ਹਰਿਆਣਾਪੰਜਾਬ

ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਹਿਪਾ ਵਿਚ ਸਿਖਲਾਈ ਪ੍ਰਾਪਤ ਕਰ ਰਹੇ ਐਚਸੀਏਸ ਅਧਿਕਾਰੀਆਂ ਦਾ ਕੀਤਾ ਮਾਰਗਦਰਸ਼ਨ

ਆਮਜਨਤਾ ਦੀ ਉਮੀਦਾਂ ਨੂੰ ਸਮਝਦੇ ਹੋਏ ਸੇਵਾ ਭਾਵ ਨਾਲ ਕੰਮ ਕਰਨ

ਖੁਦ ਨੂੰ ਨਵੀਨਤਮ ਤਕਨੀਕ ਅਤੇ ਜਾਣਕਾਰੀ ਨਾਲ ਰੱਖਣ ਹਮੇਸ਼ਾ ਅਪਡੇਟ – ਮੁੱਖ ਸਕੱਤਰ

ਚੰਡੀਗੜ੍ਹ, 17 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ ਵਿਚ ਸਾਲ 2023 ਬੈਚ ਦੇ ਐਚਸੀਏਸ ਅਧਿਕਾਰੀਆਂ, ਫੌਜੀ ਅਤੇ ਨੀਮ ਫੌਜੀ ਫੋਰਸ ਦੇ ਵੇਲਫੇਅਰ ਅਧਿਕਾਰੀਆਂ ਤੇ ਇੰਡੀਅਨ ਟੈਲੀਕੰਮਿਊਨਿਕੇਸ਼ਨ ਸਰਵਿਸੇਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਇਕ ਅਧਿਕਾਰੀ ਦੀ ਆਮ ਜਨ ਦੇ ਵਿਚ ਛਵੀ ਉਨ੍ਹਾਂ ਦੇ ਵਧੀਆ ਕੰਮਾਂ ਨਾਲ ਬਣਦੀ ਹੈ। ਸਿਵਲ ਸੇਵਾ ਵਿਚ ਅਧਿਕਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਆਮ ਆਦਮੀ ਦੀ ਤੁਹਾਡੇ ਤੋਂ ਬਹੁਤ ਉਮੀਂਦਾਂ ਹਨ, ਤੁਹਾਡੀ ਜਿਮੇਵਾਰੀ ਹਨ ਕਿ ਤੁਸੀਂ ਆਪਣੀ ਜਿਮੇਵਾਰੀ ਨੂੰ ਸਮਝਣ ਅਤੇ ਸੇਵਾ ਭਾਵ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਛਵੀਂ ਨੂੰ ਬਿਹਤਰ ਬਨਾਉਣ ਲਈ ਆਪਣੀ ਵਧੀਆ ਸੇਵਾਵਾਂ ਪ੍ਰਾਦਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਿਰਪੱਖਤਾ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਸੁਗਮਤਾ ਹੀ ਆਮਜਨਤਾ ਖੁਸ਼ਹਾਲੀ ਦਾ ਮੁੱਖ ਕਾਰਕ ਹੈ।

ਅਜਿਹੇ ਵਿਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਮਜਨਤਾ ਨੂੰ ਦਿੱਤੀ ਜਾ ਰਹੀ ਸ਼ਾਸਕੀ ਯੋਜਨਾਵਾਂ ਦਾ ਲਾਭ ਲੋਕ ਆਸਹਨੀ ਨਾਲ ਪ੍ਰਾਪਤ ਕਰ ਸਕਣ, ਉਸ ਦੇ ਲਈ ਤੁਹਾਡਾ ਸਦਾ ਯਤਨਸ਼ੀਲ ਰਹਿਣਾ ਹੋਵੇਗਾ। ਸ੍ਰੀ ਕੌਸ਼ਲ ਨੇ ਕਿਹਾ ਕਿ ਦੇਸ਼ ਤੇ ਸੂਬੇ ਵਿਚ ਬਹੁਤ ਤੇਜੀ ਨਾਲ ਬਦਲਾਅ ਹੋ ਰਹੇ ਹਨ। ਕਾਰਜ ਸੰਸਕਿਤੀ ਵਿਚ ਬਦਲਾਅ ਆਇਆ ਹੈ। ਇਸ ਬਦਲਦੇ ਹੋਏ ਪਰਿਵੇਸ਼ ਅਨੁਸਾਰ ਖੁਦ ਨੂੰ ਢਾਲਣਾ ਹੋਵੇਗਾ, ਨਹੀਂ ਤਾਂ ਬਦਲਣ ਦੇ ਦੌਰ ਵਿਜ ਠੋਹਂ ਪਿੱਛ ਛੁੱਝ ਜਾਵਾਗੇ। ਅੱਜ ਲੋਕ ਕੰਮਿਊਨਿਕੇਸ਼ਨ ਅਤੇ ਤਕਨਾਲੋਜੀ ਨੂੰ ਲੈ ਕੇ ਬਹੁਤ ਵੱਧ ਜਾਗਰੁਕਤਾ ਹੈ। ਅਜਿਹੇ ਵਿਚ ਖੁਦ ਨੂੰ ਨਵੀਨਤਮ ਤਕਨੀਕ ਅਤੇ ਜਾਣਕਾਰੀ ਨਾਲ ਹਮੇਸ਼ਾ ਅੱਪਡੇਟ ਰੱਖਣ। ਉਨ੍ਹਾਂ ਨੇ ਕਿਹਾ ਿਆਮ ਨਾਗਰਿਕਾਂ ਦੀ ਸਮਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਹੋਵੇ, ਇਸ ਦੇ ਲਈ ਤੁਹਾਨੂੰ ਸਦਾ ਆਮਜਨਤਾ ਦੇ ਨਾਲ ਜੁੜਾਵ ਰੱਖਨਾ ਹੋਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਬਿਹਤਰ ਸਰਕਾਰੀ ਉਹੀ ਹੈ, ਜੋ ਜਨਤਾ ਦੇ ਵਿਚ ਜਾ ਕੇ ਸੰਵਾਦ ਸਥਾਪਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਅਤੇ ਸਰਵਿਸ ਵਿਚਕਾਰ ਬਿਹਤਰ ਤਾਲਮੇਲ ਬਨਾਉਣ ਦੀ ਜਰੂਰਤ ਹੈ। ਜਿਸ ਵਿਚ ਅਸੀਂ ਸਮਸਿਆਵਾਂ ਦਾ ਹੱਲ ਆਸਾਨੀ ਨਾਲ ਕੱਢ ਸਕਣ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਊਹ ਜੀਵਨ ਵਿਚ ਸਿੱਖਣ ਦੀ ਲਲਕ ਕਦੀ ਨਾ ਛੱਡਣ ਕਿਉਂਕਿ ਸਿੱਖਣ ਦੀ ਪ੍ਰਕ੍ਰਿਆ ਤੁਹਾਨੂੰ ਹਮੇਸ਼ਾ ਧਰਾਤਲ ਦੀ ਸਚਾਈ ਤੋਂ ਜਾਣੂੰ ਕਰਾਉਂਦੀ ਰਹੇਗੀ।

Leave a Reply

Your email address will not be published. Required fields are marked *