ਵਾਤਾਵਰਣ ਪਾਰਕ ਸਰਹਿੰਦ ਰੋਡ ਦੀ ਪਹਿਲੀ ਵਰ੍ਹੇਗੰਢ ਮਨਾਈ
ਪਟਿਆਲਾ, 6 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਸਰਹਿੰਦ ਰੋਡ ਪਟਿਆਲਾ ‘ਤੇ ਸਥਿਤ ਕਾਲੋਨੀਆਂ ਅਜ਼ਾਦ ਨਗਰ ਅਤੇ ਘੁੰਮਣ ਨਗਰ ਦੇ ਸਥਾਨਕ ਲੋਕਾਂ ਵਲੋੰ ਆਪ ਮੁਹਾਰੇ ਮੇਨ ਸੜਕ ‘ਤੇ ਵਾਤਾਵਰਣ ਪਾਰਕ ਬਣਾਉਣ ਦਾ ਮੁੱਢ ਪਿਛਲੇ ਸਾਲ 5 ਮਈ ਨੂੰ ਬੱਝਿਆ ਸੀ । ਇਸ ਸਾਂਝੇ ਕਾਰਜ ਦੇ ਇਕ ਸਾਲ ਪੂਰਾ ਹੋਣ ਤੇ ਸਥਾਨਕ ਇਲਾਕਾ ਨਿਵਾਸੀਆਂ ਵਲੋਂ ਵਾਤਾਵਰਣ ਪਾਰਕ ਕਮੇਟੀ ਦੇ ਸੱਦੇ ‘ਤੇ ਪਾਰਕ ਵਿੱਚ ਪਹੁੰਚ ਕੇ ਪਹਿਲੀ ਵਰ੍ਹੇਗੰਢ ਮਨਾਈ ਗਈ । ਇਸ ਮੌਕੇ ਕਈ ਸੱਜਣਾਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਇਲਾਕੇ ਦੇ ਲੋਕਾਂ ਨੇ ਦਾਨ ਦੇ ਰੂਪ ਵਿੱਚ ਲੱਖਾਂ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਓਥੇ ਪੰਜਾਬ ਦੇ ਪਰਿਵਾਰ ਭਲਾਈ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨੇ ਵਿਸ਼ੇਸ਼ ਰੁਚੀ ਲੈੰਦਿਆਂ ਪਾਰਕ ਲਈ ਲਗਭਗ ਪੌਣੇ ਛੇ ਲੱਖ ਰੁਪਏ ਮਨਜ਼ੂਰ ਕਰਵਾ ਕੇ ਦਿੱਤੇ ।
ਇਸ ਤੋਂ ਇਲਾਵਾ ਉਨ੍ਹਾਂ ਵਲੋੰ ਛਾਂਦਾਰ ਬੂਟਿਆਂ ਦਾ ਪ੍ਰਬੰਧ ਵੀ ਕਰਵਾਇਆ ਗਿਆ । ਹੁਣ ਪਾਰਕ ਕਮੇਟੀ ਵਲੋਂ ਪਾਰਕ ਨੇੜੇ ਬਾਥਰੂਮ , ਦੋ ਸ਼ੈੱਡ, ਵਾਟਰ ਕੂਲਰ, ਲਾਇਬ੍ਰੇਰੀ ਆਦਿ ਬਣਾਉਣ ਲਈ ਵੀ ਸੁਹਿਰਦ ਯਤਨ ਆਰੰਭ ਦਿੱਤੇ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਵਾਤਾਵਰਣ ਪ੍ਰੇਮੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਪਾਰਕ ਨੂੰ ਹੋਰ ਸੋਹਣਾ ਬਣਾਉਣ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਵੇ । ਇਸ ਮੌਕੇ ਹਰਜਿੰਦਰ ਸਿੰਘ ਗਰਚਾ, ਰਣਜੀਤ ਸਿੰਘ, ਸੁਖਦੀਪ ਢੀਂਡਸਾ, ਜਸਵੀਰ ਭੰਗੂ, ਰਾਜਿੰਦਰਪਾਲ ਭੋਲਾ, ਸਤਵਿੰਦਰ ਸਿੰਘ ਸੈਣੀ, ਹਰਜੀਤ ਸਿੰਘ ਬਾਜਵਾ, ਅਵਤਾਰ ਸਿੰਘ, ਬਚਨ ਸਿੰਘ ਗੁਰਮ, ਬਲਜੀਤ ਚਹਿਲ, ਨਵਨੀਤ ਅਨਾਇਤਪੁਰੀ, ਊਧਮ ਸਿੰਘ, ਜਸਪਾਲ ਸਿੰਘ ਤੂਰ, ਰਵਿੰਦਰ ਗਰੇਵਾਲ, ਜਸਵੰਤ ਕਾਹਲੋੰ, ਸ਼ੈਰੀ ਖਰੌਡ, ਚਿਮਨ ਲਾਲ ਸਿੰਗਲਾ, ਗੁਰਕ੍ਰਿਪਾਲ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ ।

