ਪਟਿਆਲਾ

ਕੁਦਰਤੀ ਖੇਤੀਬਾੜੀ ਨੂੰ ਉਤਸਾਹਿਤ ਕਰਨ ਹਿਤ ਵਿਚਾਰ ਚਰਚਾ ਕੀਤੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੁਦਰਤੀ ਢੰਗ ਨਾਲ਼ ਖੇਤੀਬਾੜੀ ਕੀਤੇ ਜਾਣ ਨੂੰ ਉਤਸਾਹਿਤ ਕਰਨ ਨਾਲ਼ ਜੁੜੀ ਸੰਸਥਾ ‘ਫਗਵਾੜਾ ਗੁੱਡ ਗਰੋਅ ਕਰੌਪਿੰਗ ਸਿਸਟਮਜ਼’ ਦੇ ਪ੍ਰਤੀਨਿਧੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ਼ ਹੋਈ। ‘ਸੰਪੂਰਨ ਖੇਤੀ ਅਤੇ ਪੂਰਨ ਰੋਜ਼ਗਾਰ’ ਸਿਰਲੇਖ ਤਹਿਤ ਹੋਈ ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਜਿ਼ਲ੍ਹਿਆਂ ਦੇ ਉਹ ਕਿਸਾਨ ਪ੍ਰਤੀਨਿਧੀ ਵੀ ਸ਼ਾਮਿਲ ਹੋਏ ਜੋ ਆਪੋ ਆਪਣੇ ਪੱਧਰ ਉੱਤੇ ਕੁਦਰਤੀ ਢੰਗ ਨਾਲ਼ ਖੇਤੀ ਕਰਨ ਦੀ ਪਹਿਲਕਦਮੀ ਕਰ ਰਹੇ ਹਨ।

ਇਸ ਸੰਸਥਾ ਤੋਂ ਡਾ. ਚਮਨ ਲਾਲ ਵਸਿ਼ਸ਼ਟ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਰਹੇ। ਯੂਨੀਵਰਸਿਟੀ ਤੋਂ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਅਤੇ ਕੋਆਰਡੀਨੇਟਰ ਡਾ. ਮੁਨੀਸ਼ ਕਪੂਰ ਨੇ ਇਸ ਚਰਚਾ ਵਿੱਚ ਭਾਗ ਲਿਆ। ਮੀਟਿੰਗ ਦੌਰਾਨ ਇਸ ਗੱਲ ਉੱਤੇ ਚਰਚਾ ਹੋਈ ਕਿ ਖੇਤੀਬਾੜੀ ਦਾ ਅਜਿਹਾ ਮਾਡਲ ਪੰਜਾਬ ਦੇ ਚੌਗਿਰਦੇ ਲਈ ਕਿਸ ਤਰ੍ਹਾਂ ਸਹਾਈ ਹੋ ਸਕਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਇਸ ਪਹਿਲਕਦਮੀ ਦੇ ਕੇਂਦਰ ਵਿੱਚ ਹੋ ਕੇ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰ ਸਕਦੀ ਹੈ।

Leave a Reply

Your email address will not be published. Required fields are marked *