ਪਟਿਆਲਾ

ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਾ ਮੰਗਾਂ ਨਾ ਮੰਨਣ ਤੇ ਕੀਤਾ ਪਿਟ—ਸਿਆਪਾ

22 ਨੂੰ ਸਿਹਤ ਮੰਤਰੀ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ—ਦਰਸ਼ਨ ਲੁਬਾਣਾ।

ਪਟਿਆਲਾ 20 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵਲੋਂ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਮੈਡੀਕਲ ਸੁਪਰਡੈਂਟ ਵਲੋਂ ਕੰਟਰੈਕਟ / ਆਊਟ ਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕਰਨ ਤੇ ਠੇਕੇਦਾਰਾਂ ਦੀ ਲੁੱਟ ਖਸੁੱਟ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ, ਤੇ ਸੰਘਰਸ਼ ਮਿਤੀ 10 ਅਪ੍ਰੈਲ ਤੋਂ ਪੜਾਅਵਾਰ ਜਾਰੀ ਹੈ। ਇੱਥੇ ਮੈਡੀਕਲ ਸੁਪਰਡੈਂਟ ਦਫਤਰ ਅੱਗੇ ਰੋਸ ਮਈ ਧਰਨਾ ਦੇ ਮੁੜ ਕੀਤਾ ਪਿੱਟ ਸਿਆਪਾ ਕੀਤਾ ਪਰੰਤੂ ਮੈਡੀਕਲ ਸੁਪਰਡੈਂਟ ਹਸਪਤਾਲ ਛੱਡ ਕੇ ਚਲੇ ਗਏ। ਹਸਪਤਾਲ ਕੰਪਲੈਕਸ ਵਿਖੇ ਰੈਲੀ ਕਰਕੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਸਿਹਤ ਮੰਤਰੀ ਦਾ ਧਿਆਨ ਮੁੜ ਦਿਵਾਉਣ ਲਈ ਮਿਤੀ 22 ਅਪ੍ਰੈਲ ਨੂੰ ਉਹਨਾਂ ਦੇ ਦਫਤਰ ਪੰਚਾਇਤ ਭਵਨ ਵਿਖੇ ਧਰਨਾ ਦੇ ਕੇ ਨਿਜੀ ਰਿਹਾਇਸ਼ੀ ਵੱਲ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਮਿਤੀ 15 ਅਪ੍ਰੈਲ ਨੂੰ ਮੰਤਰੀ ਜੀ ਨਾਲ ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਭਰੋਸਾ ਦਿੱਤਾ ਗਿਆ ਸੀ

ਮੈਡੀਕਲ ਸੁਪਰਡੈਂਟ ਨੂੰ ਕਿਹਾ ਗਿਆ ਹੈ ਕਿ ਮੰਗਾਂ ਤੇ ਗੱਲਬਾਤ ਕਰਕੇ ਨਿਪਟਾਰਾ ਕੀਤਾ ਜਾਵੇ ਪਰੰਤੂ ਮੈਡੀਕਲ ਸੁਪਰਡੈਂਟ ਨੇ ਮੰਤਰੀ ਜੀ ਦੇ ਆਦੇਸ਼ਾਂ ਨੂੰ ਵੀ ਅੱਖੋ ਪਰੋਖੇ ਕਰ ਦਿੱਤਾ ਹੈ। ਇਸ ਲਈ ਦਫਤਰ ਤੇ ਰਿਹਾਇਸ਼ੀ ਅੱਗੇ ਰੋਸ ਪ੍ਰਗਟ ਕਰਕੇ ਮਾਮਲਾ ਮੁੜ ਧਿਆਨ ਵਿੱਚ ਲਿਆਦਾ ਜਾਵੇਗਾ। ਇਨ੍ਹਾਂ ਕਿਹਾ ਕਿ ਮੰਗਾਂ ਵਿਚੋਂ ਮੁੱਖ ਮੰਗਾਂ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ, ਘੱਟੋ—ਘੱਟ ਉਜਰਤਾਂ ਤੇ ਸਾਲ 2020 ਤੇ 2022 ਦਾ ਬਕਾਇਆ ਦੀ ਅਦਾਇਗੀ ਕਰਵਾਉਣ, ਸਾਲ 2015 ਤੋਂ ਠੇਕੇਦਾਰ ਕਰਮਚਾਰੀਆਂ ਨੂੰ 8:33 ਦੇ ਬੋਨਸ ਦੀ ਅਦਾਇਗੀ ਨਹੀਂ ਕਰ ਰਹੇ। ਸਫਾਈ ਕਰਮੀਆਂ ਤੇ ਚੌਥਾ ਦਰਜਾ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਵਾਉਣਾ ਸਾਰੇ ਕੱਚੇ ਕਰਮੀ ਪੱਕੇ ਕਰਨੇ, ਈ.ਪੀ.ਐਫ. ਦਾ ਹਿਸਾਬ ਦੇਣਾ ਤੇ ਈ.ਐਸ.ਆਈ. ਦੇ ਕਾਰਡ ਬਣਾਉਣੇ, ਤਨਖਾਹ ਹਰ ਮਹੀਨੇ ਸਮੇਂ ਸਿਰ ਦੇਣੀ ਤੇ ਪੰਜਾਬ ਸਕਰਾਰ ਵਲੋਂ ਮਿਤੀ: 18 ਅਪ੍ਰੈਲ ਨੂੰ ਘੱਟੋ—ਘੱਟ ਉਜਰਤਾ ਵਿੱਚ ਕੀਤਾ ਵਾਧਾ ਬਕਾਏ ਸਮੇਤ ਦੇਣਾ ਆਦਿ ਇੱਕ ਦਰਜਨ ਮੰਗਾਂ ਸ਼ਾਮਲ ਹਨ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਅਨਿਲ ਗਾਗਟ, ਜਗਤਾਰ ਬਾਬਾ, ਹਰਬੰਸ ਸਿੰਘ, ਦਰਸ਼ਨ ਮਲੇਵਾਲ, ਅਜੈ ਸਿੱਪਾ, ਅਰੁਣ ਕੁਮਾਰ, ਕਿਰਨ ਪਾਲ, ਸ਼ਾਮ ਸਿੰਘ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਧਰਮਿੰਦਰ, ਤਰਲੋਚਨ ਮਾੜੂ, ਮਮਤਾਜ, ਸੁਨੀਤਾ, ਮੀਨੂੰ, ਤਰਲੋਚਨ ਮੰਡੋਲੀ, ਹਰਜੀਤ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *