ਸੱਤਾ ਧਿਰ ਦੇ ਕਈ ਮੰਤਰੀਆਂ ’ਤੇ ਵਿਧਾਇਕਾ ਤੇ ਰਿਸਤੇਦਾਰੀਆ ਭਾਰੂ ਪੈਣ ਲੱਗੀਆਂ
ਦੂਜਿਆਂ ਨੂੰ ਕੋਸਣ ਵਾਲੇ ਆਪ ਰਾਜਨੀਤੀ ਦੀ ਮਰਿਯਾਦਾ ਭੁੱਲੇ
ਪਟਿਆਲਾ, 6 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :ਪੰਜਾਬ ਵਿਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਉਹ ਪਾਰਟੀ ਹੈ, ਜਿਸ ਦਾ ਜਨਮ ਧਰਨਿਆ ਚੋਂ ਹੋਇਆ ਹੈ। ਬੇਸਕ ਅੱਜ ਕੱਲ ਪਾਰਟੀ ਆਗੂ ਰਿਵਾਇਤੀ ਪਾਰਟੀਆਂ ਵਾਂਗ ਹੀ ਵਿਵਹਾਰ ਕਰਨ ਲੱਗ ਪਏ ਹਨ। ਆਮ ਆਦਮੀ ਪਾਰਟੀ ਜਦੋਂ ਹੋਂਦ ਵਿਚ ਆਈ ਸੀ ਤੇ ਇਸ ਦੀ ਕਿਸੇ ਵੀ ਰਾਜ ਵਿਚ ਸਰਕਾਰ ਨਹੀਂ ਸੀ ਤਾਂ ਇਸ ਦੇ ਆਗੂ ਦੂਜੀਆਂ ਪਾਰਟੀਆਂ ਨੂੰ ਭਾਈ-ਭਤੀਜਾਵਾਦ (ਪ੍ਰਵਿਾਰਵਾਦ) ਤੇ ਲਗਾਤਾਰ ਕੋਸਦੇ ਸਨ। ਜਦਕਿ ਹੁਣ ਸੱਤਾਧਿਰ ਦੇ ਪੰਜਾਬ ਸਥਿਤ ਕਈ ਮੰਤਰੀਆਂ ਅਤੇ ਕਈ ਵਿਧਾਇਕਾਂ ਤੇ ਪ੍ਰਵਿਾਰਵਾਦ (ਰਿਸਤੇਦਾਰੀਆ) ਭਾਰੂ ਪੈਣ ਲੱਗ ਪਈਆਂ ਹਨ। ਇਸ ਕਰਕੇ ਜਿਥੇ ਆਮ ਲੋਕਾਂ ਅਤੇ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਵੱਡਾ ਮੁੱਦਾ ਮਿਲ ਗਿਆ ਹੈ, ਉਥੇ ਹੀ ਪਾਰਟੀ ਦੇ ਵਲੰਟੀਅਰਾਂ ਅਤੇ ਕਈ ਆਗੂਆਂ ਵਿਚ ਅੰਦਰੂਨੀ ਖਾਨਾਜੰਗੀ ਵੀ ਵਧ ਰਹੀ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਇਸ ਸਮੇਂ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਦਾ ਕੰਮ ਉਨਾ ਦੇ ਨਿੱਜੀ ਰਿਸਤੇਦਾਰ ਵੇਖ ਰਹੇ ਹਨ। ਸਿਰਫ ਲੁਕਵੇਂ ਤਰੀਕੇ ਨਾਲ ਹੀ ਨਹੀਂ ਬਲਕਿ ਸਰੇਆਮ ਆਮ ਲੋਕਾਂ ਵਿਚ ਜਾ ਰਹੇ ਹਨ।
ਜਦਕ ਕੇ ਕਈ ਮਹਿਲਾ ਵਿਧਾਇਕਾਂ ਦੇ ਪਤੀ ਅਤੇ ਲੜਕੇ ਵੀ ਸਾਰਾ ਕੰਮ ਖੁਦ ਹੀ ਦੇਖਦੇ ਹਨ। ਜਾਣਕਾਰੀ ਮਿਲੀ ਹੈ ਕੇ ਕਈ ਮਤੰਰੀਆਂ ਨੇ ਆਪਣੇ ਦਫਤਰ ਦੀ ਸਾਰੀ ਜਿੰਮੇਵਾਰੀ ਆਪਣੇ ਕਿਸੇ ਨਿੱਜੀ ਰਿਸਤੇਦਾਰ, ਭਰਾ, ਲੜਕੇ, ਭਤੀਜੇ ਜਾਂ ਭਾਣਜੇ ਨੂੰ ਸੌਪੀ ਹੋਈ ਹੈ। ਉਧਰ ਕਈ ਵਿਧਾਇਕਾਂ ਜਾਂ ਮਹਿਲਾ ਵਿਧਾਇਕਾਂ ਦਾ ਸਾਰਾ ਕੰਮ ਉਨਾ ਦੇ ਭਰਾ, ਪਤੀ, ਲੜਕੇ ਜਾਂ ਭਤੀਜੇ ਵੇਖ ਰਹੇ ਹਨ। ਬੇਸਕ ਇਸ ਵਿਚ ਕੋਈ ਗੁਨਾਹ ਨਹੀਂ ਹੈ, ਪਰ ਜਿਸ ਕੰਮ ਲਈ ਆਮ ਆਦਮੀ ਪਾਰਟੀ ਪਹਿਲਾ ਰਿਵਾਇਤੀ ਪਾਰਟੀਆਂ ਨੂੰ ਕੋਸਦੀ ਰਹੀ ਹੋਵੇ ਤੇ ਹੁਣ ਉਸੇ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਵੀ ਉਹੀ ਕੰਮ ਕਰਨ ਫਿਰ ਚਰਚਾ ਤਾਂ ਛਿੜਦੀ ਹੈ। ਇਨਾ ਹੀ ਨਹੀਂ ਜਦੋਂ ਕਿਸੇ ਵਿਧਾਇਕ ਜਾਂ ਮੰਤਰੀ ਦਾ ਕੋਈ ਰਿਸਤੇਦਾਰ ਉਸ ਦਾ ਸਾਰਾ ਕੰਮ ਵੇਖਦਾ ਹੈ ਤਾ ਅਜਿਹੇ ਹਾਲਾਤਾਂ ਵਿਚ ਉਥੋਂ ਦੇ ਵਲੰਟੀਅਰਾਂ ਵਿਚ ਮਾਯੂਸੀ ਜਰੂਰ ਵੇਖਣ ਨੂੰ ਮਿਲਦੀ ਹੈ। ਬੇਸਕ ਇਹ ਵਲੰਟੀਅਰ ਫਿਰ ਵੀ ਪਾਰਟੀ ਨਾਲ ਚਲਦੇ ਹਨ, ਪਰ ਇਹ ਉਨਾ ਦੀ ਮਜਬੂਰੀ ਹੋ ਸਕਦੀ ਹੈ। ਇਨਾ ਵਲੰਟੀਅਰਾਂ ਦੀ ਸੋਚ ਹੁੰਦੀ ਹੈ ਕੇ ਜੋ ਕੰਮ ਮੰਤਰੀ ਜਾਂ ਵਿਧਾਇਕ ਦਾ ਰਿਸਤੇਦਾਰ ਵੇਖ ਰਿਹਾ ਹੈ, ਉਹ ਕੰਮ ਪਾਰਟੀ ਦਾ ਕੱਟੜ ਵਲੰਟੀਅਰ ਜਾਂ ਆਗੂ ਕਿਉਂ ਨਹੀਂ ਵੇਖ ਸਕਦਾ, ਜਿਸ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਹੈ। ਜਦਕਿ ਰਿਸਤੇਦਾਰ ਸਿਰਫ ਸੱਤਾ ਦਾ ਆਨੰਦ ਮਾਨਣ ਲਈ ਹੀ ਨਾਲ ਲੱਗਿਆ ਹੈ।

