ਅਕਾਲੀ ਬਸਪਾ ਗੱਠਜੋੜ ਦੀਆਂ ਰੈਲੀਆਂ ਵਿੱਚ ਹੋਏ ਵੱਡੇ ਇਕੱਠ ਜਿੱਤ ਦੀ ਨਿਸ਼ਾਨੀ:—ਰਾਜੂ ਖੰਨਾ।
ਜਲੰਧਰ ਵਾਸੀਆਂ ਦਾ ਪਿਆਰ ਸ ਬਾਦਲ ਦੀਆਂ ਰੈਲੀਆਂ ਵਿੱਚ ਵੇਖਣ ਨੂੰ ਮਿਲ਼ਿਆ।
ਅਮਲੋਹ, 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੋਕ ਸਭਾ ਹਲਕਾ ਜਲੰਧਰ ਦੀ ਹੋ ਰਹੀ ਉੱਪ ਚੋਣ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿੱਚ ਹੋਈਆਂ ਰੈਲੀਆਂ ਸਮੇਂ ਹੋਏ ਵੱਡੇ ਇਕੱਠਾਂ ਨੇ ਜਿੱਤ ਤੇ ਮੋਹਰ ਲਗਾਈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪ੍ਰਚਾਰ ਦੇ ਅੰਤਿਮ ਦਿਨ ਜਲੰਧਰ ਕੈਟ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਦੀਆਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਹੋਇਆਂ ਰੈਲੀਆਂ ਵਿੱਚ ਜਲੰਧਰ ਵਾਸੀਆਂ ਵੱਲੋਂ ਮਿਲੇ ਸਤਿਕਾਰ ਤੇ ਸਮੱਰਥਨ ਨੇਂ ਵਿਰੋਧੀ ਪਾਰਟੀਆਂ ਦੀ ਨੀਂਦ ਹੀ ਨਹੀਂ ਉਡਾਈ ਸਗੋਂ ਆਪ, ਕਾਂਗਰਸ ਤੇ ਭਾਜਪਾ ਦੀ ਹਾਰ ਨੂੰ ਵੀ ਯਕੀਨੀ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਬਸਪਾ ਗੱਠਜੋੜ ਦੇ ਹਰ ਇੱਕ ਵਰਕਰ ਤੇ ਆਗੂ ਦੇ ਰਿਣੀਂ ਤੇ ਧੰਨਵਾਦੀ ਰਹਿਣਗੇ। ਜਿਹਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਹੀ ਨਹੀਂ ਕੀਤਾ ਗਿਆ
ਸਗੋਂ ਆਪ, ਕਾਂਗਰਸ ਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾ ਕਿ ਜਲੰਧਰ ਵਾਸੀਆਂ ਨੂੰ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਪ੍ਰੇਰਿਤ ਵੀ ਕੀਤਾ ਗਿਆ ਹੈ। ਰਾਜੂ ਖੰਨਾ ਨੇ ਕਿਹਾ ਕਿ ਜਲੰਧਰ ਦੀ ਇਹ ਚੋਣ ਆਪ ਸਰਕਾਰ ਦੀਆਂ ਜੜ੍ਹਾਂ ਵਿੱਚ ਕਿੱਲ ਠੋਕਣ ਲਈ ਵੀ ਸਹਾਈ ਹੋਵੇਗੀ। ਉਹਨਾਂ ਲੋਕ ਸਭਾ ਹਲਕਾ ਜਲੰਧਰ ਦੇ ਹਰ ਇੱਕ ਵੋਟਰ ਨੂੰ ਅਪੀਲ ਕੀਤੀ ਕਿ ਉਹ ਆਪਣੀ ਇੱਕ ਇੱਕ ਵੋਟ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਨੂੰ ਦੇਣ ਤਾ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਤੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਦਫ਼ਤਰ ਇੰਚਾਰਜ ਹਰਦੀਪ ਸਿੰਘ ਪ੍ਰਧਾਨ ਚੰਡੀਗੜ੍ਹ, ਸੀਨੀਅਰ ਯੂਥ ਆਗੂ ਅਮਿਤ ਸਿੰਘ ਰਾਠੀ,ਲਖਵਿੰਦਰ ਸਿੰਘ ਲੱਖੀ ਹਲਕਾ ਇੰਚਾਰਜ ਟਾਂਡਾ,ਡਾ ਸੁਖਦੇਵ ਸਿੰਘ, ਅੰਮ੍ਰਿਤਬੀਰ ਸਿੰਘ ਲੂਥਰਾ,ਜਗਵੀਰ ਸਿੰਘ ਸੋਖੀ, ਜਤਿੰਦਰ ਸਿੰਘ ਖਾਲਸਾ, ਗਗਨਦੀਪ ਸਿੰਘ ਗੱਗੀ, ਜਸਦੀਪ ਸਿੰਘ ਕੌਕੇ, ਸਤਨਾਮ ਸਿੰਘ ਕੈਲੇ, ਸੰਦੀਪ ਸਿੰਘ ਬੈਂਸ, ਇੰਦਰਜੀਤ ਸਿੰਘ ਸੋਨੂੰ,ਰਾਜੇਸ਼ ਬਿੱਟੂ,ਪ੍ਰਭਜੀਤ ਸਿੰਘ ਬੇਦੀ, ਗੁਰਪ੍ਰੀਤ ਸਿੰਘ ਸੱਚਦੇਵਾ,ਹਰਮਨ ਬਰਾੜ,ਕਾਕਾ ਧੀਰ,ਰੌਬਿਨ ਕਨੌਜੀਆ,ਡਾ ਸੱਤਪਾਲ ਦਾਦਰਾ,ਪ੍ਰਸੋਤਮ ਬੰਗੜ,ਹਰੀ ਪ੍ਰਕਾਸ਼ ਸਰਪੰਚ, ਕੁਲਦੀਪ ਸਿੰਘ ਦੀਪ ਨਗਰ,ਪਵਨ ਕੁਮਾਰ ਪੰਚ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਮੌਜੂਦ ਸਨ।

