ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਸੀਬੀਆਈ ਨੇ ਕੇਸ ਦਰਜ ਕਰਕੇ ਰੇਲਵੇ ਅਫਸਰਾਂ ਤੋਂ ਪੁਛਗਿੱਛ, ਟ੍ਰੈਕ ਤੇ ਸਿਗਨਲ ਰੂਮ ਦਾ ਮੁਆਇਨਾ

ਨਵੀਂ ਦਿੱਲੀ (ਮਧੂਸਾਰ ਬਿਊਰੋ) – ਸੀਬੀਆਈ ਨੇ ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਆਈਪੀਸੀ ਅਤੇ ਰੇਲਵੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਆਈਪੀਸੀ ਦੀ ਧਾਰਾ 337, 338, 304ਏ, 34 ਅਤੇ ਰੇਲਵੇ ਐਕਟ ਦੀਆਂ ਧਾਰਾਵਾਂ 153, 154, 175 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਦਸੇ ਦੀ ਜਾਂਚ ਦੇ ਸਿਲਸਿਲੇ ‘ਚ ਸੀਬੀਆਈ ਅਤੇ ਫੋਰੈਂਸਿਕ ਟੀਮ ਮੰਗਲਵਾਰ ਨੂੰ ਮੌਕੇ ‘ਤੇ ਪਹੁੰਚੀ ਸੀ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ। ਸੀਬੀਆਈ ਨੇ ਇਹ ਕੇਸ ਰੇਲਵੇ ਮੰਤਰਾਲੇ ਦੀ ਸਿਫ਼ਾਰਸ਼ ਅਤੇ ਓਡੀਸ਼ਾ ਸਰਕਾਰ ਦੀ ਸਹਿਮਤੀ ਅਤੇ ਡੀਓਪੀਟੀ ਤੋਂ ਪ੍ਰਾਪਤ ਆਦੇਸ਼ਾਂ ‘ਤੇ ਦਰਜ ਕੀਤਾ ਹੈ। ਦੱਸ ਦਈਏ ਕਿ ਬੀਤੀ 2 ਜੂਨ ਨੂੰ ਬਾਲਾਸੋਰ ‘ਚ ਹੋਏ ਰੇਲ ਹਾਦਸੇ ਦੀ ਜਾਂਚ ਕਰ ਰਹੀ ਸੀਬੀਆਈ ਦੀ 10 ਮੈਂਬਰੀ ਟੀਮ ਓਡੀਸ਼ਾ ‘ਚ ਹੈ ਅਤੇ ਮੰਗਲਵਾਰ ਨੂੰ ਟ੍ਰੈਕ ਅਤੇ ਸਿਗਨਲ ਰੂਮ ਦਾ ਮੁਆਇਨਾ ਕੀਤਾ ਅਤੇ ਬਹਿੰਗਾ ਬਾਜ਼ਾਰ ਰੇਲਵੇ ਸਟੇਸ਼ਨ ‘ਤੇ ਤਾਇਨਾਤ ਰੇਲਵੇ ਅਧਿਕਾਰੀਆਂ ਨਾਲ ਵੀ ਪੁੱਛਗਿੱਛ ਕੀਤੀ। ਸੀਬੀਆਈ ਅਧਿਕਾਰੀਆਂ ਦੇ ਨਾਲ ਪਹੁੰਚੀ ਫੋਰੈਂਸਿਕ ਟੀਮ ਨੇ ਸਿਗਨਲ ਰੂਮ ਦੇ ਸਟਾਫ਼ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ-ਵੱਖ ਉਪਕਰਨਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਦਿਲ ਦਹਿਲਾ ਦੇਣ ਵਾਲੇ ਰੇਲ ਹਾਦਸੇ ਵਿਚ 278 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1200 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਉੜੀਸਾ ਦੇ ਵੱਖ-ਵੱਖ ਹਸਪਤਾਲਾਂ ‘ਚ ਅਜੇ ਵੀ ਵੱਡੀ ਗਿਣਤੀ ‘ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਬੋਰਡ ਨੇ ਪਿਛਲੇ ਐਤਵਾਰ ਹੋਏ ਇਸ ਭਿਆਨਕ ਰੇਲ ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਵੀ ਕੀਤੀ ਹੈ। ਦੋ ਯਾਤਰੀ ਰੇਲ ਗੱਡੀਆਂ ਅਤੇ ਇੱਕ ਮਾਲ ਗੱਡੀ ਦੇ ਹਾਦਸੇ ਵਿੱਚ ਕੁਝ ਸ਼ੱਕ ਜ਼ਾਹਰ ਕਰਦੇ ਹੋਏ, ਰੇਲਵੇ ਬੋਰਡ ਨੇ ਸੀਬੀਆਈ ਜਾਂਚ ਦੀ ਲੋੜ ਮਹਿਸੂਸ ਕੀਤੀ। ਇਸ ਤੋਂ ਬਾਅਦ ਸੀਬੀਆਈ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੁਰਘਟਨਾ ਦੀ ਅਪਰਾਧਿਕ ਪਹਿਲੂ ਤੋਂ ਜਾਂਚ ਕਰੇਗੀ ਕਿਉਂਕਿ ਰੇਲਵੇ ਨੇ ਇਸ ਹਾਦਸੇ ਪਿੱਛੇ ਭੰਨਤੋੜ ਜਾਂ ਬਾਹਰੀ ਦਖਲ ਦੀ ਸੰਭਾਵਨਾ ਜਤਾਈ ਹੈ। ਖੁਰਦਾ ਰੋਡ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਰਿੰਕੇਸ਼ ਰਾਏ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਿਗਨਲ ਸਿਸਟਮ ਨਾਲ ਛੇੜਛਾੜ ਹੋ ਸਕਦੀ ਹੈ। ਘਟਨਾ ਦੇ ਇੱਕ ਦਿਨ ਬਾਅਦ ਯਾਨੀ 3 ਜੂਨ ਨੂੰ ਕੇਂਦਰੀ ਏਜੰਸੀ ਨੇ ਓਡੀਸ਼ਾ ਪੁਲਿਸ ਦੁਆਰਾ ਬਾਲਾਸੋਰ ਸਰਕਾਰੀ ਰੇਲਵੇ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 64 ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

Leave a Reply

Your email address will not be published. Required fields are marked *