ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ਸਮਾਗਮ ਰਾਮਗੜ੍ਹੀਆ ਪਾਰਕ ਵਿਖੇ ਮਨਾਇਆ ਗਿਆ
ਬੁੱਢਾ ਦਲ ਦੇ ਮੁਖੀ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ:- 6 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਤੇ ਭਾਈ ਬੰਦੀ ਸਮੇਤ ਗੁਰੂ ਨਗਰੀ ਦੀਆਂ ਹੋਰ ਰਾਮਗੜ੍ਹੀਆਂ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਦਿਹਾੜਾ ਜੱਸਾ ਸਿੰਘ ਰਾਮਗੜ੍ਹੀਆ ਪਾਰਕ ਜੀ. ਟੀ. ਰੋਡ 100 ਫੁੱਟੀ ਰੋਡ ਵਿਖੇ ਮਨਾਇਆ ਗਿਆ, ਜਿਸ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸ੍ਰੀ ਸੁਖਮਨੀ ਸਾਹਿਬ ਪਾਠ ਉਪਰੰਤ ਗੁਰਮਤਿ ਸਮਾਗਮ ਸਜਾਇਆ, ਜਿਸ ਦੌਰਾਨ ਢਾਡੀ ਸਿੰਘਾਂ ਨੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਇਤਿਹਾਸ ਸਰਵਨ ਕਰਾਇਆ। ਇਸ ਮੌਕੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਿੱਖ ਜਰਨੈਲ ਦੇ ਜੀਵਨ ਤੇ ਸਿੱਖ ਪੰਥ ਲਈ ਨਿਭਾਈਆਂ ਮਹਾਨ ਸੇਵਾਵਾਂ ਦੀ ਚਰਚਾ ਕਰਦਿਆਂ ਸਮੂਹ ਰਾਮਗੜ੍ਹੀਆ ਭਾਈਚਾਰੇ ਤੇ ਸਿੱਖ ਜਗਤ ਨੂੰ ਜਨਮ ਸ਼ਤਾਬਦੀ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਇਸ ਮੌਕੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੇ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾੜ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ. ਜਸਪਾਲ ਸਿੰਘ ਪਦਮ, ਭਾਈ ਬੰਦੀ ਦੇ ਮੁਖੀ ਅਮਰਦੀਪ ਸਿੰਘ ਹੈਪੀ ਰਾਜੇਵਾਲ, ਸ: ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਪ੍ਰਧਾਨ ਪਿਆਰਾ ਸਿੰਘ ਮਠਾੜੂ, ਸੁਖਵਿੰਦਰ ਸਿੰਘ ਘਟੋੜਾ, ਪ੍ਰੀਤਮ ਸਿੰਘ ਕਲਸੀ, ਅਨੂਪ ਸਿੰਘ ਵਿਰਦੀ, ਜਸਵਿੰਦਰ ਸਿੰਘਦੀਨਪੁਰ, ਜਗਤਾਰ ਸਿੰਘ ਭੁੱਲਰ, ਇਕਬਾਲ ਸਿੰਘ ਸ਼ੈਰੀ, ਭੋਲਾ ਸਿੰਘ ਧੰਜਲ, ਮਾ. ਹਰਜੀਤ ਸਿੰਘ ਸੰਧੂ ਛੇਹਰਟਾ, ਜਗਤਾਰ ਸਿੰਘ ਕਲਸੀ, ਜਤਿੰਦਰ ਸਿੰਘ ਉਸਾਹਨ, ਅਵਤਾਰ ਸਿੰਘ ਪਦਮ, ਲਖਵਿੰਦਰ ਸਿੰਘ ਖੋਖਰ, ਸੁਰਜੀਤ ਸਿੰਘ ਠੇਠੀ, ਗੁਰਜੀਤ ਸਿੰਘ ਭੁੱਲਰ, ਤਲਵਿੰਦਰ ਸਿੰਘ ਭੁੱਲਰ, ਚਮਕੌਰ ਸਿੰਘ, ਜਸਵਿੰਦਰ ਸਿੰਘ ਭੁਰਜੀ, ਨਾਨਕ ਸਿੰਘ ਕੇਸਰ, ਜਗਜੀਤ ਸਿੰਘ ਬੰਟੀ, ਸੁਖਜਿੰਦਰ ਸਿੰਘ ਪ੍ਰਿੰਸ ਤੇ ਬੌਬੀ ਭਲਵਾਨ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

