ਪੰਜਾਬਪਟਿਆਲਾ

ਆਤਮ ਰੱਖਿਆ ਲਈ ਗੱਤਕੇ ਵਿੱਚ ਨਿਪੁੰਨ ਹੋਣਾ ਸਮੇਂ ਲੋੜ :— ਰਾਜੂ ਖੰਨਾ।

ਹਰਗੋਬਿੰਦ ਸਾਹਿਬ ਅਖਾੜਾ ਮੰਡੀਗੌਬਿੰਦਗੜ ਵੱਲੋਂ ਕਰਵਾਇਆ ਗਿਆ ਪਹਿਲਾਂ ਗੱਤਕਾ ਕੱਪ।

ਮੰਡੀਗੌਬਿੰਦਗੜ, 4 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰਗੋਬਿੰਦ ਸਾਹਿਬ ਅਖਾੜਾ ਮੰਡੀਗੌਬਿੰਦਗੜ ਵੱਲੋਂ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਖਾਲਸਾ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਪਹਿਲਾ ਗੱਤਕਾ ਕੱਪ ਜਥੇਦਾਰ ਜਸਵੰਤ ਸਿੰਘ ਤੇ ਉਸਤਾਦ ਪ੍ਰਭਦਿਆਲ ਸਿੰਘ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਕਿ ਗੱਤਕਾ ਕੱਪ ਵਿੱਚ ਸ਼ਾਮਿਲ ਹੋਈਆਂ ਟੀਮਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਹਰਗੋਬਿੰਦ ਸਾਹਿਬ ਅਖਾੜਾ ਮੰਡੀਗੌਬਿੰਦਗੜ ਦਾ ਇਹ ਗੱਤਕਾ ਕੱਪ ਕਰਵਾਉਣ ਦਾ ਵੱਡਾ ਉਪਰਾਲਾ ਹੈ। ਅੱਜ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਆਤਮ ਰੱਖਿਆ ਲਈ ਗੱਤਕੇ ਵਿੱਚ ਨੌਜਵਾਨ ਪੀੜ੍ਹੀ ਨੂੰ ਨਿਪੁੰਨ ਹੋਣ ਦੀ ਲੋੜ ਹੈ। ਰਾਜੂ ਖੰਨਾ ਨੇ ਕਿਹਾ ਕਿ ਗੱਤਕਾ ਸਾਨੂੰ ਗੁਰੂਆਂ ਵੱਲੋਂ ਦਿੱਤੀ ਬਖਸ਼ਿਸ਼ ਹੈ। ਜੋ ਜ਼ੁਲਮਾਂ ਦਾ ਟਾਕਰਾ ਕਰਨ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੇ ਪਤਿਤਪੁਣੇ ਦਾ ਤਿਆਗ ਕਰਦੇ ਹੋਏ ਗੁਰਸਿੱਖੀ ਨਾਲ ਜੁੜ ਕੇ ਗੱਤਕੇ ਦੇ ਖਿਡਾਰੀ ਬਣਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ ਸਮੇਂ ਤੇ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਗੁਰਸਿੱਖ ਨੌਜਵਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀਆਂ ਤੇ ਨਗਦ ਇਨਾਮ ਵੀ ਦਿੱਤੇ ਗਏ ਹਨ। ਰਾਜੂ ਖੰਨਾ ਨੇ ਕਿਹਾ ਕਿ ਇਸ ਮਹਾਨ ਗੱਤਕਾ ਖੇਡ ਨੂੰ ਹਰ ਵਿਅਕਤੀ ਵੱਲੋਂ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਤਾ ਜੋ ਮੁਸ਼ਕਿਲ ਸਮੇਂ ਵਿੱਚ ਹਰ ਸਿੱਖ ਗੱਤਕੇ ਜਰੀਏ ਅਪਣੀ ਰੱਖਿਆ ਕਰ ਸਕੇ। ਰਾਜੂ ਖੰਨਾ ਨੇ ਗੱਤਕਾ ਕੱਪ ਦੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਇਸ ਗੱਤਕਾ ਕੱਪ ਵਿੱਚ 1ਦਰਜਨ ਦੀ ਕਰੀਬ ਟੀਮਾਂ ਨੇ ਭਾਗ ਲਿਆ। ਜਿਹਨਾਂ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 10 ਹਜ਼ਾਰ ਰੁਪਏ, ਦੂਸਰੇ ਸਥਾਨ ਤੇ ਰਹਿਣ ਵਾਲ਼ੀ ਟੀਮ ਨੂੰ 8100 ਰੁਪਏ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 6100 ਰੁਪਏ ਦੀਆਂ ਨਕਦ ਰਾਸ਼ੀਆਂ ਤੋਂ ਇਲਾਵਾ ਗੱਤਕਾ ਕੱਪ ਵੀ ਪ੍ਰਬੰਧਕਾ ਵੱਲੋਂ ਪ੍ਰਦਾਨ ਕੀਤੀ ਜਾਣਗੇ।ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਜਤਿੰਦਰ ਸਿੰਘ ਧਾਲੀਵਾਲ, ਸੀਨੀਅਰ ਆਗੂ ਬਲਵੀਰ ਸਿੰਘ ਫੋਰਮੈਨ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਪ੍ਰਿਸ ਛੱਤਵਾਲ, ਕੌਂਸਲਰ ਸੋਮਨਾਥ ਅਜਨਾਲੀ,ਬਿਕਰਮ ਬੀਕਾ,ਰੋਸਨ ਸਿੰਘ ਪ੍ਰਧਾਨ, ਜਥੇਦਾਰ ਭੁਪਿੰਦਰ ਸਿੰਘ, ਰਣਧੀਰ ਸਿੰਘ ਪੱਪੀ,ਹਰਪਾਲ ਸਿੰਘ ਨਸਰਾਲੀ, ਨਸ਼ੀਬ ਸਿੰਘ ਸੀਬਾ, ਬਲਵੀਰ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਮਤਿ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੱਤਕਾ ਪ੍ਰੇਮੀ ਤੇ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *