ਪਟਿਆਲਾ

ਪੁਲਿਸ ਡੀ ਏ ਵੀ ਪਬਲਿਕ ਸਕੂਲ ਪਟਿਆਲਾ ਵਿੱਚ ਮਾਨੀਟਰ ਚੋਣਾਂ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਲੋਕਤੰਤਰੀ ਭਾਰਤ ਦੇ ਅਸਲ ਅਰਥਾਂ ਨੂੰ ਸਮਝਾਉਣ ਲਈ ਅੱਜ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪਟਿਆਲਾ ਵਿਖੇ ਲੋਕਤਾਂਤਰਿਕ ਢੰਗ ਨਾਲ ਮਾਨੀਟਰ ਚੋਣਾਂ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਗਿਆ। ਇਸ ਚੋਣ ਵਿੱਚ ਤੀਜੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਉਹਨਾਂ ਸਭ ਤੋਂ ਪਹਿਲਾਂ ਆਪਣੀ ਜਮਾਤ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਆਪਣੇ ਪ੍ਰਤੀਨਿਧ ਵਜੋਂ ਚੁਣਿਆ। ਫਿਰ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੇ ਸਭ ਦੇ ਸਾਹਮਣੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਕਿ ਉਹ ਜਮਾਤ ਦੀ ਬਿਹਤਰ ਪ੍ਰਤੀਨਿਧਤਾ ਕਿਵੇਂ ਕਰਨਗੇ।

ਉਹਨਾਂ ਦੀ ਗੱਲ ਸੁਣਨ ਤੋਂ ਬਾਅਦ  ਸਾਰੇ ਵਿਦਿਆਰਥੀਆਂ ਨੂੰ ਸਕੂਲ ਦੀ ਮੋਹਰ ਵਾਲੇ ਵੋਟਿੰਗ ਪੇਪਰ ਦਿੱਤੇ ਗਏ, ਜਿਨ੍ਹਾਂ ਤੇ ਵਿਦਿਆਰਥੀਆਂ ਨੇ ਆਪਣੇ ਪਸੰਦੀਦਾ ਨੁਮਾਇੰਦੇ ਦਾ ਨਾਮ ਲਿਖ ਕੇ ਵੋਟ ਪਾਈ।  ਇਸ ਤਰ੍ਹਾਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੋਹਿਤ ਚੁੱਗ ਜੀ ਦੇ ਸਹਿਯੋਗ ਅਤੇ ਯੋਗ ਅਗਵਾਈ ਨਾਲ ਵਿਦਿਆਰਥੀਆਂ ਵੱਲੋਂ ਜਮਾਤਾਂ ਵਿੱਚ ਸਭ ਤੋਂ ਯੋਗ ਮਾਨੀਟਰਾਂ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਸ਼ਵ ਵਿਰਾਸਤ ਦਿਵਸ   ਮਨਾਇਆ ਗਿਆ। ਨੌਵੀਂ ਜਮਾਤ ਦੀ ਵਿਦਿਆਰਥਣ ਸਮਰੀਤ ਕੌਰ ਨੇ ਸਾਰਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ।

Leave a Reply

Your email address will not be published. Required fields are marked *