ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ
ਪੈਨਸ਼ਨਰਾਂ ਵਲੋਂ ਸਮੇਂ ਸਿਰ ਪੈਨਸ਼ਨ ਪਾਉਣ ਅਤੇ ਬਕਾਏ ਜਾਰੀ ਕਰਨ ਦੇ ਮੈਨੇਜਮੈਂਟ ਦਾ ਕੀਤਾ ਗਿਆ ਧੰਨਵਾਦ
ਬਾਕੀ ਰਹਿੰਦੇ ਬਕਾਏ ਪਾਉਣ ਦੀ ਕੀਤੀ ਗਈ ਅਪੀਲ
ਪਟਿਆਲਾ : ਅੱਜ 19 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੂੰ ਪਟਿਆਲਾ ਬੱਸ ਸਟੈਂਡ ਤੇ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਦੇ ਪੈਨਸ਼ਨਰਾਂ ਵਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਚੇਅਰਮੈਨ ਮੁਕੰਦ ਸਿੰਘ, ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਕੀਤੀ। ਮੀਟਿੰਗ ਵਿੱਚ ਸਮੂੰਹ ਬੁਲਾਰਿਆਂ ਨੇ ਮੈਨੇਜਮੈਂਟ ਵੱਲੋਂ ਸਮੇਂ ਸਿਰ ਪੈਨਸ਼ਨ ਪਾਉਣ ਅਤੇ ਬਕਾਏ ਪਾਉਣ ਲਈ ਮੈਨੇਜਮੈਂਟ ਦਾ ਧੰਨਵਾਦ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਕੰਗਣਵਾਲ ਸੂਬਾ ਪ੍ਰਧਾਨ ਅਤੇ ਚੇਅਰਮੈਨ ਮੁਕੰਦ ਸਿੰਘ ਨੇ ਪਿਛਲੇ ਦਿਨੀ ਮੈਨੇਜਿੰਗ ਡਾਇਰੈਕਟਰ ਨਾਲ ਹੋਈ ਮੀਟਿੰਗ ਦਾ ਹਵਾਲਾ ਦੇ ਕੇ ਪੈਨਸ਼ਨਾਂ ਨੂੰ ਦੱਸਿਆ ਕਿ ਮੈਨੇਜਮੈਂਟ ਨੇ ਪੈਨਸ਼ਨ ਐਸੋਸੀਏਸ਼ਨ ਨਾਲ ਇਹ ਵਾਅਦਾ ਕੀਤਾ ਸੀ ਕਿ ਅੱਜ ਤੋਂ ਬਾਅਦ ਤੁਹਾਡੀ ਪੈਨਸ਼ਨ 10 ਤਰੀਖ ਤੋਂ ਪਹਿਲਾਂ ਪਿਆ ਕਰੇਗੀ ਅਤੇ ਤੁਹਾਡੇ ਰਹਿੰਦੇ ਬਕਾਏ ਨਾਲੋ ਨਾਲ ਹੀ ਪਾ ਕੇ ਖਤਮ ਕਰ ਦਿੱਤੇ ਜਾਣਗੇ।
ਇਸ ਗੱਲ ਤੇ ਸੈਂਟਰ ਕਮੇਟੀ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਮੈਨੇਜਮੈਂਟ ਨੇ ਆਪਣਾ ਵਾਅਦਾ ਪੂਰਾ ਕਰ ਵਿਖਾਇਆ। ਉਹਨਾਂ ਆਸ ਪ੍ਰਗਟ ਕੀਤੀ ਕਿ ਮੈਨੇਜਿੰਗ ਡਾਇਰੈਕਟਰ ਦੀ ਅਗਵਾਈ ਵਿੱਚ ਮੈਨੇਜਮੈਂਟ ਹਰ ਮਹੀਨੇ ਪੈਨਸ਼ਨ 10 ਤਰੀਕ ਤੋਂ ਪਹਿਲਾਂ ਪਾਇਆ ਕਰੇਗੀ ਅਤੇ ਪੈਨਸ਼ਨਰਾਂ ਦੇ ਰਹਿੰਦੇ ਬਕਾਏ ਵੀ ਜਲਦੀ ਜਾਰੀ ਕਰ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਸੈਂਟਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਬਨੂੜੀਆ, ਨਿਹਾਲ ਚੰਦ ਸਲਾਹਕਾਰ ਤੋਂ ਇਲਾਵਾ ਤਰਸੇਮ ਸਿੰਘ ਸੈਣੀ ਕਪੂਰਥਲਾ, ਜਸਬੀਰ ਸਿੰਘ, ਜਲੋਰ ਸਿੰਘ ਫਰੀਦਕੋਟ, ਰਘਬੀਰ ਸਿੰਘ ਖੜਿਆਲ ਬੁੱਢਲਾਡਾ, ਕੁਲਵਿੰਦਰ ਸਿੰਘ ਬਰਨਾਲਾ, ਬਹਾਦਰ ਸਿੰਘ ਸੰਗਰੂਰ, ਜੋਗਿੰਦਰ ਸਿੰਘ ਤੇ ਸ਼ਿਵ ਕੁਮਾਰ ਪਟਿਆਲਾ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ। ਮੀਟਿੰਗ ਨੂੰ ਕਾਮਯਾਬ ਕਰਨ ਲਈ ਬਖਸ਼ੀਸ਼ ਸਿੰਘ, ਸੋਹਨ ਸਿੰਘ, ਜਸਵੰਤ ਸਿੰਘ, ਵੀਰ ਸਿੰਘ, ਪ੍ਰੀਤਮ ਸਿੰਘ ਦਾ ਵੀ ਪੂਰਨ ਯੋਗਦਾਨ ਰਿਹਾ।

