੰਘ ਕੈਂਥ, ਜਗਰੂਪ ਸਿੰਘ ਮਹਿਮੂਦਪੁਰ, ਜਗਜੀਤ ਸਿੰਘ ਕੋਟਲੀ, ਹਰਜਿੰਦਰ ਸਿੰਘ ਦੁਸ਼ਾਲਾ, ਹਰਜੀਤ ਸਿੰਘ ਅਤੇ ਮਨਜੀਤ ਕੁਮਾਰ ਹਾਜ਼ਰ ਸਨ। ਮੀਟਿੰਗ ਦੇਰ ਰਾਤ ਤੱਕ ਚੱਲੀ, ਜਿਸ ’ਤੇ ਸਮੁੱਚੀਆਂ ਜਥੇਬੰਦੀਆਂ ਨੇ ਤਸੱਲੀ ਪ੍ਰਗਟਾਈ। ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨੇ ਭਰਾਤਰੀ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਇਆ।

Leave a Reply

Your email address will not be published. Required fields are marked *