ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਫਾਰਮੇਸੀ ਵਿਖੇ ਉਦਯੋਗਿਕ ਵਿਕਾਸ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 8 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਆਫ ਫਾਰਮੇਸੀ ਅਤੇ ਖਾਲਸਾ ਕਾਲਜ ਆਫ ਫਾਰਮੇਸੀ ਐਂਡ ਟੈਕਨਾਲੋਜੀ ਵੱਲੋਂ ਉਦਯੋਗਿਕ ਵਿਕਾਸ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੀ ਅਗਵਾਈ ਹੇਠ ਕਰਵਾਏ ਇਸ ਲੈਕਚਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਐਡੀਸਨ ਫਾਰਮਾਸਿਊਟੀਕਲਜ਼ ਦੇ ਮੈਨੇਜਿੰਗ ਪਾਰਟਨਰ ਸ੍ਰੀ ਕਾਰਤਿਕ ਕਪੂਰ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਵਿਕਾਸ ਅਤੇ ਇਸ ਦੀ ਉਨਤ ਦੇ ਹੁਨਰਾਂ ਬਾਰੇ ਜਾਗਰੂਕ ਕੀਤਾ।

ਇਸ ਮੌਕੇ ਸ੍ਰੀ ਕਪੂਰ ਨੇ ਵਿਦਿਆਰਥੀਆਂ ਨਾਲ ਉਦਯੋਗ ਦੇ ਵਿਕਾਸ ਸਬੰਧੀ ਆਪਣਾ ਗਿਆਨ ਸਾਝਾਂ ਕਰਦਿਆਂ ਵਿਦਿਆਰਥੀਆਂ ਨੂੰ ਆਪਣਾ ਉਦਯੋਗ ਚਾਲੂ ਕਰਨ ਅਤੇ ਕਾਰੋਬਾਰ ’ਚ ਨਵੀਨਤਾਕਾਰੀ ਸੋਚ ਅਪਣਾ ਕੇ ਆਪਣੇ ਕਾਰੋਬਾਰ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਫਾਰਮੇਸੀ ਅਤੇ ਐਮ. ਐਲ. ਟੀ. ’ਚ ਸਫਲ ਉੱਦਮੀ ਬਣਨ ਲਈ ਵਿਦਿਆਰਥੀਆਂ ਨੂੰ ਇੱਕ ਨਵੀਨਤਾਕਾਰੀ ਸੋਚ ਨਾਲ ਉਦਯੋਗ ਚਾਲੂ ਕਰਕੇ ਮੁਨਾਫਾ ਕਮਾਉਣ ਬਾਰੇ ਗੁਰ ਦੱਸੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਸਫ਼ਲ ਉਦਮੀ ਬਣਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਉਤਪਾਦ ਤਿਆਰ ਕਰਨ ਅਤੇ ਇਕ ਸਪੱਸ਼ਟ ਵਪਾਰਿਕ ਯੋਜਨਾ ਨਾਲ ਵਿਕਾਸ ਕਰਨ ਲਈ ਫੰਡਿੰਗ ਦੇ ਨਾਲ—ਨਾਲ ਕਰਮਚਾਰੀਆਂ, ਵਿਕਰੇਤਾਵਾਂ ਅਤੇ ਸਲਾਹਕਾਰਾਂ ਨਾਲ ਤਾਲਮੇਲ ਕਰਨ ਲਈ ਪ੍ਰੇਰਿਆ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਫਾਰਮਾਸਿਊਟੀਕਲ ਉੱਦਮੀ ਹੋਣ ਦੇ ਨਾਤੇ ਚੰਗੇ ਨਿਰਮਾਣ ਆਦੇਸ਼ਾਂ (ਜੀ. ਐਮ. ਪੀ.) ਅਨੁਸਾਰ ਉਤਪਾਦਨ, ਗੁਣਵੱਤਾ ਨਿਯੰਤਰਣ ਅਤੇ ਗੁਣਵੱਤਾ ਭਰੋਸਾ ਵਰਗੇ ਵੱਖ-ਵੱਖ ਵਿਭਾਗਾਂ ਨੂੰ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਪੂੰਜੀ ਨਾਲ ਇਕ ਛੋਟੇ ਪੱਧਰ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਕੋਈ ਵੀ ਨਿਰਮਾਣ ਪਲਾਂਟ ਖੋਲ੍ਹੇ ਬਿਨ੍ਹਾਂ ਪਹਿਲਾਂ ਤੋਂ ਸਥਾਪਿਤ ਉੱਦਮੀਆਂ ਨਾਲ ਜੁੜ ਕੇ ਅਤੇ ਲੋਨ ਲਾਇਸੈਂਸ ਲਈ ਅਰਜ਼ੀ ਦੇ ਕੇ ਇਕ ਉਦਯੋਗਪਤੀ ਬਣਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਇਸ ਮੌਕੇ ਡਾ. ਧਵਨ ਨੇ ਈਵੈਂਟ ਕੋਆਰਡੀਨੇਟਰ ਡਾ. ਕਮਲਦੀਪ ਕੌਰ, ਸ੍ਰੀਮਤੀ ਪਰਮਿੰਦਰ ਕੌਰ ਅਤੇ ਸ੍ਰੀਮਤੀ ਜੂਹੀ ਕਟਾਰੀਆ ਦੁਆਰਾ ਪ੍ਰੋਗਰਾਮ ਸਬੰਧੀ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਦਿੰਦਿਆਂ ਕਿਹਾ ਕਿ ਭਾਰਤ ’ਚ ਗ੍ਰੈਜੂਏਸ਼ਨ (ਡੀ. ਫ਼ਾਰਮੇਸੀ ਜਾਂ ਬੀ. ਐਸ. ਸੀ. ਐਮ. ਐਲ. ਐਸ.) ’ਚ ਕੀਮਤੀ ਸਮਾਂ ਬਿਤਾਉਣ ਤੋਂ ਬਾਅਦ, ਵਿਦੇਸ਼ਾਂ ’ਚ ਸੈਟਲ ਹੋਣ ਲਈ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਫਾਰਮਾ ਜਾਂ ਲੈਬ ਤਕਨਾਲੋਜੀ ’ਚ ਕਾਰੋਬਾਰ ਸ਼ੁਰੂ ਕਰਨ ਲਈ ਆਪਣੀ ਮਾਤ ਭੂਮੀ ’ਚ ਕੁਝ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਸ੍ਰੀ ਕਪੂਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸੇ ਕਾਲਜ ਤੋਂ ਹੀ ਬੀ ਫਾਰਮ ਅਤੇ ਮਨੀਪਾਲ ਯੂਨੀਵਰਸਿਟੀ ਤੋਂ ਇੰਡਸਟਰੀਅਲ ਫਾਰਮੇਸੀ ’ਚ ਐਮ ਫਾਰਮ ਕੀਤਾ ਹੈ।

Leave a Reply

Your email address will not be published. Required fields are marked *