ਪੰਜਾਬ ਸਰਕਾਰ ਨਵੀਂ ਸਿੱਟ ਬਣਾ ਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਦੀ ਸਿਆਸਤ ਕਰ ਰਹੀ ਹੈ :—ਰਾਜੂ ਖੰਨਾ ।
ਆਪ ਸਰਕਾਰ ਵੱਲੋਂ ਪਾਏ ਝੂਠੇ ਕੇਸਾਂ ਨੂੰ ਲੈਕੇ ਪੰਜਾਬ ਦਾ ਬੱਚਾ ਬੱਚਾ ਮਜੀਠੀਆ ਨਾਲ ਡੱਟ ਕੇ ਖੜ੍ਹਾ।
ਮੰਡੀਗੌਬਿੰਦਗੜ, 2 5 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਪਹਿਲਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਸ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਤਿੰਨ ਡੀ.ਜੀ.ਪੀ. ਬਦਲੇ ਗਏ ਤੇ ਆਖਰ ਵਿਚ ਸਿਰਫ਼ ਕੁਝ ਮਹੀਨਿਆਂ ਲਈ ਡੀ.ਜੀ.ਪੀ. ਲਗਾਉਣ ਦਾ ਲਾਲਚ ਦੇ ਕੇ ਸ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ, ਪਰ ਅਕਾਲ ਪੁਰਖ ਦੀ ਮਿਹਰ ਨਾਲ ਸ ਬਿਕਰਮ ਸਿੰਘ ਮਜੀਠੀਆ ਇਸ ਝੂਠੇ ਮੁਕੱਦਮੇ ਵਿਚੋਂ ਜਮਾਨਤ ਲੈਣ ਵਿਚ ਕਾਮਯਾਬ ਹੋ ਗਏ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਪਰ ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਸਿੱਟਾ ਦਾ ਕੋਈ ਸਿੰਟਾ ਨਹੀਂ ਨਿਕਲਦਾ, ਅਪਣੇ ਆਪ ਨੂੰ ਸਰਬ ਸਾਂਝਾ ਮੁੱਖ ਮੰਤਰੀ ਕਹਿਣ ਵਾਲਾ ਭਗਵੰਤ ਮਾਨ ਸੂਬੇ ਦੇ ਵਿਕਾਸ ਤੇ ਲੋਕ ਭਲਾਈ ਸਕੀਮਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਤੇ ਸਿਰਫ ਝੂਠ ਦੇ ਸਹਾਰੇ ਸੀਨੀਅਰ ਆਗੂਆਂ ਨੂੰ ਹੀ ਭੰਡਣ ਵਿੱਚ ਲੱਗਾ ਹੋਇਆ ਹੈ
ਬਲਕਿ ਆਪਣੀਆਂ ਵਿਰੋਧੀ ਧਿਰਾਂ ਨੂੰ ਡਰਾਉਣ-ਧਮਕਾਉਣ ਦੀ ਸਿਆਸਤ ਕਰ ਰਿਹਾ। ਹੁਣ ਨਵੇਂ ਅਫਸਰ ਨੂੰ ਪ੍ਰਮੋਟ ਕਰਨ ਦਾ ਲਾਲਚ ਦੇ ਕੇ ਕੇਜਰੀਵਾਲ, ਭਗਵੰਤ ਮਾਨ ਕੋਈ ਨਵੀਂ ਵੱਡੀ ਚਾਲ ਖੇਡਣ ਦੀ ਤਿਆਰੀ ਵਿਚ ਹਨ, ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਯੋਧਿਆਂ ਤੇ ਸੂਰਮਿਆਂ ਦੀ ਪਾਰਟੀ ਹੈ, ਜੋ ਸ਼ਹੀਦਾਂ ਦੇ ਖੂਨ ਨਾਲ ਤਿਆਰ ਹੋਈ ਹੈ।ਅਕਾਲੀ ਲੀਡਰਸ਼ਿਪ ਝੂਠੇ ਪੁਲਿਸ ਕੇਸਾਂ ਤੋਂ ਡਰਨ ਵਾਲੀ ਨਹੀਂ ਹੈ। ਰਾਜੂ ਖੰਨਾ ਨੇ ਕਿਹਾ ਕਿ ਸ ਮਜੀਠੀਆ ਦੇ ਖਿਲਾਫ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਜਿੰਨੀਆਂ ਵੀ ਸਿੱਟਾ ਬਣਾਇਆ ਉਹਨਾਂ ਵਿੱਚ ਸ ਮਜੀਠੀਆ ਕਲੀਨ ਚਿੱਟ ਨਿਕਲੇ ਹਨ। ਤੇ ਹੁਣ ਉਹਨਾਂ ਨੂੰ ਸਿਆਸੀ ਤੌਰ ਤੇ ਉਲਝਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਸਿੱਟ ਦਾ ਮੁੱਖੀ ਬਦਲਕੇ ਇੱਕ ਬਦਲਾ ਖੋਰੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜਿਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ। ਰਾਜੂ ਖੰਨਾ ਨੇ ਕਿਹਾ ਕਿ ਅੱਜ ਮਾਨ ਸਰਕਾਰ ਦੇ ਝੂਠੇ ਕੇਸਾਂ ਨੂੰ ਲੈਕੇ ਸ ਮਜੀਠੀਆ ਨਾਲ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਖੜ੍ਹਾ ਹੈ।ਤੇ ਭਗਵੰਤ ਮਾਨ ਸਰਕਾਰ ਦੀ ਹਰ ਵਧੀਕੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਮੂੰਹ ਤੋੜਵਾਂ ਜਵਾਬ ਦੇਣਗੇ।

