ਮਾਮਲਾ — ਪੋਲੀਟੈਕਨੀਕਲ ਕਾਲਜ ਦੇ ਪਿੱਛੇ ਵੱਡੀ ਨਦੀ ਤੇ ਨਾਲ ਲੱਗਦੀ ਸੜਕ ਤੇ ਕੂੜੇ ਦਾ
ਉਮੰਗ ਫਾਊਂਡੇਸ਼ਨ ਟੀਮ ਨੇ ਨਿਗਮ ਅਧਿਕਾਰੀਆਂ ਦਾ ਕੀਤਾ ਧੰਨਵਾਦ
ਪਟਿਆਲਾ 18 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉਮੰਗ ਵੈਲਫੇਅਰ ਫਾਉਂਡੇਸ਼ਨ ਰਜਿ. ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਫੁੱਲਦਾਰ ਬੂਟਾ ਦੇ ਕੇ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਕਈ ਮੁਹਿੰਮ ਵਿੱਢੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਵੀ ਫੰਡ ਜਾਰੀ ਹੋ ਚੁੱਕੇ ਹਨ। ਜਿੱਥੇ ਸਰਕਾਰਾਂ ਪੰਜਾਬ ਦੀ ਸੁੰਦਰਤਾ ਅਤੇ ਤਰੱਕੀ ਲਈ ਜੱਦੋ ਜਹਿਦ ਕਰ ਰਹੀਆਂ ਹਨ ਉੱਥੇ ਹੀ ਕੁਝ ਲੋਕ ਪੈਸੇ ਬਚਾਉਣ ਲਈ ਘਰਾਂ ਦਾ ਕੂੜਾ ਅਤੇ ਹੋਰ ਫੁੱਅਕਲ ਸਾਮਾਨ ਰੇਹੜੀ ਵਾਲੇ ਨੂੰ ਦੇਣ ਦੀ ਬਜਾਏ ਰਾਤ ਬਰਾਤੇ ਸੜਕਾਂ ਤੇ ਗੇਰ ਦਿੰਦੇ ਹਨ। ਜਿਸ ਦਾ ਖਾਮਿਆਜਾ ਆਮ ਵਿਅਕਤੀ ਨੂੰ ਬਿਮਾਰੀ ਦੇ ਰੂਪ ਵਿੱਚ ਝੇਲਣਾ ਪੈਂਦਾ ਹੈ। ਕੁਝ ਇਸੇ ਤਰ੍ਹਾਂ ਲੰਮੇ ਸਮੇਂ ਤੋਂ ਐਸ ਐਸ ਟੀ ਨਗਰ ਵਿਚਲੇ ਪੈਂਦੇ ਪੋਲੀਟੈਕਨੀਕਲ ਕਾਲਜ ਦੇ ਪਿੱਛੇ ਵੱਡੀ ਨਦੀ ਦੇ ਨਾਲ ਲੱਗਦੀ ਸੜਕ ਤੇ ਕਈ ਮੀਟਰ ਦੀ ਦੂਰੀ ਤੇ ਕੂੜੇ ਦੇ ਕਈ ਢੇਰ ਲੱਗੇ ਹੋਏ ਸਨ।
ਜਿਸ ਨਾਲ ਵੱਡੀ ਬਿਮਾਰੀ ਫੈਲਣ ਦਾ ਖਤਰਾ ਵੀ ਪਣਪ ਰਿਹਾ ਸੀ। ਇਸ ਦੌਰਾਨ ਸ਼ਹਿਰ ਦੀ ਸਿਰਮੌਰ ਸੰਸਥਾਂ ਉਮੰਗ ਫਾਉਂਡੇਸ਼ਨ ਸੰਸਥਾਂ ਵੱਲੋਂ ਜਲਦ ਹੀ ਨਿਗਮ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਿਗਮ ਵੱਲੋਂ ਵੀ ਅਗਲੇ ਹੀ ਦਿਨ ਪੂਰੇ ਲਾਮ ਲਸ਼ਕਰ ਨਾਲ ਟਰੈਕਰ, ਟਰੱਕ ਅਤੇ ਹੋਰ ਸਫਾਈ ਕਰਨ ਵਾਲੀਆਂ ਮਸ਼ੀਨਾ ਨਾਲ ਸਫਾਈ ਕਾਰਵਾ ਦਿੱਤੀ ਗਈ। ਨਿਗਮ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨ ਪੁੱਜੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆਂ ਕਿ ਅਜਿਹੇ ਅਧਿਕਾਰੀਆਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਕਰਨਾ ਬਣਦਾ ਹੈ। ਜੇਕਰ ਇੰਝ ਹੀ ਸਾਰੇ ਮੁਲਾਜਮ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਨਣ ਵਿੱਚ ਦੇਰ ਨਹੀ ਲੱਗੇਗੀ। ਸੰਸਥਾਂ ਵੱਲੋਂ ਲੋਕ ਹਿੱਤ ਲਈ ਖੂਨਦਾਨ ਕੈਂਪ, ਮੁਫਤ ਮੈਡੀਸਨ ਕੈਂਪ, ਬੂਟੇ ਲਗਾਉਣਾ, ਸਾਈਬਰ ਸਕਿਊਰਟੀ ਸੈਮੀਨਾਰ, ਲੋੜਵੰਦ ਬੱਚਿਆਂ ਲਈ ਕਿਤਾਬਾ ਅਤੇ ਫੀਸਾ ਦਾ ਪ੍ਰਬੰਧ ਆਦਿ ਕਈ ਕੰਮ ਤੱਤਪਰ ਜਾਰੀ ਹਨ। ਇਸ ਮੌਕੇ ਗੁਰਚਰਨ ਸਿੰਘ ਭੰਗੂ, ਬਲਾਕ ਪ੍ਰਧਾਨ ਗਗਨ ਸੰਧੂ, ਹਰਜੀਤ ਸਿੰਘ ਨਾਭਾ, ਇਕਬਾਲ ਅਲੀ, ਅਮਨ ਅਤੇ ਹੋਰ ਸੰਸਥਾਂ ਦੇ ਮੈਂਬਰ ਮੌਜੂਦ ਰਹੇ।

