ਪਟਿਆਲਾ

ਪੰਜਾਬ ਸਰਕਾਰ ਵੱਲੋ ਜਲ ਸਰੋਤ ਵਿਭਾਗ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਤੋਂ ਭੜਕੇ ਮੁਲਾਜਮਾਂ ਨੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੀ ਡਬਲਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜੋਨ ਪਟਿਆਲਾ ਵਲੋਂ ਜਲ ਸਰੋਤ ਵਿਭਾਗ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਭਾਖੜਾ ਮੇਨ ਲਾਈਨ ਡਿਵੀਜ਼ਨ ਪਟਿਆਲਾ ਅਤੇ ਆਈ ਬੀ ਡਿਵੀਜ਼ਨ ਪਟਿਆਲਾ ਵਿਖੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਝੰਡੇ ਅਤੇ ਬੈਨਰ ਲੈ ਕੇ ਨਾਅਰੇ ਮਾਰਦੇ ਹੋਏ ਧਰਨੇ ਵਿੱਚ ਸ਼ਾਮਲ ਹੋਏ ਧਰਨੇ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਕਨਵੀਨਰ ਜਲ ਸਰੋਤ ਵਿਭਾਗ ਬਚਾਓ ਸੰਘਰਸ਼ ਕਮੇਟੀ ਪੰਜਾਬ, ਸੂਬਾ ਆਗੂ ਦਰਸ਼ਨ ਬੇਲੂਮਜਰਾ, ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਚੇਅਰਮੈਨ ਦਰਸ਼ਨ ਸਿੰਘ ਰੋਗਲਾ ਵੱਲੋਂ ਕੀਤੀ ਗਈ ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਨਾਦਰਸ਼ਾਹੀ ਫ਼ਰਮਾਨਾ ਨਾਲ ਵਿਭਾਗ ਵਿੱਚ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਆਸਾਮੀਆਂ ਖ਼ਤਮ ਕਰ ਦਿੱਤੀਆਂ ਹਨ ਜਿਸ ਕਾਰਨ ਮੋਜੂਦਾ ਮੁਲਾਜ਼ਮਾਂ ਸਰਪਲਸ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ ਅਤੇ ਮੁਲਾਜ਼ਮਾਂ ਦੀਆਂ ਦੂਰ ਦੁਰਾਡੇ ਜ਼ਬਰੀ ਬਦਲੀਆਂ ਕੀਤੀਆਂ ਜਾ ਰਹੀਆਂ ਹਨ

ਜਿਸ ਨਾਲ ਵਿਭਾਗ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਵਿਭਾਗ ਦੇ ਨਿੱਜੀਕਰਨ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ । ਵਿਭਾਗ ਦੇ ਨਿੱਜੀਕਰਨ ਨਾਲ ਕੁਦਰਤੀ ਸਰੋਤ ਬਹੁਮੁੱਲਾ ਪਾਣੀ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਚਲਾ ਜਾਵੇਗਾ ਜਿਸ ਨਾਲ ਉਹ ਕਿਸਾਨਾਂ ਅਤੇ ਆਮ ਲੋਕਾਂ ਤੋਂ ਪਾਣੀ ਦੇ ਮਨ-ਮਰਜ਼ੀ ਦੇ ਭਾਵ ਵਸੂਲ ਕਰਨਗੇ । ਵਿਭਾਗ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਹੋਣ ਨਾਲ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਨੌਜਵਾਨਾਂ ਦੀ ਰੁਜ਼ਗਾਰ ਮਿਲਣ ਦੀ ਆਸ ਵੀ ਖਤਮ ਹੋ ਗਈ ਹੈ । ਇੱਕ ਪਾਸੇ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਉਨ੍ਹਾਂ ਵਲੋਂ ਹਜ਼ਾਰਾਂ ਅਸਾਮੀਆਂ ਖਤਮ ਕਰਨ ਨਾਲ ਨੌਜਵਾਨਾਂ ਨੂੰ ਰੁਜਗਾਰ ਮਿਲਣਾ ਅਸੰਭਵ ਹੋ ਗਿਆ ਹੈ । ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਲਹਿਰਾ, ਕੌਰ ਸਿੰਘ, ਭਜਨ ਸਿੰਘ, ਜਸਵਿੰਦਰ ਸਿੰਘ ਸੌਜਾ, ਹਰਦੇਵ ਸਿੰਘ, ਛੱਜੂ ਰਾਮ, ਲਖਵਿੰਦਰ ਸਿੰਘ, ਹਰਬੀਰ ਸਿੰਘ ਸੁਨਾਮ, ਨਾਥ ਸਿੰਘ, ਕੁਲਦੀਪ ਸਿੰਘ ਘੱਗਾ, ਗੁਰਮੀਤ ਸਿੰਘ, ਰਾਜ ਕ੍ਰਿਸ਼ਨ,ਰਣਧੀਰ ਸਿੰਘ, ਭਜਨ ਸਿੰਘ ਲੰਗ, ਜਗਤਾਰ ਸਿੰਘ, ਕਰਨੈਲ ਸਿੰਘ, ਮਸਤ ਰਾਮ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਇਸ ਮਾਰੂ ਨੀਤੀ ਅਤੇ ਵਿਭਾਗ ਦੇ ਨਿਘਾਰ ਨੂੰ ਰੋਕਣ ਲਈ ਹਰ ਹੀਲੇ ਸਰਕਾਰ ਦੇ ਇਸ ਫੈਸਲੇ ਨੂੰ ਰੋਕਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਆਉਣ ਵਾਲੀ ਜਲੰਧਰ ਲੋਕ ਸਭਾ ਚੋਣ ਵਿੱਚ ਹਲਕੇ ਅੰਦਰ ਪੰਜਾਬ ਸਰਕਾਰ ਖਿਲਾਫ਼ ਝੰਡਾ ਮਾਰਚ ਕੀਤੇ ਕੀਤੇ ਜਾਣਗੇ। ਤਾਂ ਜੋ ਇਸ ਲੋਕ ਵਿਰੋਧੀ ਫ਼ੈਸਲੇ ਨੂੰ ਮੋੜਾ ਦਿੱਤਾ ਜਾ ਸਕੇ ।

Leave a Reply

Your email address will not be published. Required fields are marked *